
ਖਿਡਾਰੀਆਂ ਨੇ ਵੱਖ-ਵੱਖ ਖੇਡਾਂ 'ਚ 15 ਸੋਨੇ, 27 ਚਾਂਦੀ ਅਤੇ 13 ਕਾਂਸੀ ਦੇ ਤਗਮੇ ਕੀਤੇ ਅਪਣੇ ਨਾਂ
ਬਰਲਿਨ: ਬਰਲਿਨ ਵਿਚ ਖੇਡੀਆਂ ਜਾ ਰਹੀਆਂ ਸਪੈਸ਼ਲ ਓਲੰਪਿਕ ਵਿਸ਼ਵ ਸਮਰ ਗੇਮਜ਼ 2023 ਵਿਚ ਭਾਰਤੀ ਦਲ ਨੇ 50 ਤਗਮਿਆਂ ਦਾ ਅੰਕੜਾ ਪਾਰ ਕਰ ਲਿਆ ਹੈ। ਦੱਸ ਦੇਈਏ ਕਿ ਬੁੱਧਵਾਰ ਯਾਨੀ 21 ਜੂਨ ਤੱਕ 5 ਵੱਖ-ਵੱਖ ਖੇਡਾਂ (ਐਥਲੀਟ, ਸਾਈਕਲਿੰਗ, ਪਾਰਲਿਫਟਿੰਗ, ਰੋਲਰ ਸਕੇਟਿੰਗ ਅਤੇ ਤੈਰਾਕੀ) ਵਿੱਚ ਭਾਰਤ ਨੇ 55 ਤਗਮੇ ਜਿੱਤੇ ਹਨ।
ਇਹ ਵੀ ਪੜ੍ਹੋ: ਪੰਚਾਇਤਾਂ ਦੇ ਸੋਸ਼ਲ ਆਡਿਟ ਦੀ ਰਿਪੋਰਟ ਜਨਤਕ ਕੀਤੀ ਜਾਵੇਗੀ
ਬੁੱਧਵਾਰ ਨੂੰ ਭਾਰਤ ਨੇ ਤੈਰਾਕੀ ਵਿਚ 5 ਤਗਮੇ ਜਿੱਤੇ, ਜਿਸ ਵਿੱਚ 3 ਸੋਨ, ਇੱਕ ਚਾਂਦੀ ਅਤੇ ਇੱਕ ਕਾਂਸੀ ਦਾ ਤਗਮਾ ਹੈ। ਇਸ ਦੇ ਨਾਲ ਹੀ ਭਾਰਤ ਨੇ ਸਾਈਕਲਿੰਗ 'ਚ 6 ਤਗਮੇ ਜਿੱਤੇ, ਜਿਸ 'ਚ 1 ਸੋਨ, 2 ਚਾਂਦੀ ਅਤੇ ਇਕ ਕਾਂਸੀ ਦਾ ਤਗਮਾ ਹੈ। ਭਾਰਤੀ ਦਲ ਨੇ ਪੰਜ ਵੱਖ-ਵੱਖ ਖੇਡਾਂ - ਐਥਲੈਟਿਕਸ, ਸਾਈਕਲਿੰਗ, ਪਾਵਰਲਿਫਟਿੰਗ, ਰੋਲਰ ਸਕੇਟਿੰਗ ਅਤੇ ਤੈਰਾਕੀ ਵਿੱਚ 55 ਤਗਮੇ (15 ਸੋਨ, 27 ਚਾਂਦੀ, 13 ਕਾਂਸੀ) ਜਿਤੇ ਸਨ।
ਇਹ ਵੀ ਪੜ੍ਹੋ: ਬਿਹਾਰ 'ਚ ਦੋ ਵੱਡੀਆਂ ਬੈਂਕਾਂ ਚ ਮਾਰਿਆ ਡਾਕਾ, 45 ਲੱਖ ਤੋਂ ਵੱਧ ਦੀ ਹੋਈ ਲੁੱਟ
ਬੁੱਧਵਾਰ ਨੂੰ ਭਾਰਤ ਲਈ ਮੁੱਖ ਹਾਈਲਾਈਟਸ ਤੈਰਾਕੀ ਅਤੇ ਸਾਈਕਲਿੰਗ ਸਨ, ਜਿਸ ਵਿਚ ਭਾਰਤ ਨੇ ਪੂਲ ਵਿਚ ਪੰਜ ਤਗਮੇ (3 ਸੋਨ, 1 ਚਾਂਦੀ ਅਤੇ 1 ਕਾਂਸੀ) ਅਤੇ ਸਾਈਕਲਿੰਗ ਵਿਚ ਛੇ (3 ਸੋਨ, 2 ਚਾਂਦੀ, 1 ਕਾਂਸੀ) ਜਿੱਤੇ। ਖੇਡਾਂ ਭਾਰਤੀ ਸਾਈਕਲਿੰਗ ਟੀਮ ਦੇ ਹਰ ਮੈਂਬਰ ਨੇ ਸਾਈਕਲਿੰਗ ਮੁਕਾਬਲੇ ਵਿਚ ਤਮਗਾ ਜਿੱਤਿਆ। ਨੀਲ ਯਾਦਵ ਨੇ 5 ਕਿਲੋਮੀਟਰ ਰੋਡ ਰੇਸ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਸ਼ੁਰੂਆਤ ਕੀਤੀ। ਸ਼ਿਵਾਨੀ, ਨੀਲ ਯਾਦਵ ਅਤੇ ਇੰਦੂ ਪ੍ਰਕਾਸ਼ ਨੇ ਫਿਰ 1 ਕਿਲੋਮੀਟਰ ਟਾਈਮ ਟਰਾਇਲ ਵਿਚ ਸੋਨ ਤਗਮਾ ਜਿੱਤਿਆ, ਜਦੋਂ ਕਿ ਕਲਪਨਾ ਜੇਨਾ ਅਤੇ ਜੈਸੀਲਾ ਅਰਬੁਥਰਾਜ ਨੇ ਚਾਂਦੀ ਦਾ ਤਗਮਾ ਜਿੱਤਿਆ।