
ਵਨਡੇ ਇੰਟਰਨੈਸ਼ਨਲ ਕ੍ਰਿਕਟ ਵਿੱਚ ਸਚਿਨ ਦੇ ਨਾਮ 49 ਸੈਂਕੜੇ ਹਨ
ਕ੍ਰਿਕਟ ਦੀ ਦੁਨੀਆ ਦੇ ਭਗਵਾਨ ਕਹੇ ਜਾਣ ਵਾਲੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦਾ ਅੱਜ 45ਵਾਂ ਜਨਮਦਿਨ ਹੈ । ਦਸ ਦਈਏ ਕਿ ਕ੍ਰਿਕਟ 'ਚ ਕਈ ਰਿਕਾਰਡ ਅਤੇ ਕਈ ਐਵਾਰਡ ਆਪਣੇ ਨਾਮ ਕਰਨ ਵਾਲੇ ਸਚਿਨ ਦਾ ਜਨਮ ਮਹਾਰਾਸ਼ਟਰ 'ਚ 24 ਅਪ੍ਰੈਲ 1973 'ਚ ਹੋਇਆ ਸੀ। ਦੁਨੀਆਂ ਭਰ ਵਿੱਚ ਉਨ੍ਹਾਂ ਨੂੰ ਕ੍ਰਿਕਟਰ ਦੇ ਰੱਬ ਵਜੋਂ ਜਾਣਿਆ ਜਾਂਦਾ ਹੈ। happy birthday sachin ਇਨਾਂ ਹੀ ਨਹੀਂ ਸਚਿਨ ਦੇ ਫੈਨਸ ਦੁਨੀਆਂ ਭਰ ਵਿਚ ਹਨ ਜਿਸ ਦੇ ਚਲਦਿਆਂ ਉਨ੍ਹਾਂ ਨੂੰ ਜਨਮਦਿਨ ਮੌਕੇ ਲੱਖਾਂ ਕਰੋੜਾਂ ਫੈਨਸ ਆਪਣੇ ਆ[ਪਣੇ ਤਰੀਕੇ ਨਾਲ ਵਧਾਈਆਂ ਦੇ ਰਹੇ ਹਨ। ਜਿਨ੍ਹਾਂ ਵਿਚ ਸੋਸ਼ਲ ਮੀਡੀਆ ਤੇ ਵਧਾਈ ਦੇਣ ਵਾਲਿਆਂ 'ਚ ਨਾ ਸਿਰਫ ਖੇਡ ਨਾਲ ਜੁੜੇ ਦਿੱਗਜਾਂ ਨੇ ਬਲਕਿ ਰਾਜਨੀਤੀ ਦੇ ਵੱਡੇ ਨੇਤਾਵਾਂ ਨੇ ਵੀ ਸਚਿਨ ਨੂੰ ਜਨਮਦਿਨ ਦੀ ਵਧਾਈ ਦਿੱਤੀ। ਟੀਮ ਇੰਡੀਆ ਦੇ ਦਿੱਗਜ ਕ੍ਰਿਕਟਰ ਅਤੇ ਭਾਰਤ ਦੇ ਪਹਿਲੇ ਵਿਸ਼ਵ ਕੱਪ ਜਿੱਤਣ ਵਾਲੇ ਕਪਿਲ ਦੇਵ ਨੇ ਆਪਣੇ ਟਵਿੱਟਰ ਅਕਾਉਂਟ 'ਤੇ ਸਚਿਨ ਦੇ ਨਾਲ ਆਪਣੀ ਇਕ ਯਾਦਗਾਰ ਤਸਵੀਰ ਨੂੰ ਸ਼ੇਅਰ ਕੀਤਾ ਹੈ।
happy birthday sachinਟੀਮ ਇੰਡੀਆ ਦੇ ਆਲਰਾਊਂਡਰ ਸੁਰੇਸ਼ ਰੈਨਾ ਨੇ ਇਕ ਬਹੁਤ ਭਾਵੁਕ ਸੰਦੇਸ਼ ਦੇ ਨਾਲ ਟਵਿੱਟਰ 'ਤੇ ਸਚਿਨ ਨੂੰ ਵਧਾਈ ਦਿੱਤੀ ਹੈ। ਟਵਿੱਟਰ 'ਤੇ ਸਚਿਨ ਨੂੰ ਵਧਾਈ ਦਿੰਦੇ ਹੋਏ ਮੱਧ ਪ੍ਰਦੇਸ਼ ਦੇ ਪ੍ਰਧਾਨਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਲਿਖਿਆ,'ਭਾਰਤ ਰਤਨ ਸਚਿਨ ਤੇਂਦੁਲਕਰ ਨੂੰ ਜਨਮ ਦਿਨ ਦੀਆਂ ਬਹੁਤ ਸ਼ੁਭਕਾਮਨਾਵਾਂ। ਤੁਸੀਂ ਕਰੋੜਾ ਨੌਜਵਾਨਾਂ ਦੇ ਪ੍ਰੇਰਣਾ ਸਰੋਤ ਅਤੇ ਕ੍ਰਿਕਟ ਜਗਤ 'ਚ ਸਾਡੇ ਭਾਰਤ ਦੇਸ਼ ਦਾ ਅਮਿਟ ਹਸਤਾਖਰ ਹੋ।
happy birthday sachinਭਗਵਾਨ ਨੂੰ ਇਹੀ ਪ੍ਰਾਥਨਾ ਹੈ ਕਿ ਤੁਹਾਡੀ ਲੰਬੀ ਉਮਰ ਹੋਵੇ ਤੇ ਤੁਸੀਂ ਹਮੇਸ਼ਾ ਖੁਸ਼ ਰਹੋ। ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਲਿਖਿਆ ਸਚਿਨ ਸ਼ਬਦ ਇਕ ' ਉਤਸ਼ਾਹ' ਹੈ। ਰਾਸ਼ਟਰਮੰਡਲ ਖੇਡਾਂ 'ਚ ਚਾਂਦੀ ਤਮਗਾ ਜਿੱਤ ਕੇ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੇ ਕਿੰਦਾਂਬੀ ਸ਼੍ਰੀਕਾਂਤ ਨੇ ਵੀ ਸਚਿਨ ਨੂੰ ਟਵਿੱਟਰ ਰਾਹੀ ਵਧਾਈ ਦਿਤੀ।
happy birthday sachinਜਨਮ ਦਿਨ ਮੌਕੇ ਤੁਹਾਨੂੰ ਦਸ ਦੇ ਹਾਂ ਕਿ ਅਖੀਰ ਕਿਉਂ ਕਿਹਾ ਜਾਂਦਾ ਹੈ ਸਚਿਨ ਨੂੰ ਕ੍ਰਿਕਟ ਦਾ ਰੱਬ। ਸਚਿਨ ਨੇ ਕ੍ਰਿਕਟਰ ਦੇ ਨਾਂ ਕਈ ਅਜਿਹੇ ਰਿਕਾਰਡ ਹਨ ਜਿਨ੍ਹਾਂ ਨੂੰ ਤੋੜਨਾ ਸੰਭਵ ਵੀ ਨਹੀਂ ਲਗਦਾ। ਬੱਲੇਬਾਜ਼ੀ ਦਾ ਸ਼ਾਇਦ ਹੀ ਅਜਿਹਾ ਕੋਈ ਰਿਕਾਰਡ ਹੋਵੇ ਜੋ ਸਚਿਨ ਤੇਂਦੁਲਕਰ ਦੇ ਨਾਮ ਦਰਜ ਨਾ ਹੋਵੇ। ਵਨਡੇ ਇੰਟਰਨੈਸ਼ਨਲ ਕ੍ਰਿਕਟ ਵਿੱਚ ਸਚਿਨ ਦੇ ਨਾਮ 49 ਸੈਂਕੜੇ ਹਨ, ਜਦੋਂ ਕਿ ਦੂਜਾ ਕੋਈ ਵੀ ਬੱਲੇਬਾਜ਼ ਉਨ੍ਹਾਂ ਦੇ ਲਾਗੇ ਵੀ ਨਹੀਂ ਹੈ।
happy birthday sachinਵਨਡੇ ਕ੍ਰਿਕਟ ਵਿੱਚ ਸਚਿਨ ਦੇ ਨਾਮ 96 ਅਰਧ ਸੈਂਕੜੇ ਹਨ ਅਤੇ ਉਨ੍ਹਾਂ ਦਾ ਸ਼ਾਇਦ ਇਹ ਰਿਕਾਰਡ ਵੀ ਨਹੀਂ ਟੁੱਟ ਸਕੇ।ਵਨਡੇ ਕ੍ਰਿਕਟ ਵਿੱਚ ਸਚਿਨ 2 ਹਜ਼ਾਰ ਤੋਂ ਜ਼ਿਆਦਾ ਚੌਕੇ ਲਗਾਉਣ ਵਾਲੇ ਇਕਲੌਤੇ ਖਿਡਾਰੀ ਹਨ। ਫਟਾਫਟ ਕ੍ਰਿਕਟ ਵਿੱਚ ਉਨ੍ਹਾਂ ਦੇ ਨਾਮ 2016 ਚੌਕੇ ਦਰਜ ਹਨਅੰਤਰਾਸ਼ਟਰੀ ਕ੍ਰਿਕਟ ਵਿੱਚ ਤੇਂਦੁਲਕਰ ਦੇ ਨਾਮ 'ਤੇ 100 ਸੈਂਕੜੇ ਦਰਜ ਹਨ। ਇਸ ਰਿਕਾਰਡ ਨੂੰ ਤੋੜ ਸਕਣਾ ਫਿਲਹਾਲ ਤਾਂ ਨਾਮੁਮਕਿਨ ਜਿਹਾ ਹੀ ਲੱਗਦਾ ਹੈ।
happy birthday sachin
