ਮਹਿਲਾ ਟੀ-20 ਵਿਸ਼ਵ ਕੱਪ ਦਾ ਸੈਮੀਫਾਈਨਲ ਅੱਜ, ਭਾਰਤ ਤੇ ਆਸਟ੍ਰੇਲੀਆ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ

By : GAGANDEEP

Published : Feb 23, 2023, 1:42 pm IST
Updated : Feb 23, 2023, 4:00 pm IST
SHARE ARTICLE
photo
photo

ਮੈਚ ਕੇਪਟਾਊਨ ਦੇ ਨਿਊਲੈਂਡਸ ਮੈਦਾਨ 'ਤੇ ਸ਼ਾਮ 6:30 ਵਜੇ ਤੋਂ ਖੇਡਿਆ ਜਾਵੇਗਾ

 

ਨਵੀਂ ਦਿੱਲੀ: ਮਹਿਲਾ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਅੱਜ ਭਾਰਤ ਦਾ ਸਾਹਮਣਾ ਆਸਟ੍ਰੇਲੀਆ ਨਾਲ ਹੋਵੇਗਾ। ਇਹ ਮੈਚ ਕੇਪਟਾਊਨ ਦੇ ਨਿਊਲੈਂਡਸ ਮੈਦਾਨ 'ਤੇ ਸ਼ਾਮ 6:30 ਵਜੇ ਤੋਂ ਖੇਡਿਆ ਜਾਵੇਗਾ।

ਇਸ ਵਿਸ਼ਵ ਕੱਪ 'ਚ ਭਾਰਤ ਦੇ ਸਾਹਮਣੇ ਇਹ ਸਭ ਤੋਂ ਵੱਡੀ ਚੁਣੌਤੀ ਹੈ, ਕਿਉਂਕਿ ਆਸਟ੍ਰੇਲੀਆ ਨੇ ਟੀ-20 ਅਤੇ ਵਨਡੇ ਵਿਸ਼ਵ ਕੱਪ ਦੇ ਨਾਕਆਊਟ ਮੈਚਾਂ 'ਚ ਟੀਮ ਇੰਡੀਆ ਨੂੰ 4 ਵਾਰ ਹਰਾਇਆ ਹੈ। ਅਸੀਂ ਸਿਰਫ਼ ਇੱਕ ਮੈਚ ਜਿੱਤਿਆ ਹੈ।

ਟੀ-20 ਵਿਸ਼ਵ ਕੱਪ ਦੀ ਗੱਲ ਕਰੀਏ ਤਾਂ ਦੋਵਾਂ ਦੇਸ਼ਾਂ ਵਿਚਾਲੇ ਹੁਣ ਤੱਕ 5 ਮੈਚ ਖੇਡੇ ਜਾ ਚੁੱਕੇ ਹਨ। 3 ਵਿੱਚ ਆਸਟਰੇਲੀਆ ਅਤੇ 2 ਵਿੱਚ ਭਾਰਤ ਜਿੱਤਿਆ। ਆਸਟ੍ਰੇਲੀਆ ਅਤੇ ਭਾਰਤ ਵਿਚਾਲੇ ਟੀ-20 'ਚ ਹੁਣ ਤੱਕ 30 ਅੰਤਰਰਾਸ਼ਟਰੀ ਮੈਚ ਖੇਡੇ ਜਾ ਚੁੱਕੇ ਹਨ।

ਭਾਰਤ 7 ਵਿੱਚ ਜਿੱਤਿਆ ਅਤੇ 22 ਵਿੱਚ ਆਸਟਰੇਲੀਆ ਜਿੱਤਿਆ। ਇੱਕ ਮੈਚ ਬੇਨਤੀਜਾ ਰਿਹਾ। ਟੀ-20 ਵਰਲਡ ਕੱਪ 'ਚ ਦੋਵਾਂ ਵਿਚਾਲੇ ਕਰੀਬੀ ਟੱਕਰ ਹੈ। ਇਸ ਟੂਰਨਾਮੈਂਟ 'ਚ ਦੋਵਾਂ ਵਿਚਾਲੇ ਹੁਣ ਤੱਕ 5 ਮੈਚ ਖੇਡੇ ਜਾ ਚੁੱਕੇ ਹਨ। 3 ਵਿੱਚ ਆਸਟਰੇਲੀਆ ਅਤੇ 2 ਵਿੱਚ ਭਾਰਤ ਜਿੱਤਿਆ। ਪਿਛਲੇ ਟੀ-20 ਵਿਸ਼ਵ ਕੱਪ ਦਾ ਫਾਈਨਲ ਮੈਚ ਵੀ ਦੋਵਾਂ ਟੀਮਾਂ ਵਿਚਾਲੇ ਹੋਇਆ ਸੀ, ਉਦੋਂ ਆਸਟ੍ਰੇਲੀਆ ਨੇ ਸਾਨੂੰ 85 ਦੌੜਾਂ ਨਾਲ ਹਰਾਇਆ ਸੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM
Advertisement