
ਕਿਹਾ ਕਿ ਨਸ਼ਾ ਤਸਕਰੀ ਮਾਮਲੇ 'ਚ ਹੋਈ ਕਾਰਵਾਈ ਉਨ੍ਹਾਂ ਸਾਰਿਆਂ ਦੇ ਮੂੰਹ 'ਤੇ ਚਪੇੜ ਹੈ ਜੋ ਸਾਲਾਂ ਤੋਂ ਸੁੱਤੇ ਹੋਏ ਸਨ।
ਚੰਡੀਗੜ੍ਹ : ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਨਸ਼ਾ ਤਸਕਰੀ ਦੇ ਦੋਸ਼ਾਂ ਤਹਿਤ FIR ਦਰਜ ਕੀਤੀ ਗਈ ਹੈ ਜਿਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਕੇ ਆਪਣਾ ਪੱਖ ਰੱਖਿਆ ਹੈ ਦਾ ਟਵੀਟ ਸਾਹਮਣੇ ਆਇਆ ਹੈ।
ਸਿੱਧੂ ਨੇ ਟਵੀਟ ਕਰ ਕੇ ਕਿਹਾ ਕਿ ਨਸ਼ਾ ਤਸਕਰੀ ਮਾਮਲੇ 'ਚ ਹੋਈ ਕਾਰਵਾਈ ਉਨ੍ਹਾਂ ਸਾਰਿਆਂ ਦੇ ਮੂੰਹ 'ਤੇ ਚਪੇੜ ਹੈ ਜੋ ਸਾਲਾਂ ਤੋਂ ਸੁੱਤੇ ਹੋਏ ਸਨ। ਦੱਸ ਦੇਈਏ ਕਿ ਸਿੱਧੂ ਨੇ ਲਗਾਤਾਰ ਤਿੰਨ ਟਵੀਟ ਕੀਤੇ।
Navjot Sidhu tweet
ਉਨ੍ਹਾਂ ਲਿਖਿਆ, ਬਾਦਲ ਪ੍ਰਵਾਰ ਅਤੇ ਕੈਪਟਨ ਵਲੋਂ ਚਲਾਏ ਗਏ ਭ੍ਰਿਸ਼ਟ ਸਿਸਟਮ ਵਿਰੁੱਧ ਸਾਢੇ ਪੰਜ ਸਾਲਾਂ ਦੀ ਲੜਾਈ ਅਤੇ ਮਜੀਠੀਆ ਵਿਰੁੱਧ ED ਅਤੇ STF ਦੀ ਰਿਪੋਰਟ 'ਤੇ ਕਾਰਵਾਈ ਵਿਚ 4 ਸਾਲਾਂ ਦੀ ਦੇਰੀ ਹੋਣ ਮਗਰੋਂ ਆਖ਼ਰਕਾਰ ਹੁਣ ਜ਼ਿੰਮੇਵਾਰ ਅਫ਼ਸਰਾਂ ਦੇ ਹੱਥ ਕਮਾਨ ਦੇਣ ਦਾ ਨਤੀਜਾ ਸਾਹਮਣੇ ਆ ਚੁੱਕਾ ਹੈ !! ਫ਼ਰਵਰੀ 2018 ਦੀ STF ਰਿਪੋਰਟ ਦੇ ਆਧਾਰ 'ਤੇ ਨਸ਼ਾ ਕਾਰੋਬਾਰ ਦੇ ਮੁੱਖ ਦੋਸ਼ੀਆਂ ਖ਼ਿਲਾਫ਼ ਪੰਜਾਬ ਪੁਲਿਸ ਦੀ ਕ੍ਰਾਈਮ ਬ੍ਰਾਂਚ 'ਚ FIR ਦਰਜ ਕੀਤੀ ਗਈ ਹੈ, ਜਿਸ 'ਚ ਮੈਂ 4 ਸਾਲ ਪਹਿਲਾਂ ਇਹ ਮੰਗ ਕੀਤੀ ਸੀ। ਇਹ ਉਨ੍ਹਾਂ ਸਾਰਿਆਂ ਦੇ ਮੂੰਹ 'ਤੇ ਚਪੇੜ ਹੈ ਜੋ ਇਨ੍ਹਾਂ ਮੁੱਦਿਆਂ 'ਤੇ ਸਾਲਾਂ ਤੋਂ ਸੁੱਤੇ ਪਏ ਸਨ।''
Navjot Sidhu tweet
ਇਨ੍ਹਾਂ ਹੀ ਨਹੀਂ ਉਨ੍ਹਾਂ ਨੇ ਅੱਗੇ ਲਿਖਦਿਆਂ ਕਿਹਾ, '' ''ਜਦੋਂ ਤੱਕ ਡਰੱਗ ਮਾਫ਼ੀਆ ਦੇ ਮੁੱਖ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਨਹੀਂ ਦਿਤੀ ਜਾਂਦੀ, ਉਦੋਂ ਤੱਕ ਇਨਸਾਫ਼ ਨਹੀਂ ਮਿਲੇਗਾ, ਇਹ ਸਿਰਫ਼ ਇੱਕ ਪਹਿਲਾ ਕਦਮ ਹੈ, ਸਜ਼ਾ ਮਿਲਣ ਤੱਕ ਲੜਾਂਗੇ ਜੋ ਪੀੜ੍ਹੀਆਂ ਲਈ ਸਬਕ ਦਾ ਕੰਮ ਕਰਦਾ ਹੈ। ਸਾਨੂੰ ਇਮਾਨਦਾਰ ਨੁਮਾਇੰਦਿਆਂ ਨੂੰ ਚੁਣਨਾ ਚਾਹੀਦਾ ਹੈ ਅਤੇ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਅਤੇ ਉਨ੍ਹਾਂ ਦੇ ਹਮਾਇਤੀਆਂ ਤੋਂ ਦੂਰ ਰਹਿਣਾ ਚਾਹੀਦਾ ਹੈ।''