ਸਚਿਨ ਤੇਂਦੁਲਕਰ ਨੇ 200 ਟੈਸਟ ਮੈਚ ਖੇਡੇ ਹਨ। ਟੈਸਟ ਕ੍ਰਿਕਟ ਖੇਡਣ ਦਾ ਦੋਹਰਾ ਸੈਂਕੜਾ ਲਗਾਉਣ ਵਾਲੇ ਤੇਂਦੁਲਕਰ ਦੁਨੀਆ ਦੇ ਇਕਲੌਤੇ ਕਰਿਕਟਰ ਹਨ। ਟੈਸਟ ਕ੍ਰਿਕਟ ਵਿੱਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਵੀ ਤੇਂਦੁਲਕਰ ਦੇ ਨਾਮ ਹੀ ਹੈ। ਉਨ੍ਹਾਂ ਨੇ 200 ਟੈਸਟ ਮੈਚਾਂ ਵਿੱਚ 15921 ਦੌੜਾਂ ਬਣਾਈਆਂ ਹਨ। ਟੈਸਟ ਕ੍ਰਿਕਟ ਵਿੱਚ ਵੀ ਇਸ ਰਿਕਾਰਡ ਦੇ ਨੇੜੇ-ਤੇੜੇ ਅਜਿਹਾ ਕੋਈ ਖਿਡਾਰੀ ਨਹੀਂ ਹੈ ਜੋ ਇਸ ਨੂੰ ਤੋੜ ਸਕੇ। happy birthday sachinਇੱਕ ਵਰਲਡ ਕਪ ਵਿੱਚ ਸਭ ਤੋਂ ਜ਼ਿਆਦਾ 673 ਦੌੜਾਂ ਬਣਾਉਣ ਦਾ ਸਚਿਨ ਦਾ ਰਿਕਾਰਡ ਵੀ ਅੱਜ ਤੱਕ ਕੋਈ ਨਹੀਂ ਤੋੜ ਸਕਿਆ। ਮਾਸਟਰ ਬਲਾਸਟਰ ਨੇ ਇਹ ਰਿਕਾਰਡ 2003 ਵਰਲਡ ਕਪ ਵਿੱਚ ਬਣਾਇਆ ਸੀ।ਟੈਸਟ ਕ੍ਰਿਕਟ ਵਿੱਚ 119 ਅਰਧ ਸੈਂਕੜਿਆਂ ਦਾ ਰਿਕਾਰਡ ਤੋੜਨ ਦੇ ਕਰੀਬ ਦੁਨੀਆ ਦਾ ਕੋਈ ਵੀ ਬੱਲੇਬਾਜ਼ ਨਹੀਂ ਹੈ। ਟੈਸਟ ਕ੍ਰਿਕਟ ਵਿੱਚ ਸਚਿਨ 2 ਹਜ਼ਾਰ ਤੋਂ ਜ਼ਿਆਦਾ ਚੌਕੇ ਲਗਾਉਣ ਵਾਲੇ ਇਕਲੌਤੇ ਖਿਡਾਰੀ ਹਨ। ਉਨ੍ਹਾਂ ਨੇ ਟੈਸਟ ਮੈਚਾਂ ਵਿੱਚ 2058 ਚੌਕੇ ਜੜੇ ਹਨ।
happy birthday sachinਟੈਸਟ ਕ੍ਰਿਕਟ ਵਿੱਚ ਸੈਂਕੜੇ ਦੀ ਫਿਫਟੀ ਮਾਰਨ ਵਾਲੇ ਤੇਂਦੁਲਕਰ ਇੱਕਮਾਤਰ ਖਿਡਾਰੀ ਹਨ। ਉਨ੍ਹਾਂ ਨੇ 51 ਟੈਸਟ ਸੈਂਕੜੇ ਜੜੇ ਹਨ। ਉਨ੍ਹਾਂ ਦੇ ਹੇਠਾਂ ਇਸ ਲਿਸਟ ਵਿੱਚ ਜੈਕਸ ਕੈਲਿਸ ਹਨ ਜਿਨ੍ਹਾਂ ਦੇ ਨਾਮ 'ਤੇ 45 ਸੈਂਕੜੇ ਹਨ।ਵਨਡੇ ਕ੍ਰਿਕਟ ਵਿੱਚ ਇੱਕ ਕੈਲੰਡਰ ਸਾਲ ਵਿੱਚ ਸਭ ਤੋਂ ਜ਼ਿਆਦਾ 1894 ਦੌੜਾਂ ਦਾ ਸਚਿਨ ਦਾ ਰਿਕਾਰਡ 17 ਸਾਲਾਂ ਤੋਂ ਨਹੀਂ ਟੁੱਟਿਆ ਹੈ। ਸਚਿਨ ਨੇ 1998 ਵਿੱਚ ਵਨਡੇ ਵਿੱਚ 1894 ਦੌੜਾਂ ਬਣਾਈਆਂ ਸਨ। ਸਚਿਨ ਦਾ ਵਨਡੇ ਕ੍ਰਿਕਟ ਵਿੱਚ ਸਭ ਤੋਂ ਜ਼ਿਆਦਾ 18426 ਦੌੜਾਂ ