ਕੁਲਦੀਪ ਯਾਦਵ ਨੇ 4 ਖਿਡਾਰੀਆਂ ਨੂੰ ਕੀਤਾ ਆਊਟ, ਬੁਮਰਾਹ, ਜਡੇਜਾ ਤੇ ਸਿਰਾਜ ਨੂੰ ਮਿਲੇ 2-2 ਵਿਕਟ
ਗੁਹਾਟੀ : ਦੱਖਣੀ ਅਫਰੀਕਾ ਦੀ ਟੀਮ ਭਾਰਤ ਵਿਰੁੱਧ ਗੁਹਾਟੀ ਵਿਚ ਖੇਡੇ ਜਾ ਰਹੇ ਟੈਸਟ ਮੈਚ ਦੀ ਪਹਿਲੀ ਪਾਰੀ ਵਿੱਚ 489 ਦੌੜਾਂ 'ਤੇ ਆਲ ਆਊਟ ਹੋ ਗਈ । ਟੀਮ ਨੇ ਸ਼ਨੀਵਾਰ ਨੂੰ ਬਰਸਾਪਾਰਾ ਸਟੇਡੀਅਮ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਦੱਖਣੀ ਅਫਰੀਕਾ ਨੇ ਮੈਚ ਦੇ ਦੂਜੇ ਦਿਨ ਤੱਕ ਬੱਲੇਬਾਜ਼ੀ ਕੀਤੀ।
ਦੱਖਣੀ ਅਫਰੀਕਾ ਲਈ ਸੇਨੁਰਨ ਮੁਥੁਸਾਮੀ ਨੇ 109 ਅਤੇ ਮਾਰਕੋ ਜਾਨਸਨ ਨੇ 93 ਦੌੜਾਂ ਬਣਾਈਆਂ । ਭਾਰਤੀ ਗੇਂਦਬਾਜ਼ ਕੁਲਦੀਪ ਯਾਦਵ ਨੇ 4 ਖਿਡਾਰੀਆਂ ਨੂੰ ਆਊਟ ਕੀਤਾ ਜਦਕਿ ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ ਅਤੇ ਰਵਿੰਦਰ ਜਡੇਜਾ ਨੇ 2-2 ਵਿਕਟਾਂ ਹਾਸਲ ਕੀਤੀਆਂ । ਦੱਖਣੀ ਅਫਰੀਕਾ ਨੇ ਪਹਿਲੇ ਦਿਨ 6 ਵਿਕਟਾਂ ਦੇ ਨੁਕਸਾਨ 'ਤੇ 247 ਦੌੜਾਂ ਬਣਾਈਆਂ ਸਨ । ਟ੍ਰਿਸਟਨ ਸਟੱਬਸ ਨੇ 49 ਅਤੇ ਕਪਤਾਨ ਤੇਂਬਾ ਬਾਵੁਮਾ ਨੇ 41 ਦੌੜਾਂ ਬਣਾਈਆਂ। ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤੀ ਟੀਮ ਨੇ ਬਿਨਾਂ ਕਿਸੇ ਨੁਕਸਾਨ ਦੇ 9 ਦੌੜਾਂ ਬਣਾ ਲਈਆਂ ਹਨ ।
