
38 ਪਾਰੀਆਂ ’ਚ ਇਹ ਮੁਕਾਮ ਹਾਸਲ ਕਰ ਕੇ ਦਖਣੀ ਅਫ਼ਰੀਕਾ ਦੇ ਹਾਸ਼ਿਮ ਅਮਲਾ ਦਾ ਰੀਕਾਰਡ ਤੋੜਿਆ
ਧਰਮਸ਼ਾਲਾ: ਭਾਰਤੀ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਐਤਵਾਰ ਨੂੰ ਇੱਥੇ ਨਿਊਜ਼ੀਲੈਂਡ ਵਿਰੁਧ ਵਿਸ਼ਵ ਕੱਪ ਮੈਚ ਦੌਰਾਨ ਇਕ ਰੋਜ਼ਾ ਕੌਮਾਂਤਰੀ ਕ੍ਰਿਕਟ ਵਿਚ ਸਭ ਤੋਂ ਤੇਜ਼ ਦੋ ਹਜ਼ਾਰ ਦੌੜਾਂ ਬਣਾਉਣ ਵਾਲਾ ਖਿਡਾਰੀ ਬਣ ਗਿਆ ਹੈ।
ਗਿੱਲ ਨੇ 38 ਪਾਰੀਆਂ ’ਚ ਇਹ ਪ੍ਰਾਪਤੀ ਹਾਸਲ ਕਰ ਕੇ ਦਖਣੀ ਅਫਰੀਕਾ ਦੇ ਹਾਸ਼ਿਮ ਅਮਲਾ ਦਾ ਰੀਕਾਰਡ ਤੋੜ ਦਿਤਾ ਜਿਸ ਨੇ 40 ਪਾਰੀਆਂ ’ਚ ਇਹ ਪ੍ਰਾਪਤੀ ਹਾਸਲ ਕੀਤੀ ਸੀ।
24 ਸਾਲਾਂ ਦੇ ਗਿੱਲ ਨੂੰ ਅੱਜ ਇਹ ਪ੍ਰਾਪਤੀ ਹਾਸਲ ਕਰਨ ਲਈ 14 ਦੌੜਾਂ ਦੀ ਲੋੜ ਸੀ। ਉਸ ਨੇ ਇਹ ਪ੍ਰਾਪਤੀ ਭਾਰਤੀ ਪਾਰੀ ਦੇ ਸੱਤਵੇਂ ਓਵਰ ’ਚ ਟ੍ਰੇਂਟ ਬੋਲਟ ਦੀ ਗੇਂਦ ’ਤੇ ਚੌਕਾ ਜੜ ਕੇ ਹਾਸਲ ਕੀਤੀ। ਹਾਲਾਂਕਿ ਗਿੱਲ 14ਵੇਂ ਓਵਰ ’ਚ 31 ਗੇਂਦਾਂ ’ਚ 26 ਦੌੜਾਂ ਬਣਾ ਕੇ ਆਊਟ ਹੋ ਗਿਆ। ਉਸ ਨੂੰ ਲੌਕੀ ਫਰਗੂਸਨ ਦੀ ਗੇਂਦ ’ਤੇ ਕੈਚ ਫੜਾਇਆ।