
ਗੁੱਸੇ 'ਚ ਆਏ ਪ੍ਰਸ਼ੰਸਕਾਂ ਨੇ ਸ਼ੁਰੂ ਕੀਤੀ ਕਲਾਸ
ਨਵੀਂ ਦਿੱਲੀ: ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰਦੇ ਨਜ਼ਰ ਆ ਰਹੇ ਹਨ। ਐਤਵਾਰ ਨੂੰ ਦੱਖਣੀ ਅਫਰੀਕਾ ਦੇ ਖਿਲਾਫ ਤੀਜੇ ਅਤੇ ਆਖਰੀ ਵਨਡੇ ਵਿੱਚ ਉਹਨਾਂ ਦੀ ਇੱਕ ਗਲਤੀ ਨੇ ਪ੍ਰਸ਼ੰਸਕਾਂ ਅਤੇ ਉਨ੍ਹਾਂ ਦੇ ਆਲੋਚਕਾਂ ਨੂੰ ਨਾਰਾਜ਼ ਕੀਤਾ। ਇਸ ਤੋਂ ਬਾਅਦ ਲੋਕਾਂ ਨੇ BCCI ਤੋਂ ਵਿਰਾਟ ਖਿਲਾਫ ਕਾਰਵਾਈ ਕਰਨ ਦੀ ਮੰਗ ਵੀ ਕੀਤੀ।
Virat Kohli Chewing gum during National Anthem is highly disrespectful. pic.twitter.com/MADtYS2c9u
— Karamjot Singh (Faridkot) (@Karamjot_Singh1) January 23, 2022
ਦਰਅਸਲ ਕੇਪਟਾਊਨ 'ਚ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਭਾਰਤੀ ਰਾਸ਼ਟਰੀ ਗੀਤ ਚੱਲ ਰਿਹਾ ਸੀ। ਇਸ ਦੌਰਾਨ ਸਾਰੇ ਖਿਡਾਰੀਆਂ ਨੂੰ ਇਕੱਠੇ ਖੜ੍ਹੇ ਹੋ ਕੇ ਰਾਸ਼ਟਰੀ ਗੀਤ ਗਾਉਂਦੇ ਦੇਖਿਆ ਗਿਆ, ਜੋ ਬ੍ਰਾਡਕਾਸਟਰ ਦੇ ਕੈਮਰੇ 'ਚ ਕੈਦ ਹੋ ਗਿਆ। ਹਾਲਾਂਕਿ ਇਸ ਦੌਰਾਨ ਵਿਰਾਟ ਕੋਹਲੀ ਨੂੰ ਚਿਊਇੰਗਮ ਚਬਾਉਂਦੇ ਹੋਏ ਦੇਖਿਆ ਗਿਆ।
Virat Kohli
ਕੈਮਰੇ ਦੇ ਵੱਖ-ਵੱਖ ਐਂਗਲਾਂ ਤੋਂ ਲਏ ਗਏ ਸ਼ਾਟ 'ਚ ਵਿਰਾਟ ਦੋ ਵਾਰ ਨਜ਼ਰ ਆਏ ਅਤੇ ਦੋਵੇਂ ਵਾਰ ਉਹ ਅਜਿਹਾ ਹੀ ਕਰਦੇ ਨਜ਼ਰ ਆਏ। ਲੋਕਾਂ ਨੂੰ ਵਿਰਾਟ ਦੀ ਇਹ ਹਰਕਤ ਪਸੰਦ ਨਹੀਂ ਆਈ ਅਤੇ ਉਹ ਟ੍ਰੋਲ ਹੋਣ ਲੱਗੇ। ਵਿਰਾਟ ਦੀ ਇਸ ਹਰਕਤ ਦੀ ਪੂਰੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਪ੍ਰਸ਼ੰਸਕ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ।