ਨਵੇਂ ਕੋਚ ਨਾਲ ਨਿਊਜੀਲੈਂਡ ਦੌਰੇ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ, ਟੀ20 ਟੀਮ ‘ਚ ਸ਼ਾਮਲ ਮਿਤਾਲੀ ਰਾਜ
Published : Dec 22, 2018, 10:33 am IST
Updated : Dec 22, 2018, 10:33 am IST
SHARE ARTICLE
India Team
India Team

ਮਿਤਾਲੀ ਰਾਜ ਅਤੇ ਹਰਮਨਪ੍ਰੀਤ ਕੌਰ ਨੂੰ ਅਗਲੇ ਮਹੀਨੇ ਹੋਣ ਵਾਲੇ ਨਿਊਜੀਲੈਂਡ...........

ਨਵੀਂ ਦਿੱਲੀ (ਭਾਸ਼ਾ): ਮਿਤਾਲੀ ਰਾਜ ਅਤੇ ਹਰਮਨਪ੍ਰੀਤ ਕੌਰ ਨੂੰ ਅਗਲੇ ਮਹੀਨੇ ਹੋਣ ਵਾਲੇ ਨਿਊਜੀਲੈਂਡ ਦੌਰੇ ਲਈ ਭਾਰਤੀ ਮਹਿਲਾ ਵਨਡੇ ਅਤੇ ਟੀ20 ਟੀਮ ਦਾ ਕਪਤਾਨ ਬਰਕਰਾਰ ਰੱਖਿਆ ਗਿਆ ਹੈ ਜਦੋਂ ਕਿ ਖ਼ਰਾਬ ਫ਼ਾਰਮ ਵਿਚ ਚੱਲ ਰਹੀ ਵੇਦਾ ਕ੍ਰਿਸ਼ਣਾਮੂਰਤੀ ਟੀਮ ਤੋਂ ਬਾਹਰ ਹੈ। ਭਾਰਤੀ ਟੀਮ 24 ਜਨਵਰੀ ਤੋਂ ਨਿਊਜੀਲੈਂਡ ਦੌਰੇ ਉਤੇ ਤਿੰਨ ਵਨਡੇ ਅਤੇ ਤਿੰਨ ਟੀ20 ਮੈਚ ਖੇਡੇਗੀ। ਪਿਛਲੇ ਮਹੀਨੇ ਟੀ20 ਵਿਸ਼ਵ ਕੱਪ ਤੋਂ ਬਾਹਰ ਹੋਣ ਤੋਂ ਬਾਅਦ ਭਾਰਤ ਦਾ ਇਹ ਪਹਿਲਾ ਦੌਰਾ ਹੈ।

MithaliMithali

ਟੀ20 ਵਿਸ਼ਵ ਕੱਪ ਵਿਚ ਭਾਰਤ ਨੂੰ ਸੈਮੀਫਾਈਨਲ ਵਿਚ ਇੰਗਲੈਂਡ ਨੇ ਹਰਾਇਆ ਸੀ। ਡਬਲਿਊ ਵੀ ਰਮਨ ਨੂੰ ਮੁੱਖ ਕੋਚ ਬਣਾਉਣ ਤੋਂ ਬਾਅਦ ਭਾਰਤ ਦੀ ਵਨਡੇ ਅਤੇ ਟੀ20 ਟੀਮ ਦਾ ਐਲਾਨ ਕੀਤਾ ਗਿਆ। ਗੈਰੀ ਕਰਸਟਨ ਕੋਚ ਬਣਨ ਦੀ ਦੋੜ ਵਿਚ ਰਮਨ ਤੋਂ ਅੱਗੇ ਸਨ ਪਰ ਉਹ ਰਾਇਲ ਚੈਲੇਂਜਰਸ ਬੈਂਗਲੁਰੂ ਆਈਪੀਐਲ ਟੀਮ ਦੇ ਕੋਚ ਦਾ ਅਹੁਦਾ ਛੱਡਣ ਨੂੰ ਤਿਆਰ ਨਹੀਂ ਸਨ। ਬੀਸੀਸੀਆਈ ਨੇ 30 ਨਵੰਬਰ ਨੂੰ ਰਮੇਸ਼ ਪੋਵਾਰ ਦਾ ਕਾਰਜਕਾਲ ਖਤਮ ਹੋਣ  ਤੋਂ ਬਾਅਦ ਨਵੇਂ ਐਪਲੀਕੇਸ਼ਨ ਮੰਗਵਾਏ ਸਨ।

Gary KirstenGary Kirsten

ਮਿਤਾਲੀ ਨੇ ਸ਼ੁੱਕਰਵਾਰ ਨੂੰ ਸੰਗ੍ਰਹਿ ਕਮੇਟੀ ਦੀ ਬੈਠਕ ਵਿਚ ਭਾਗ ਲਿਆ ਜਦੋਂ ਕਿ ਆਸਟਰੇਲੀਆ ਵਿਚ ਬਿੱਗ ਬੈਸ਼ ਲੀਗ ਖੇਡ ਰਹੀ ਹਰਮਨਪ੍ਰੀਤ ਸਕਾਇਪ ਦੇ ਜਰੀਏ ਜੁੜੀ ਸੀ। ਸੰਗ੍ਰਹਿ ਕਮੇਟੀ ਦੀ ਪ੍ਰਮੁੱਖ ਹੇਮਲਤਾ ਕਾਲ਼ਾ ਨੇ ਬੀਸੀਸੀਆਈ ਸੀਈਓ ਰਾਹੁਲ ਜੌਹਰੀ ਅਤੇ ਸਕੱਤਰ ਅਮਿਤਾਭ ਚੌਧਰੀ ਦੇ ਸਾਹਮਣੇ ਟੀਮ ਦਾ ਐਲਾਨ ਕੀਤਾ।  ਵੇਦਾ ਦੀ ਜਗ੍ਹਾ ਮੋਨਾ ਮੇਸ਼ਰਾਮ ਨੂੰ ਵਨਡੇ ਟੀਮ ਵਿਚ ਸ਼ਾਮਲ ਕੀਤਾ ਗਿਆ। ਸ਼ਿਖਾ ਪੰਡਿਤ ਨੇ ਟੀ20 ਟੀਮ ਵਿਚ ਜਖ਼ਮੀ ਪੂਜਾ ਵਸਤਰਕਾਰ ਦੀ ਜਗ੍ਹਾ ਲਈ। ਉਥੇ ਹੀ ਵੇਦਾ ਦੀ ਜਗ੍ਹਾ ਪ੍ਰਿਆ ਪੂਨਿਆ ਨੂੰ ਲਿਆ ਗਿਆ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement