ICC ਪ੍ਰਧਾਨ ਬਣਨ ਦੇ ਸਵਾਲ 'ਤੇ ਬੋਲੇ ਸੌਰਵ ਗਾਂਗੁਲੀ, ਕਿਹਾ- ਅਹੁਦਾ ਮੇਰੇ ਹੱਥ 'ਚ ਨਹੀਂ
Published : Sep 23, 2022, 12:42 pm IST
Updated : Sep 23, 2022, 12:48 pm IST
SHARE ARTICLE
Sourav Ganguly
Sourav Ganguly

ਗ੍ਰੇਗ ਬਾਰਕਲੇ ਦਾ ਕਾਰਜਕਾਲ ਇਸ ਸਾਲ ਖ਼ਤਮ ਹੋਣ ਤੋਂ ਬਾਅਦ ਸਧਾਰਨ ਬਹੁਮਤ ਨਾਲ ਚੋਣਾਂ ਕਰਵਾਈਆਂ ਜਾਣਗੀਆਂ

 

ਕੋਲਕਾਤਾ - ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਨੇ ਆਈ. ਸੀ. ਸੀ. ਦੇ ਪ੍ਰਧਾਨ ਬਣਨ ਦੀਆਂ ਅਟਕਲਾਂ ’ਤੇ ਰੋਕ ਲਗਾਉਂਦਿਆਂ ਕਿਹਾ ਕਿ ਆਈ. ਸੀ. ਸੀ. ਦੇ ਪ੍ਰਧਾਨ ਦਾ ਅਹੁਦਾ ਉਨ੍ਹਾਂ ਦੇ ਹੱਥ ’ਚ ਨਹੀਂ ਹੈ। ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਨੇ ਅਗਲਾ ਪ੍ਰਧਾਨ ਨਵੰਬਰ ’ਚ ਚੁਣਨ ਦੀ ਮਨਜ਼ੂਰੀ ਦਿੱਤੀ ਸੀ। ਬਰਮਿੰਘਮ ’ਚ ਹੋਈ ਮੀਟਿੰਗ ਤੋਂ ਬਾਅਦ ਇਹ ਤੈਅ ਕੀਤਾ ਗਿਆ ਕਿ ਗ੍ਰੇਗ ਬਾਰਕਲੇ ਦਾ ਕਾਰਜਕਾਲ ਇਸ ਸਾਲ ਖ਼ਤਮ ਹੋਣ ਤੋਂ ਬਾਅਦ ਸਧਾਰਨ ਬਹੁਮਤ ਨਾਲ ਚੋਣਾਂ ਕਰਵਾਈਆਂ ਜਾਣਗੀਆਂ ਤੇ ਅਗਲੇ ਪ੍ਰਧਾਨ ਦਾ ਕਾਰਜਕਾਲ ਇਸ ਸਾਲ 1 ਦਸੰਬਰ 2022 ਤੋਂ 30 ਨਵੰਬਰ 2024 ਵਿਚਾਲੇ ਹੋਵੇਗਾ। ਉਸ ਤੋਂ ਬਾਅਦ ਹੀ ਗਾਂਗੁਲੀ ਦੇ ਨਾਂ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਹਨ।

ਇਸ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ, 'ਆਈ.ਸੀ.ਸੀ. ਪ੍ਰਧਾਨ ਦਾ ਅਹੁਦਾ ਮੇਰੇ ਹੱਥ 'ਚ ਨਹੀਂ ਹੈ।' ਆਈ.ਸੀ.ਸੀ. ਬੋਰਡ ਨੇ ਤੈਅ ਕੀਤਾ ਹੈ ਕਿ ਹੁਣ ਪ੍ਰਧਾਨ ਦੀ ਚੋਣ ਲਈ ਦੋ ਤਿਹਾਈ ਬਹੁਮਤ ਦੀ ਜ਼ਰੂਰਤ ਨਹੀਂ ਹੈ। ਨਵੇਂ ਸੁਝਾਅ ਤਹਿਤ ਉਮੀਦਵਾਰ ਨੂੰ 51 ਫ਼ੀਸਦੀ ਵੋਟਾਂ ਦੀ ਜ਼ਰੂਰਤ ਹੈ। ਭਾਰਤੀ ਟੀਮ ਪਿਛਲੇ ਕੁੱਝ ਸਮੇਂ ਤੋਂ ਫਾਰਮ ਵਿਚ ਨਹੀਂ ਹੈ ਅਤੇ ਗਾਂਗੁਲੀ ਨੇ ਸਵੀਕਾਰ ਕੀਤਾ ਕਿ ਵੱਡੇ ਟੂਰਨਾਮੈਂਟਾਂ ਵਿਚ ਚੰਗਾ ਪ੍ਰਦਰਸ਼ਨ ਨਹੀਂ ਕਰ ਪਾਉਣਾ ਚਿੰਤਾ ਦਾ ਵਿਸ਼ਾ ਹੈ। 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement