ਪ੍ਰੋ ਕਬੱਡੀ ਲੀਗ: ਪ੍ਰੋ ਕਬੱਡੀ ਲੀਗ ਦਾ ਨਵਾਂ ਫਾਰਮੈਟ ਸਾਰੀਆਂ ਟੀਮਾਂ ਲਈ ਬਰਾਬਰੀ ਦਾ ਮੌਕਾ
Published : Jul 22, 2019, 2:13 pm IST
Updated : Jul 24, 2019, 4:07 pm IST
SHARE ARTICLE
Pro kabaddi league every team has equal chance in new format Ajay Thakur
Pro kabaddi league every team has equal chance in new format Ajay Thakur

3 ਮਹੀਨਿਆਂ ਤਕ ਫੈਂਸ ਨੂੰ ਇਸ ਟੂਰਨਾਮੈਂਟ ਵਿਚ 137 ਮੈਚ ਦੇਖਣ ਨੂੰ ਮਿਲਣਗੇ

ਨਵੀਂ ਦਿੱਲੀ: ਕ੍ਰਿਕਟ ਵਰਲਡ ਕੱਪ ਖਤਮ ਹੁੰਦੇ ਹੀ ਹੁਣ ਸ਼ੁਰੂ ਹੋ ਚੁੱਕਿਆ ਹੈ ਕਬੱਡੀ ਦਾ ਰੋਮਾਂਚ। ਪ੍ਰੋ ਕਬੱਡੀ ਲੀਗ ਦਾ ਸੱਤਵਾਂ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ। ਅਗਲੇ 3 ਮਹੀਨਿਆਂ ਤਕ ਫੈਂਸ ਨੂੰ ਇਸ ਟੂਰਨਾਮੈਂਟ ਵਿਚ 137 ਮੈਚ ਦੇਖਣ ਨੂੰ ਮਿਲਣਗੇ। ਸੀਜ਼ਨ ਦਾ ਫਾਈਨਲ 19 ਅਕਤੂਬਰ ਨੂੰ ਖੇਡਿਆ ਜਾਵੇਗਾ। ਲੀਗ ਸਟੇਜ ਤੋਂ ਬਾਅਦ 12 ਵਿਚੋਂ ਟਾਪ 6 ਟੀਮਾਂ ਪਲੇਆਫ ਲਈ ਕੁਆਲੀਫਾਈ ਕਰਨਗੇ। ਪਲੇਆਫ ਵਿਚ 2 ਐਲੀਮੀਨੇਟ, 2 ਸੈਮੀਫ਼ਾਈਨਲ ਅਤੇ ਫਿਰ ਫ਼ਾਈਨਲ ਖੇਡਿਆ ਜਾਵੇਗਾ।

Pro Kabbadi LuigePro Kabaddi Leagueਇਸ ਵਾਰ ਲੀਗ ਦੇ ਫਾਰਮੈਟ ਵਿਚ ਬਦਲਾਅ ਕੀਤਾ ਗਿਆ ਹੈ। ਪਿਛਲੇ ਸੀਜ਼ਨ ਤਕ ਸਾਰੇ ਲੋਕਾਂ ਨੂੰ 2 ਜੋਨ ਵਿਚ ਵੰਡ ਕੇ ਮੈਚ ਹੁੰਦੇ ਸਨ। ਇਸ ਵਾਰ ਇਸ ਵਿਚ ਬਦਲਾਅ ਕਰ  ਡਬਲ ਰਾਉਂਡ ਰਾਬਿਨ ਫਾਰਮੈਟ ਅਜਮਾਇਆ ਗਿਆ ਹੈ। ਯਾਨੀ ਹਰ ਟੀਮ ਨੂੰ ਬਾਕੀ ਸਾਰੀਆਂ ਟੀਮਾਂ ਨਾਲ 2 ਵਾਰ ਮੁਕਾਬਲਾ ਹੋਵੇਗਾ। ਨਵੇਂ ਫਾਰਮੈਟ ਬਾਰੇ ਥਲਾਈਵਾਜ ਦੇ ਕਪਤਾਨ ਅਜੈ ਠਾਕੁਰ ਨੇ ਦਸਿਆ ਕਿ ਇਹ ਚੰਗਾ ਕਦਮ ਹੈ ਅਤੇ ਹੁਣ ਕੋਈ ਵੀ ਟੀਮ ਸ਼ਿਕਾਇਤ ਨਹੀਂ ਕਰ ਸਕਦੀ।

Pro KabaddiPro Kabaddi

ਹਾਲਾਂਕਿ ਇਸ ਵਾਰ ਅਜੈ ਠਾਕੁਰ ਦੇ ਸਾਹਮਣੇ ਵੱਡੀ ਚੁਣੌਤੀ ਹੈ। ਭਾਰਤੀ ਕਬੱਡੀ ਟੀਮ ਦੇ ਕਪਤਾਨ ਠਾਕੁਰ ਕਬੱਡੀ ਲੀਗ ਵਿਚ ਤਮਿਲ ਥਲਾਈਵਾਜ ਦੀ ਕਮਾਨ ਸੰਭਾਲ ਰਹੇ ਹਨ। ਇਹ ਟੀਮ ਪਿਛਲੇ ਲਗਾਤਾਰ 2 ਸੀਜ਼ਨ ਵਿਚ ਸਭ ਤੋਂ ਆਖਰੀ ਸਥਾਨ 'ਤੇ ਰਹੀ ਹੈ। ਅਜਿਹੇ ਵਿਚ ਟੀਮ ਦੇ ਪ੍ਰਦਰਸ਼ਨ ਨੂੰ ਸੁਧਾਰਨਾ ਦੀ ਜ਼ਿੰਮੇਵਾਰੀ ਠਾਕੁਰ 'ਤੇ ਹੈ। ਕਬੱਡੀ ਵਿਚ ਭਾਰਤੀ ਟੀਮ ਨੇ ਏਸ਼ੀਆ ਵਿਚ ਅਪਣਾ ਰਿਕਾਰਡ ਕੀਤਾ ਹੋਇਆ ਹੈ।

ਹਾਲਾਂਕਿ 2018 ਵਿਚ ਇਸ ਰਿਕਾਰਡ ਨੂੰ ਝਟਕਾ ਲੱਗਿਆ ਸੀ ਅਤੇ ਭਾਰਤੀ ਟੀਮ ਪਹਿਲੀ ਵਾਰ ਫ਼ਾਈਨਲ ਵਿਚ ਪਹੁੰਚਣ ਵਿਚ ਨਾਕਾਮ ਰਹੀ ਸੀ। ਉਸ ਸਮੇਂ ਈਰਾਨ ਨੇ ਗੋਲਡ ਮੈਡਲ ਜਿੱਤਿਆ ਸੀ। ਠਾਕੁਰ ਨੇ ਦਸਿਆ ਕਿ ਉਹ ਬਹੁਤ ਨਿਰਾਸ਼ ਸਨ ਪਰ ਹੁਣ ਬਾਕੀ ਦੇਸ਼ਾਂ ਦੇ ਖਿਡਾਰੀ ਵੀ ਕਾਫ਼ੀ ਮਜ਼ਬੂਤ ਹੋ ਚੁੱਕੇ ਹਨ। ਅਜੈ ਠਾਕੁਰ ਨੇ ਕਿਹਾ ਕਿ ਕਬੱਡੀ ਦੀ ਖੇਡ ਤਮਿਲਨਾਡੂ ਤੋਂ ਹੀ ਆਈ ਹੈ ਇਸ ਲਈ ਚਹੇਤਿਆਂ ਨੂੰ ਉਹਨਾਂ ਦੀ ਟੀਮ ਤਮਿਲ ਥਲਾਈਵਾਜ ਨੂੰ ਸਪੋਰਟ ਕਰਨਾ ਚਾਹੀਦਾ ਹੈ।

Pro Kabaddi LeaguePro Kabaddi League

ਠਾਕੁਰ ਦੀ ਟੀਮ ਨੇ ਲੀਗ ਦੀ ਚੰਗੀ ਸ਼ੁਰੂਆਤ ਕੀਤੀ ਹੈ ਅਤੇ ਐਤਵਾਰ 21 ਜੁਲਾਈ ਨੂੰ ਅਪਣੇ ਪਹਿਲੇ ਹੀ ਮੈਚ ਵਿਚ ਤੇਲਗੁ ਟਾਈਟਨਸ ਨੂੰ ਹਰਾ ਦਿੱਤਾ। ਉਹਨਾਂ ਦਾ ਅਗਲਾ ਮੈਚ 25  ਜੁਲਾਈ ਨੂੰ ਦਬੰਗ ਦਿੱਲੀ ਕੇਸੀ ਨਾਲ ਹੋਵੇਗਾ।

Sports  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  'ਤੇ follow ਕਰੋ

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement