
ਲੰਮੇ ਸਮੇਂ ਬਾਅਦ ਪਰਤੇ ਰਿਸ਼ਭ ਪੰਤ ਨੇ 18 ਦੌੜਾਂ ਹੀ ਬਣਾਈਆਂ ਤੇ ਆਊਟ ਹੋ ਗਏ
IPL 2024: ਮੁਹਾਲੀ - ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 11ਵੇਂ ਮੈਚ ਵਿਚ ਦਿੱਲੀ ਕੈਪੀਟਲਜ਼ ਦੀ ਟੀਮ ਪੰਜਾਬ ਕਿੰਗਜ਼ ਖ਼ਿਲਾਫ਼ 9 ਵਿਕਟਾਂ 'ਤੇ 174 ਦੌੜਾਂ ਹੀ ਬਣਾ ਸਕੀ ਤੇ ਹੁਣ ਪੰਜਾਬ ਕਿੰਗਜ਼ ਨੂੰ ਜਿੱਤਣ ਲਈ 175 ਦੌੜਾਂ ਚਾਹੀਦੀਆਂ ਹਨ। ਦਸੰਬਰ 2022 'ਚ ਸੜਕ ਹਾਦਸੇ 'ਚ ਜ਼ਖਮੀ ਹੋਣ ਤੋਂ ਬਾਅਦ ਪਹਿਲੀ ਵਾਰ ਮੁਕਾਬਲੇਬਾਜ਼ ਕ੍ਰਿਕਟ 'ਚ ਵਾਪਸੀ ਕਰ ਰਹੇ ਦਿੱਲੀ ਕੈਪੀਟਲਜ਼ ਦੇ ਕਪਤਾਨ ਰਿਸ਼ਭ ਪੰਤ ਨੇ 13 ਗੇਂਦਾਂ 'ਚ ਦੋ ਚੌਕਿਆਂ ਨਾਲ 18 ਦੌੜਾਂ ਬਣਾਈਆਂ।
ਟੀਮ ਲਈ ਸਭ ਤੋਂ ਵੱਧ ਸਕੋਰਰ ਸ਼ਾਈ ਹੋਪ ਰਹੇ ਜਿਨ੍ਹਾਂ ਨੇ 33 ਦੌੜਾਂ ਬਣਾਈਆਂ। ਉਨ੍ਹਾਂ ਤੋਂ ਇਲਾਵਾ ਅਭਿਸ਼ੇਕ ਪੋਰੇਲ ਨੇ 32 ਦੌੜਾਂ ਦਾ ਯੋਗਦਾਨ ਦਿੱਤਾ। ਪੰਜਾਬ ਕਿੰਗਜ਼ ਲਈ ਅਰਸ਼ਦੀਪ ਸਿੰਘ ਅਤੇ ਹਰਸ਼ਲ ਪਟੇਲ ਨੇ ਦੋ-ਦੋ ਵਿਕਟਾਂ ਲਈਆਂ ਜਦਕਿ ਕੈਗਿਸੋ ਰਬਾਡਾ, ਹਰਪ੍ਰੀਤ ਬਰਾੜ ਅਤੇ ਰਾਹੁਲ ਚਾਹਰ ਨੂੰ ਇਕ-ਇਕ ਵਿਕਟ ਮਿਲੀ।