ਮਹਿਲਾ ਟੀ-20 ਕਿ੍ਕਟ ਵਿਸ਼ਵ ਕੱਪ ’ਚ ਭਾਰਤ ਦਾ ਸਫ਼ਰ ਖ਼ਤਮ, ਸੈਮੀਫ਼ਾਈਨਲ ’ਚ ਆਸਟ੍ਰੇਲੀਆ ਨੇ 5 ਦੌੜਾਂ ਨਾਲ ਹਰਾਇਆ

By : GAGANDEEP

Published : Feb 24, 2023, 10:19 am IST
Updated : Feb 24, 2023, 10:19 am IST
SHARE ARTICLE
photo
photo

ਭਾਰਤੀ ਟੀਮ ਦੀ ਹਾਰ ਦਾ ਕਾਰਨ ਕਿਤੇ-ਨਾ-ਕਿਤੇ ਕਪਤਾਨ ਹਰਮਨਪ੍ਰੀਤ ਕੌਰ ਦਾ ਰਨਆਊਟ ਰਿਹਾ

 

ਨਵੀਂ ਦਿੱਲੀ: ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ 2023 ਦੇ ਸੈਮੀਫਾਈਨਲ ਮੈਚ ਵਿੱਚ ਭਾਰਤ ਨੂੰ ਆਸਟਰੇਲੀਆ ਤੋਂ ਪੰਜ ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਨਾਲ ਭਾਰਤੀ ਟੀਮ ਇਕ ਵਾਰ ਫਿਰ ਖਿਤਾਬ ਜਿੱਤਣ ਦਾ ਸੁਪਨਾ ਪੂਰਾ ਨਹੀਂ ਕਰ ਸਕੀ। ਹੁਣ ਆਸਟਰੇਲਿਆਈ ਟੀਮ ਫਾਈਨਲ ਮੈਚ ਵਿੱਚ ਦੱਖਣੀ ਅਫਰੀਕਾ ਜਾਂ ਇੰਗਲੈਂਡ ਨਾਲ ਭਿੜੇਗੀ। ਦੱਖਣੀ ਅਫਰੀਕਾ ਅਤੇ ਇੰਗਲੈਂਡ ਵਿਚਾਲੇ ਦੂਜਾ ਸੈਮੀਫਾਈਨਲ 24 ਫਰਵਰੀ (ਸ਼ੁੱਕਰਵਾਰ) ਨੂੰ ਕੇਪਟਾਊਨ 'ਚ ਖੇਡਿਆ ਜਾਣਾ ਹੈ। 

ਇਹ ਵੀ ਪੜ੍ਹੋ:  ਮੱਧ ਪ੍ਰਦੇਸ਼ 'ਚ ਤਿੰਨ ਭੈਣ-ਭਰਾਵਾਂ ਦੀ ਸੜਕ ਹਾਦਸੇ 'ਚ ਹੋਈ ਮੌਤ, ਮਾਪਿਆਂ ਦਾ ਰੋ-ਰੋ ਬੁਰਾ ਹਾਲ

ਇਸ ਸੈਮੀਫਾਈਨਲ ਮੈਚ ਵਿੱਚ ਭਾਰਤ ਨੂੰ ਆਖਰੀ ਪੰਜ ਓਵਰਾਂ ਵਿੱਚ ਜਿੱਤ ਲਈ 39 ਦੌੜਾਂ ਦੀ ਲੋੜ ਸੀ ਅਤੇ ਉਸ ਦੀਆਂ ਪੰਜ ਵਿਕਟਾਂ ਬਾਕੀ ਸਨ। ਅਜਿਹੇ 'ਚ ਟੀਮ ਇੰਡੀਆ ਲਈ ਜਿੱਤ ਇੰਨੀ ਮੁਸ਼ਕਲ ਨਹੀਂ ਹੋਣੀ ਚਾਹੀਦੀ ਸੀ ਪਰ ਕੰਗਾਰੂਆਂ ਦੇ ਖਿਲਾਫ ਇਕ ਵਾਰ ਫਿਰ ਪੁਰਾਣੀ ਕਹਾਣੀ ਦੁਹਰਾਈ ਗਈ ਅਤੇ ਭਾਰਤੀ ਟੀਮ ਨਿਰਧਾਰਤ 20 ਓਵਰਾਂ 'ਚ ਅੱਠ ਵਿਕਟਾਂ 'ਤੇ 167 ਦੌੜਾਂ ਹੀ ਬਣਾ ਸਕੀ।

ਇਹ ਵੀ ਪੜ੍ਹੋ: ਛੱਤੀਸਗੜ੍ਹ 'ਚ ਬੇਕਾਬੂ ਟਰੱਕ ਨੇ ਪਿਕਅੱਪ ਨੂੰ ਮਾਰੀ ਟੱਕਰ, 11 ਦੀ ਮੌਤ

ਜੇਕਰ ਦੇਖਿਆ ਜਾਵੇ ਤਾਂ ਪਾਰੀ ਦਾ 16ਵਾਂ ਓਵਰ ਵੀ ਮੈਚ ਦੇ ਲਿਹਾਜ਼ ਨਾਲ ਟਰਨਿੰਗ ਪੁਆਇੰਟ ਸਾਬਤ ਹੋਇਆ।  ਭਾਰਤੀ ਟੀਮ ਦੀ ਹਾਰ ਦਾ ਕਾਰਨ ਕਪਤਾਨ ਹਰਮਨਪ੍ਰੀਤ ਕੌਰ ਦਾ ਰਨਆਊਟ ਰਿਹਾ। 15ਵੇਂ ਓਵਰ 'ਚ ਹਰਮਨਪ੍ਰੀਤ ਨੇ ਲਗਾਤਾਰ ਚੌਕੇ ਲਗਾ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਪਰ ਉਸੇ ਓਵਰ ਵਿੱਚ ਦੂਜਾ ਰਨ ਲੈਣ ਦੀ ਕੋਸ਼ਿਸ਼ ਵਿੱਚ ਉਹ ਰਨਆਊਟ ਹੋ ਕੇ ਪੈਵੇਲੀਅਨ ਪਹੁੰਚ ਗਈ। ਉਹ ਗਾਰਡਨਰ ਦੇ ਥਰੋਅ 'ਤੇ ਐਲੀਸਾ ਹੀਲੀ ਨੇ ਰਨ ਆਊਟ ਹੋ ਗਈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement