
ਭਾਰਤ ਅਤੇ ਇੰਗਲੈਂਡ ਵਿਚਾਲੇ ਟੈਸਟ ਸੀਰੀਜ ਦਾ ਤੀਜਾ ਮੈਚ ਅਹਿਮਦਾਬਾਦ...
ਨਵੀਂ ਦਿੱਲੀ: ਭਾਰਤ ਅਤੇ ਇੰਗਲੈਂਡ ਵਿਚਾਲੇ ਟੈਸਟ ਸੀਰੀਜ ਦਾ ਤੀਜਾ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ। ਪਿੰਕ ਬਾਲ ਟੈਸਟ ਵਿਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਲਈ ਉਤਰੀ ਇੰਗਲੈਂਡ ਦੀ ਪਹਿਲੀ ਪਾਰੀ 112 ਦੌੜਾਂ ਉਤੇ ਹੀ ਢੇਰ ਹੋ ਗਈ। ਭਾਰਤ ਵੱਲੋਂ ਅਕਸ਼ਰ ਪਟੇਲ ਨੇ ਸਭ ਤੋਂ ਜ਼ਿਆਦਾ 6 ਵਿਕਟਾਂ ਲਈਆਂ।
Narendra Modi Stadium
ਚਾਰ ਮੈਚਾਂ ਦੀ ਟੈਸਟ ਸੀਰੀਜ਼ 1-1 ਨਾਲ ਬਰਾਬਰ ਹੋ ਗਈ ਹੈ। ਵਿਸ਼ਵ ਟੈਸਟ ਚੈਪੀਅਨਸ਼ਿਪ ਦੇ ਫਾਇਨਲ ਦੀ ਰੇਸ ਵਿਚ ਬਣੇ ਰਹਿਣ ਲਈ ਦੋਨਾਂ ਹੀ ਟੀਮਾਂ ਦੇ ਲਈ ਇਹ ਮੈਚ ਅਹਿਮ ਹੈ।
India England Test
ਇੰਗਲੈਂਡ ਦੀ ਪੂਰੀ ਟੀਮ ਮਹਿਜ 48.4 ਓਵਰ ਖੇਡ ਸਕੀ। ਅਸ਼ਵਿਨ ਨੇ 3 ਵਿਕਟਾਂ ਅਤੇ ਇਸ਼ਾਂਤ ਸ਼ਰਮਾ ਦੇ ਖਾਤੇ ਵਿਚ ਇਕ ਵਿਕਟ ਹੀ ਆਈ ਹੈ। ਇੰਗਲੈਂਡ ਵੱਲੋਂ ਕ੍ਰਾਉਲੀ ਨੇ ਸਭ ਤੋਂ ਜ਼ਿਆਦਾ 53 ਦੌੜਾਂ ਬਣਾਈਆਂ।