
Sports News: ਪੈਨਲਟੀ ਕਾਰਨਰ ਬਣਿਆ ਕਮਜ਼ੋਰ ਕੜੀ
In the hockey match held in Delhi, Germany defeated India 2-0: ਨਵੀਂ ਦਿੱਲੀ, 23 ਅਕਤੂਬਰ : ਭਾਰਤੀ ਪੁਰਸ਼ ਹਾਕੀ ਟੀਮ ਨੂੰ ਬੁਧਵਾਰ ਨੂੰ ਇੱਥੇ ਦੋ ਮੈਚਾਂ ਦੀ ਦੁਵਲੀ ਸੀਰੀਜ਼ ਦੇ ਪਹਿਲੇ ਮੈਚ ’ਚ ਜਰਮਨੀ ਤੋਂ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਅੱਠ ਪੈਨਲਟੀ ਕਾਰਨਰ ਅਤੇ ਇਕ ਪੈਨਲਟੀ ਸਟਰੋਕ ਮਿਲਣ ਦੇ ਬਾਵਜੂਦ ਗੋਲ ਨਾ ਕਰ ਸਕੀ ਭਾਰਤੀ ਹਾਕੀ ਟੀਮ ਨੂੰ ਦਿੱਲੀ ’ਚ ਇਕ ਦਹਾਕੇ ਬਾਅਦ ਹੋ ਰਹੇ ’ਚ ਜਰਮਨੀ ਦੇ ਨਵੀਂ ਟੀਮ ਨੇ ਹਰਾ ਦਿਤਾ।
ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ’ਚ ਪੈਰਿਸ ਓਲੰਪਿਕ ਦੇ ਚਾਂਦੀ ਤਮਗਾ ਜੇਤੂ ਜਰਮਨੀ ਲਈ ਹੈਨਰੀਕ ਮਰਟਗੇਨਸ ਨੇ ਤੀਜੇ ਮਿੰਟ ’ਚ ਪਹਿਲਾ ਗੋਲ ਕੀਤਾ ਜਦਕਿ ਲੁਕਾਸ ਵਿੰਡਫੈਡਰ ਨੇ 30ਵੇਂ ਮਿੰਟ ’ਚ ਮਹਿਮਾਨ ਟੀਮ ਨੂੰ 2-0 ਨਾਲ ਅੱਗੇ ਕਰ ਦਿਤਾ, ਜੋ ਅੰਤ ’ਚ ਫੈਸਲਾਕੁੰਨ ਸਕੋਰ ਸਾਬਤ ਹੋਇਆ।
ਪੈਰਿਸ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਭਾਰਤ ਨੇ ਕਈ ਮੌਕੇ ਬਣਾਏ ਪਰ ਟੀਮ ਨੂੰ ਗੋਲ ਕਰਨ ’ਚ ਸਫਲਤਾ ਨਹੀਂ ਮਿਲੀ। ਸੀਰੀਜ਼ ਦਾ ਦੂਜਾ ਮੈਚ ਵੀਰਵਾਰ ਨੂੰ ਇਸੇ ਸਟੇਡੀਅਮ ’ਚ ਖੇਡਿਆ ਜਾਵੇਗਾ। (ਪੀਟੀਆਈ)