ਭਾਰਤ ਨੇ ਬੰਗਲਾਦੇਸ਼ ਨੂੰ ਹਰਾ ਕੇ ਜਿਤਿਆ ਅੰਡਰ-19 ਮਹਿਲਾ ਏਸ਼ੀਆ ਕੱਪ ਦਾ ਖ਼ਿਤਾਬ

By : JUJHAR

Published : Dec 22, 2024, 4:09 pm IST
Updated : Dec 22, 2024, 4:09 pm IST
SHARE ARTICLE
India won the Under-19 Women's Asia Cup title by defeating Bangladesh
India won the Under-19 Women's Asia Cup title by defeating Bangladesh

ਫ਼ਾਈਨਲ ਮੈਚ ’ਚ ਭਾਰਤ ਨੇ ਬੰਗਲਾਦੇਸ਼ ਨੂੰ 41 ਦੌੜਾਂ ਨਾਲ ਹਰਾਇਆ

ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅੰਡਰ-19 ਮਹਿਲਾ ਏਸ਼ੀਆ ਕੱਪ 2024 ਦਾ ਖ਼ਿਤਾਬ ਜਿੱਤ ਲਿਆ ਹੈ। ਐਤਵਾਰ (22 ਦਸੰਬਰ) ਨੂੰ ਕੁਆਲਾਲੰਪੁਰ ਦੇ ਬਿਊਮਾਸ ਓਵਲ ਵਿਚ ਖੇਡੇ ਗਏ ਫ਼ਾਈਨਲ ਮੈਚ ਵਿਚ ਭਾਰਤ ਨੇ ਬੰਗਲਾਦੇਸ਼ ਨੂੰ 41 ਦੌੜਾਂ ਨਾਲ ਹਰਾਇਆ। ਫ਼ਾਈਨਲ ਮੈਚ ’ਚ ਬੰਗਲਾਦੇਸ਼ ਦੀ ਟੀਮ ਨੂੰ ਜਿੱਤ ਲਈ 118 ਦੌੜਾਂ ਦਾ ਟੀਚਾ ਮਿਲਿਆ ਸੀ, ਜਿਸ ਦਾ ਉਹ ਸਫ਼ਲਤਾਪੂਰਵਕ ਪਿੱਛਾ ਨਹੀਂ ਕਰ ਸਕੀ। ਬੰਗਲਾਦੇਸ਼ ਦੀ ਟੀਮ ਸਿਰਫ਼ 76 ਦੌੜਾਂ ’ਤੇ ਹੀ ਢਹਿ ਗਈ। ਇਹ ਟੂਰਨਾਮੈਂਟ ਪਹਿਲੀ ਵਾਰ ਕਰਵਾਇਆ ਗਿਆ ਹੈ। ਅਜਿਹੇ ’ਚ ਭਾਰਤੀ ਟੀਮ ਨੇ ਖ਼ਿਤਾਬ ਜਿੱਤ ਕੇ ਇਤਿਹਾਸਕ ਪ੍ਰਾਪਤੀ ਹਾਸਲ ਕੀਤੀ।
ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ 7 ਵਿਕਟਾਂ ’ਤੇ 117 ਦੌੜਾਂ ਬਣਾਈਆਂ। ਭਾਰਤ ਲਈ ਸਲਾਮੀ ਬੱਲੇਬਾਜ਼ ਗੋਂਗਾੜੀ ਤ੍ਰਿਸ਼ਾ ਨੇ 47 ਗੇਂਦਾਂ ਵਿਚ ਸੱਭ ਤੋਂ ਵੱਧ 52 ਦੌੜਾਂ ਬਣਾਈਆਂ। ਮਿਥਿਲਾ ਵਿਨੋਦ (17 ਦੌੜਾਂ), ਕਪਤਾਨ ਨਿੱਕੀ ਪ੍ਰਸਾਦ (12 ਦੌੜਾਂ) ਅਤੇ ਆਯੂਸ਼ੀ ਸ਼ੁਕਲਾ (10 ਦੌੜਾਂ) ਵੀ ਦੋਹਰੇ ਅੰਕ ਤਕ ਪਹੁੰਚਣ ਵਿਚ ਕਾਮਯਾਬ ਰਹੀਆਂ। ਬੰਗਲਾਦੇਸ਼ ਲਈ ਫ਼ਰਜ਼ਾਨਾ ਇਸਮੀਨ ਨੇ ਸੱਭ ਤੋਂ ਵੱਧ ਚਾਰ ਵਿਕਟਾਂ ਲਈਆਂ। ਜਦੋਂ ਕਿ ਨਿਸ਼ੀਤਾ ਅਖ਼ਤਰ ਅਤੇ ਨਿਸ਼ੀ ਨੂੰ ਦੋ ਅਤੇ ਹਬੀਬਾ ਇਸਲਾਮ ਨੂੰ ਇਕ ਸਫ਼ਲਤਾ ਮਿਲੀ।
ਜਵਾਬ ’ਚ ਬੰਗਲਾਦੇਸ਼ ਦੀ ਟੀਮ 18.3 ਓਵਰਾਂ ’ਚ ਸਿਰਫ਼ 76 ਦੌੜਾਂ ’ਤੇ ਹੀ ਢੇਰ ਹੋ ਗਈ। ਵਿਕਟਕੀਪਰ ਜ਼ੁਰੀਆ ਫਿਰਦੌਸ ਨੇ 30 ਗੇਂਦਾਂ ਵਿਚ ਸੱਭ ਤੋਂ ਵੱਧ 22 ਦੌੜਾਂ ਬਣਾਈਆਂ, ਜਿਸ ਵਿਚ ਤਿੰਨ ਚੌਕੇ ਸ਼ਾਮਲ ਸਨ ਜਦਕਿ ਸਲਾਮੀ ਬੱਲੇਬਾਜ਼ ਫਹੋਮਿਦਾ ਚੋਆ ਨੇ 18 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਤੋਂ ਇਲਾਵਾ ਹੋਰ ਬੰਗਲਾਦੇਸ਼ੀ ਬੱਲੇਬਾਜ਼ ਦੋਹਰੇ ਅੰਕ ਤਕ ਨਹੀਂ ਪਹੁੰਚ ਸਕੇ। ਭਾਰਤੀ ਟੀਮ ਲਈ ਲੈਫ਼ਟ ਆਰਮ ਸਪਿਨਰ ਆਯੂਸ਼ੀ ਸ਼ੁਕਲਾ ਨੇ ਸੱਭ ਤੋਂ ਵੱਧ ਤਿੰਨ ਵਿਕਟਾਂ ਲਈਆਂ। ਸਪਿਨ ਗੇਂਦਬਾਜ਼ਾਂ ਸੋਨਮ ਯਾਦਵ ਅਤੇ ਪਾਰੁਣਿਕਾ ਸਿਸੋਦੀਆ ਨੂੰ ਵੀ ਦੋ-ਦੋ ਸਫ਼ਲਤਾਵਾਂ ਮਿਲੀਆਂ। ਵੀਜੇ ਜੋਸ਼ੀਤਾ ਨੂੰ ਵੀ ਇਕ ਵਿਕਟ ਮਿਲੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement