
ਦੋਹਾਂ ਟੀਮਾਂ ਨੇ ਅਪਨੇ ਅਭਿਆਨ ਦੀ ਸ਼ੁਰੂਆਤ ਵਿਰੋਧੀ ਅੰਦਾਜ਼ ਵਿਚ ਕੀਤੀ
ਮੁੰਬਈ: ਤਿੰਨ ਮੈਚਾਂ ਵਿਚ ਤਿੰਨ ਜਿੱਤਾਂ ਦਰਜ ਕਰ ਕੇ ਹੌਸਲੇ ਵਿਚ ਆਈ ਰਾਇਲ ਚੈਲੰਜਰਜ਼ ਬੰਗਲੌਰ ਦੀ ਟੀਮ ਵੀਰਵਾਰ ਨੂੰ ਇਥੇ ਰਾਜਸਥਾਨ ਰਾਇਲਜ਼ ਵਿਰੁਧ ਇੰਡੀਅਨ ਪ੍ਰੀਮੀਅਰ ਲੀਗ ਵਿਚ ਜਿੱਤ ਦੀ ਲੈਅ ਜਾਰੀ ਰੱਖਣ ਦੇ ਇਰਾਦੇ ਨਾਲ ਉਤਰੇਗੀ।
IPL: Bangalore v Rajasthan match today
ਦੋਹਾਂ ਟੀਮਾਂ ਨੇ ਅਪਨੇ ਅਭਿਆਨ ਦੀ ਸ਼ੁਰੂਆਤ ਵਿਰੋਧੀ ਅੰਦਾਜ਼ ਵਿਚ ਕੀਤੀ ਹੈ। ਆਰਸੀਬੀ ਨੇ ਮਨੋਬਲ ਵਧਾਉਣ ਵਾਲੀ ਲਗਾਤਾਰ ਜਿੱਤ ਦਰਜ ਕੀਤੀ ਹੈ। ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਨੇ ਟੂਰਨਾਮੈਂਟ ਦੇ ਪਹਿਲੇ ਮੈਚ ਵਿਚ ਸਾਬਕਾ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ ਹਰਾਉਣ ਤੋਂ ਬਾਅਦ ਸਨਰਾਈਜ਼ਰਜ਼ ਹੈਦਰਾਬਾਦ ਅਤੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਸ਼ਿਕਸਤ ਦਿਤੀ ਅਤੇ ਅੰਕ ਸੂਚੀ ਵਿਚ ਚੋਟੀ ’ਤੇ ਹੈ।
Virat Kohli
ਦੂਜੇ ਪਾਸੇ ਰਾਜਸਥਾਨ ਰਾਇਲਜ਼ ਦੀ ਟੀਮ ਅਪਣੇ ਤਿੰਨ ਮੈਚਾਂ ਵਿਚੋਂ ਸਿਰਫ ਇਕ ਵਿਚ ਜਿੱਤ ਦਰਜ ਕਰਨ ਵਿਚ ਸਫ਼ਲ ਹੋਈ ਹੈ। ਪਿਛਲੇ ਮੈਚ ਵਿਚ ਚੇਨਈ ਸੁਪਰਕਿੰਗਜ਼ ਵਿਰੁਧ ਹਾਰ ਤੋਂ ਬਾਅਦ ਸੰਜੂ ਸੈਮਸਨ ਦੀ ਟੀਮ ਛੇਵੇਂ ਸਥਾਨ ’ਤੇ ਖਿਸਕ ਗਈ ਅਤੇ ਉਸ ਨੂੰ ਅਪਦੀ ਦੂਜੀ ਜਿੱਤ ਦਾ ਇੰਤਜ਼ਾਰ ਹੈ। ਰਾਜਸਥਾਨ ਇਕ ਟੀਮ ਦੇ ਰੂਪ ਵਿਚ ਪ੍ਰਦਰਸ਼ਨ ਕਰਨ ਵਿਚ ਅਸਫ਼ਲ ਰਹੀ ਹੈ। ਸੈਮਸਨ ਨੇ ਪੰਜਾਬ ਕਿੰਗਜ਼ ਵਿਰੁਧ ਪਹਿਲੇ ਮੈਚ ਵਿਚ ਸ਼ਾਨਦਾਰ ਸੈਂਕੜੇ ਨਾਲ ਟੀਮ ਨੂੰ ਜਿੱਤ ਦੀ ਦਹਿਲੀਜ਼ ’ਤੇ ਪਹੁੰਚਾ ਦਿਤਾ ਸੀ ਪਰ ਜਿਤਾਉਣ ਵਿਚ ਅਸਫ਼ਲ ਰਹੇ।
Cricket
ਆਰਸੀਬੀ ਲਈ ਤਜ਼ਰਬੇਕਾਰ ਏ.ਬੀ ਡਿਵਿਲਿਅਰਜ਼ ਅਤੇ ਮੌਜੂਦਾ ਸਤਰ ਵਿਚ ਟੀਮ ਨਾਲ ਜੁੜੇ ਗਲੇਨ ਮੈਕਸਵੈਲ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਡਿਵਿਲਿਅਰਜ਼ ਨੇ ਸਤਰ ਦਰ ਸਤਰ ਅਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਖਿਆ ਹੈ ਜਦੋਂਕਿ ਮੈਕਸਵੈਲ ਦੇ ਜੁੜਨ ਨਾਲ ਮੱਧ ਕ੍ਰਮ ਮਜ਼ਬੂਤ ਹੋਇਆ ਹੈ।
ਟੀਮਾਂ ਇਸ ਪ੍ਰਕਾਰ ਹਨ ਰਾਇਲ ਚੈਲੰਜਰਜ਼ ਬੰਗਲੌਰ : ਵਿਰਾਟ ਕੋਹਲੀ (ਕਪਤਾਨ), ਏ.ਬੀ ਡਿਵਿਲੀਅਰਜ਼, ਦੇਵਦੱਤ ਪਡੀਕਲ, ਯੁਜਵੇਂਦਰ ਚਹਲ, ਮੋਹੰਮਦ ਬਿਰਾਜ, ਕੇਨ ਰਿਚਰਡਸਨ, ਵਾਸ਼ਿੰਗਟਨ ਸੁੰਦਰ, ਪਵਨ ਦੇਸ਼ਪਾਂਡੇ, ਜੋਸ਼ੁਆ ਫ਼ਿਲਿਪ, ਸ਼ਾਹਬਾਜ਼ ਅਹਮਦ, ਨਵਦੀਪ ਸੈਨੀ, ਐਡਮ ਜੰਪਾ, ਕਾਇਲ ਜੇਮੀਸਨ, ਰਜਤ ਪਾਟੀਦਾਰ, ਸਚਿਨ ਬੇਬੀ, ਮੋਹੰਮਦ ਅਜ਼ਹਰੂਦੀਨ, ਡੇਨ ਕ੍ਰਿਸਟੀਅਨ, ਕੇ.ਐਸ ਭਰਤ, ਸੁਯਸ਼ ਪ੍ਰਭਦੇਸਾਈ, ਡੇਨਿਅਲ ਸੈਮਸ ਅਤੇ ਹਰਸ਼ਲ ਪਟੇਲ।
ਰਾਜਸਥਾਨ ਰਾਇਲਜ਼ : ਸੰਜੂ ਸੈਮਸਨ (ਕਪਤਾਨ), ਜੋਸ ਬਟਲਰ, ਯਸ਼ਸਵੀ ਜੈਸਵਾਲ, ਮਨਨ ਵੋਹਰਾ, ਅਨੁਜ ਰਾਵਤ, ਰਿਆਨ ਪਰਾਗ, ਡੇਵਿਡ ਮਿਲਰ, ਰਾਹਲ ਤੇਵਤਿਆ, ਮਹਿਪਾਲ ਲੋਮਰੋਰ, ਸ਼੍ਰੇਅਸ ਗੋਪਾਲ, ਮਯੰਕ ਮਾਰਕੰਡੇਅ, ਐਂਡਰੀਉ ਟਾਈ, ਜੈਦੇਵ ਉਨਾਦਕਟ, ਕਾਰਤਿਕ ਤਿਆਗੀ, ਸ਼ਿਵਮ ਦੂਬੇ, ਕ੍ਰਿਸ ਮੌਰਿਸ, ਮੁਸਤਫ਼ਿਜ਼ੂਰ ਰਹਿਮਾਨ, ਚੇਤਨ ਸਕਾਰੀਆ, ਕੇ.ਸੀ. ਕਰੀਅੱਪਾ, ਕੁਲਦੀਪ ਯਾਦਵ ਅਤੇ ਆਕਾਸ਼ ਸਿੰਘ।