
2019 'ਚ ਵਿਸ਼ਵ ਕੱਪ ਅਪਣੇ ਨਾਮ ਕਰੇਗਾ ਭਾਰਤ : ਯੁਜਵੇਂਦਰ
ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਫ਼ਿਰਕੀ ਗੇਂਦਬਾਜ਼ ਯੁਜਵੇਂਦਰ ਚਾਹਲ 2019 ਵਿਚ ਹੋਣ ਵਾਲੇ ਵਿਸ਼ਵ ਕੱਪ ਵਿਚ ਟੀਮ ਇੰਡੀਆ ਦੀ ਜਿੱਤ ਦੇ ਪ੍ਰਤੀ ਆਸਵੰਦ ਵਿਖੇ । ਹੁਣ ਤਕ ਵਨਡੇ ਵਿਚ ਵਿਰੋਧੀ ਟੀਮਾਂ ਦੀਆਂ ਫਿਰਕੀ ਗੇਂਦਬਾਜ਼ੀ ਨਾਲ ਗਿੱਲੀਆਂ ਉਡਾਉਣ ਵਾਲੇ ਯੁਜਵੇਂਦਰ ਟੀਮ ਇੰਡੀਆ ਦੀ ਟੈਸਟ ਟੀਮ ਵਿਚ ਸਥਾਈ ਮੈਂਬਰ ਦੇ ਰੂਪ ਵਿੱਚ ਖੇਡਣ ਦੀ ਇਛਾ ਰੱਖਦੇ ਹਨ ।
yuzvendra chahal
ਬੁੱਧਵਾਰ ਨੂੰ ਟੀਮ ਇੰਡੀਆ ਕੇ ਸਪਿਨਰ ਯੁਜਵੇਂਦਰ ਚਾਹਲ ਨੇ ਗੱਲਬਾਤ ਵਿਚ ਕੁੱਝ ਦਿਨ ਪਹਿਲਾਂ ਸ੍ਰੀਲੰਕਾ ਵਿੱਚ ਖੇਡੀ ਗਈ ਤਿਕੋਣੀ ਲੜੀ ਦੇ ਫ਼ਾਈਨਲ ਦੀਆਂ ਯਾਦਾਂ ਤਾਜ਼ਾ ਕੀਤੀਆਂ। ਯੁਜਵੇਂਦਰ ਨੇ ਦਸਿਆ ਕਿ ਫ਼ਾਈਨਲ ਵਿਚ ਉਹ ਡਰੈਸਿੰਗ ਰੂਮ ਵਿਚ ਬੈਠੇ ਸਨ। 12 ਗੇਂਦਾਂ ਵਿੱਚ 34 ਦੌੜਾਂ ਦੀ ਜ਼ਰੂਰਤ ਸੀ। ਕਰੀਜ਼ 'ਤੇ ਟੀਮ ਇੰਡੀਆ ਦੇ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਡਟੇ ਹੋਏ ਸਨ।
yuzvendra chahal
ਮੈਚ ਤੋਂ ਇੱਕ ਪਲ ਵੀ ਨਜ਼ਰਾਂ ਨਹੀਂ ਹਟੀਆਂ। ਉਹ ਅਪਣੀਆਂ ਸਾਰੀਆਂ ਉਂਗਲਾਂ ਦੇ ਨੌਹ ਚਬਾ ਗਏ। ਦਿਨੇਸ਼ ਕਾਰਤਿਕ ਨੇ ਇਸ ਬਰਾਬਰੀ ਦੇ ਮੈਚ ਵਿੱਚ ਟੀਮ ਇੰਡੀਆ ਦੇ ਜੇਤੂ ਰੱਥ ਨੂੰ ਬਰਕਰਾਰ ਰੱਖਦੇ ਹੋਏ ਜਿੱਤ ਦਿਵਾ ਦਿਤੀ। ਸਫੈਦ ਜਰਸੀ ਵਿੱਚ ਖੇਡਣ ਦੀ ਇੱਛਾ ਰਖਣ ਵਾਲੇ ਯੁਜਵੇਂਦਰ ਚਾਹਲ ਟੈਸਟ ਟੀਮ ਵਿੱਚ ਵੀ ਅਪਣੀ ਜਗ੍ਹਾ ਪੱਕੀ ਕਰਨਾ ਚਾਹੁੰਦੇ ਹਨ, ਇਸਦੇ ਲਈ ਉਹ ਸਖਤ ਮਿਹਨਤ ਤੋਂ ਵੀ ਪਿੱਛੇ ਨਹੀਂ ਹੱਟ ਰਹੇ।