
ਕਿਹਾ, ਮੈਂ ਉਨ੍ਹਾਂ ਕੰਪਨੀਆਂ ਵਿਚ ਕਾਰਜਕਾਰੀ ਭੂਮੀਕਾ ਨਹੀਂ ਨਿਭਾਉਂਦਾ
Former cricketer Robin Uthappa's tweet on arrest warrant Latest News in Punjabi : ਸਾਬਕਾ ਭਾਰਤੀ ਕ੍ਰਿਕਟਰ ਰੌਬਿਨ ਉਥੱਪਾ ਵਿਰੁਧ ਕਰਮਚਾਰੀ ਭਵਿੱਖ ਨਿਧੀ (ਈ.ਪੀ.ਐਫ.) ਯੋਗਦਾਨਾਂ ਨਾਲ ਜੁੜੇ ਧੋਖਾਧੜੀ ਦੇ ਦੋਸ਼ਾਂ ਨੂੰ ਲੈ ਕੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਅਪਣੇ ਵਿਰੁਧ ਵਾਰੰਟ 'ਤੇ ਰੌਬਿਨ ਉਥੱਪਾ ਨੇ ਟਵੀਟ ਕੀਤਾ, ‘...ਮੇਰੇ ਕੋਲ ਕੋਈ ਸਰਗਰਮ ਕਾਰਜਕਾਰੀ ਭੂਮਿਕਾ ਨਹੀਂ ਸੀ, ਨਾ ਹੀ ਮੈਂ ਕਾਰੋਬਾਰਾਂ ਦੇ ਰੋਜ਼ਾਨਾ ਦੇ ਸੰਚਾਲਨ ਵਿਚ ਸ਼ਾਮਲ ਸੀ...ਨਾ ਹੀ ਮੇਰੇ ਕੋਲ ਉਨ੍ਹਾਂ ਦੇ ਸੰਚਾਲਨ ਵਿਚ ਹਿੱਸਾ ਲੈਣ ਲਈ ਸਮਾਂ ਅਤੇ ਨਾ ਹੀ ਮੁਹਾਰਤ ਸੀ।
ਜਿਨ੍ਹਾਂ ਵੀ ਕੰਪਨੀਆਂ ਨੂੰ ਮੈਂ ਉਧਾਰ ਦਿਤਾ ਹੈ, ਉਨ੍ਹਾਂ ’ਚੋਂ ਕਿਸੇ ’ਚ ਵੀ ਕਾਰਜਕਾਰੀ ਭੂਮਿਕਾ ਨਹੀਂ ਨਿਭਾਉਂਦਾ ਹਾਂ। ਇਹ ਕੰਪਨੀਆਂ ਮੇਰੇ ਤੋਂ ਲਿਆ ਗਿਆ ਉਧਾਰ ਮੋੜਨ ਵਿਚ ਅਸਫ਼ਲ ਰਹੀਆਂ ਹਨ ਜਿਸ ਕਾਰਨ ਮੈਨੂੰ ਕਾਨੂੰਨੀ ਕਾਰਵਾਈ ਕਰਨੀ ਪਈ ਹੈ ਜੋ ਕਿ ਇਸ ਵੇਲੇ ਅਦਾਲਤ ਅਧੀਨ ਹੈ। ਮੈਂ ਕਈ ਸਾਲ ਪਹਿਲਾਂ ਅਪਣੇ ਨਿਰਦੇਸ਼ਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਸੀ...।’
(For more Punjabi news apart from Former cricketer Robin Uthappa's tweet on arrest warrant Latest News in Punjabi stay tuned to Rozana Spokesman)