
ਪਟਿਆਲਾ ਦੀ ਮੰਨਤ ਕਸ਼ਯਪ ਨੇ ਖੱਟਿਆ ਨਾਮਣਾ
ਅੰਡਰ-19 ਵਿਸ਼ਵ ਕੱਪ ਲਈ ਮਹਿਲਾ ਭਾਰਤੀ ਕ੍ਰਿਕਟ ਟੀਮ ਵਿਚ ਹੋਈ ਚੋਣ
ਮੋਹਾਲੀ : ਪਟਿਆਲਾ ਦੀ ਮੰਨਤ ਕਸ਼ਯਪ ਨੇ ਆਪਣੀ ਖੇਡ ਨਾਲ ਨਾ ਸਿਰਫ ਆਪਣੇ ਮਾਪਿਆਂ ਦਾ ਸਗੋਂ ਪੂਰੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਦੱਸ ਦੇਈਏ ਕਿ ਮੰਨਤ ਦੀ ਚੋਣ ਅੰਦਰ -19 ਵਿਸ਼ਵ ਕੱਪ ਲਈ ਮਹਿਲਾ ਭਾਰਤੀ ਕ੍ਰਿਕਟ ਟੀਮ ਵਿਚ ਹੋ ਗਈ ਹੈ।
ਇਹ ਸਿਰਫ ਪਰਿਵਾਰ ਲਈ ਹੀ ਨਹੀਂ ਸਗੋਂ ਪੂਰੇ ਪੰਜਾਬ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਖਿਡਾਰਨ ਨੂੰ ਵਧਾਈਆਂ ਦਿਤੀਆਂ ਅਤੇ ਆਉਣ ਵਾਲੇ ਭਵਿੱਖ ਲਈ ਸ਼ੁਭਕਾਮਨਾਵਾਂ ਦਿਤੀਆਂ ਹਨ। ਦੱਸਣਯੋਗ ਹੈ ਕਿ ਮੰਨਤ ਕਸ਼ਯਪ ਬਾਰਵੀਂ ਜਮਾਤ ਦੀ ਵਿਦਿਆਰਥਣ ਹੈ। ਮੰਤਰੀ ਹਰਜੋਤ ਸਿੰਘ ਬੈਂਸ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਮੰਨਤ ਨੂੰ ਸ਼ਾਨਦਾਰ ਟੂਰਨਾਮੈਂਟ ਅਤੇ ਉਜਵਲ ਭਵਿੱਖ ਲਈ ਵਧਾਈਆਂ ਅਤੇ ਸ਼ੁੱਭਕਾਮਨਾਵਾਂ।