IPL-17 : ‘ਆਈ.ਪੀ.ਐਲ. 2024 ਦਾ ਪਹਿਲਾ ਮੈਚ ਅੱਜ, ਚੇਨਈ ਸੁਪਰ ਕਿੰਗਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਹੋਣਗੀਆਂ ਆਹਮੋ ਸਾਹਮਣੇ

By : GAGANDEEP

Published : Mar 22, 2024, 8:13 am IST
Updated : Mar 22, 2024, 12:13 pm IST
SHARE ARTICLE
Chennai Super Kings and Royal Challengers Bangalore IPL Matche today
Chennai Super Kings and Royal Challengers Bangalore IPL Matche today

IPL-17 : ਮੈਚ ਤੋਂ ਪਹਿਲਾ ਧੋਨੀ ਨੇ ਛੱਡੀ ਚੇਨਈ ਦੀ ਕਪਤਾਨੀ

Chennai Super Kings and Royal Challengers Bangalore IPL Matche today : ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦੀ ਰਾਇਲ ਚੈਲੰਜਰਜ਼ ਬੈਂਗਲੁਰੂ ਇੰਡੀਅਨ ਪ੍ਰੀਮੀਅਰ ਲੀਗ ਦੇ 17ਵੇਂ ਸੀਜ਼ਨ ਦੇ ਪਹਿਲੇ ਮੈਚ ਵਿਚ ਅੱਜ ਮਹਿੰਦਰ ਸਿੰਘ ਧੋਨੀ ਦੀ ਚੇਨਈ ਸੁਪਰ ਕਿੰਗਜ਼ ਨਾਲ ਭਿੜੇਗੀ। ਜੇਕਰ ਅਜਿਹਾ ਹੁੰਦਾ ਹੈ ਤਾਂ ਦਰਸ਼ਕਾਂ ਨੂੰ ਰੋਮਾਂਚਕ ਕ੍ਰਿਕਟ ਦਾ ਤੋਹਫ਼ਾ ਮਿਲਣ ਦੀ ਗਾਰੰਟੀ ਹੋਵੇਗੀ, ਹਾਲਾਂਕਿ ਦੋਵੇਂ ਟੀਮਾਂ ਟੂਰਨਾਮੈਂਟ ਤੋਂ ਪਹਿਲਾਂ ਹੀ ਕਈ ਸਵਾਲਾਂ ਦਾ ਸਾਹਮਣਾ ਕਰ ਰਹੀਆਂ ਹਨ।

ਇਹ ਵੀ ਪੜ੍ਹੋ: Arvind Kejriwal: ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ਼ 'ਆਪ' ਅੱਜ ਦੇਸ਼ ਭਰ 'ਚ ਕਰੇਗੀ ਪ੍ਰਦਰਸ਼ਨ  

ਮੈਚ ਰਾਤ 8 ਵਜੇ ਚੇਪੌਕ ਸਟੇਡੀਅਮ 'ਚ ਸ਼ੁਰੂ ਹੋਵੇਗਾ, ਜਿਸ 'ਚ ਟਾਸ ਸ਼ਾਮ 7:30 ਵਜੇ ਹੋਵੇਗਾ। ਮੈਚ ਤੋਂ ਪਹਿਲਾਂ ਆਈਪੀਐਲ ਦਾ ਉਦਘਾਟਨ ਸਮਾਰੋਹ ਹੋਵੇਗਾ, ਜਿਸ ਕਾਰਨ ਮੈਚ ਸ਼ਾਮ 7:30 ਦੀ ਬਜਾਏ ਰਾਤ 8:00 ਵਜੇ ਸ਼ੁਰੂ ਹੋਵੇਗਾ।

ਸੀਐਸਕੇ ਦੀ ਟੀਮ ਨੌਵੀਂ ਵਾਰ ਕਿਸੇ ਵੀ ਆਈਪੀਐਲ ਸੀਜ਼ਨ ਦਾ ਪਹਿਲਾ ਮੈਚ ਖੇਡੇਗੀ। ਟੀਮ ਇਸ ਤੋਂ ਪਹਿਲਾਂ 8 ਵਾਰ ਅਜਿਹਾ ਕਰ ਚੁੱਕੀ ਹੈ। ਟੀਮ ਨੇ ਹੁਣ ਤੱਕ 10 ਫਾਈਨਲ ਖੇਡੇ ਹਨ ਅਤੇ 5 ਵਾਰ ਖਿਤਾਬ ਜਿੱਤਿਆ ਹੈ। ਜਦਕਿ RCB ਨੇ 16 ਸੀਜ਼ਨ 'ਚ ਤਿੰਨ ਫਾਈਨਲ ਖੇਡੇ ਹਨ ਅਤੇ ਟੀਮ ਅਜੇ ਵੀ ਪਹਿਲੇ ਖਿਤਾਬ ਦਾ ਇੰਤਜ਼ਾਰ ਕਰ ਰਹੀ ਹੈ। ਚੇਨਈ ਦੇ ਖਿਲਾਫ ਚੇਪੌਕ 'ਚ ਟੀਮ 8 'ਚੋਂ ਸਿਰਫ ਇਕ ਮੈਚ ਜਿੱਤ ਸਕੀ ਹੈ।

ਓਪਨਿੰਗ ਮੈਚ ਤੋਂ ਪਹਿਲਾਂ ਮਹਿੰਦਰ ਸਿੰਘ ਧੋਨੀ ਨੇ CSK ਦੀ ਕਪਤਾਨੀ ਛੱਡ ਦਿੱਤੀ ਹੈ। ਉਨ੍ਹਾਂ ਦੀ ਜਗ੍ਹਾ ਨੌਜਵਾਨ ਰਿਤੂਰਾਜ ਗਾਇਕਵਾੜ ਨੂੰ ਨਵਾਂ ਕਪਤਾਨ ਬਣਾਇਆ ਗਿਆ ਹੈ। ਫਰੈਂਚਾਈਜ਼ੀ ਦੇ ਸੀਈਓ ਕਾਸ਼ੀ ਵਿਸ਼ਵਨਾਥਨ ਨੇ ਸਪੱਸ਼ਟ ਕੀਤਾ ਹੈ ਕਿ ਧੋਨੀ ਇੱਕ ਖਿਡਾਰੀ ਦੇ ਰੂਪ ਵਿੱਚ ਟੀਮ ਨਾਲ ਜੁੜੇ ਰਹਿਣਗੇ।
ਜਿੱਥੇ ਇੱਕ ਪਾਸੇ ਸੀਐਸਕੇ ਲੀਗ ਦੀ ਸਭ ਤੋਂ ਸਫਲ ਟੀਮ ਹੈ, ਉਥੇ ਦੂਜੇ ਪਾਸੇ ਆਰਸੀਬੀ ਇੱਕ ਵੀ ਟਰਾਫੀ ਨਹੀਂ ਜਿੱਤ ਸਕੀ ਹੈ। ਚੇਨਈ ਨੇ ਬੈਂਗਲੁਰੂ 'ਤੇ ਜਿੱਤ ਦਰਜ ਕੀਤੀ ਹੈ। ਦੋਵਾਂ ਵਿਚਾਲੇ ਹੁਣ ਤੱਕ ਕੁੱਲ 31 ਮੈਚ ਖੇਡੇ ਜਾ ਚੁੱਕੇ ਹਨ। ਇਸ ਵਿੱਚ ਚੇਨਈ ਨੇ 20 ਵਾਰ ਅਤੇ ਬੈਂਗਲੁਰੂ ਨੇ 10 ਵਾਰ ਜਿੱਤ ਦਰਜ ਕੀਤੀ ਹੈ। ਇੱਕ ਮੈਚ ਦਾ ਕੋਈ ਨਤੀਜਾ ਨਹੀਂ ਨਿਕਲਿਆ।

ਚੇਨਈ ਦੀ ਹੁਣ ਧੋਨੀ ਦੀ ਬਜਾਏ ਨੌਜਵਾਨ ਰਿਤੂਰਾਜ ਗਾਇਕਵਾੜ ਨੂੰ ਸੌਂਪੀ ਗਈ ਹੈ। ਸੱਜੇ ਹੱਥ ਦਾ ਬੱਲੇਬਾਜ਼ ਰੁਤੁਰਾਜ ਗਾਇਕਵਾੜ 2019 ਦੀ ਆਈ.ਪੀ.ਐਲ. ਨਿਲਾਮੀ ਤੋਂ ਸੀ.ਐਸ.ਕੇ. ਨਾਲ ਹੈ ਅਤੇ ਉਸ ਨੇ ਸ਼ਾਨਦਾਰ ਫਾਰਮ ਅਤੇ ਨਿਰੰਤਰਤਾ ਦਿਖਾਈ ਹੈ।

ਇਹ ਵੀ ਪੜ੍ਹੋ: Punjab News: ਹਿਮਾਚਲ 'ਚ ਘੁੰਮਣ ਗਏ ਪੰਜਾਬ ਦੇ ਨੌਜਵਾਨ ਦਾ ਕਤਲ 

ਉਸ ਦੇ ਤਕਨੀਕੀ ਹੁਨਰ ਅਤੇ ਸੰਯੁਕਤ ਬੱਲੇਬਾਜ਼ੀ ਸ਼ੈਲੀ ਨੇ ਟੀਮ ਦੇ ਪ੍ਰਮੁੱਖ ਸਲਾਮੀ ਬੱਲੇਬਾਜ਼ਾਂ ਵਿਚੋਂ ਇਕ ਵਜੋਂ ਉਸ ਦੀ ਸਥਿਤੀ ਨੂੰ ਮਜ਼ਬੂਤ ਕੀਤਾ ਹੈ। ਕ੍ਰਿਕਟ ਦੀ ਅਦਭੁਤ ਸਮਝ ਰੱਖਣ ਵਾਲਾ ਧੋਨੀ ਦਾ ਦਿਮਾਗ ਪਹਿਲਾਂ ਵਾਂਗ ਹੀ ਤਿੱਖਾ ਹੈ ਪਰ ਉਮਰ ਦੇ ਨਾਲ-ਨਾਲ ਬੱਲੇਬਾਜ਼ ਵਜੋਂ ਉਸ ਦੀ ਚੁਸਤੀ ਵੀ ਘੱਟ ਗਈ ਹੈ। ਅਜਿਹੇ ’ਚ ਨੌਜਵਾਨਾਂ ’ਤੇ ਜ਼ਿੰਮੇਵਾਰੀ ਨਿਭਾਉਣ ਦੀ ਵੱਡੀ ਜ਼ਿੰਮੇਵਾਰੀ ਹੋਵੇਗੀ। ਗਾਇਕਵਾੜ ਨੇ ਸਈਅਦ ਮੁਸ਼ਤਾਕ ਅਲੀ ਟਰਾਫੀ ਵਿੱਚ ਮਹਾਰਾਸ਼ਟਰ ਲਈ ਸਭ ਤੋਂ ਵੱਧ ਦੌੜਾਂ ਬਣਾਈਆਂ।  

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from 'Chennai Super Kings and Royal Challengers Bangalore IPL Matche today' stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement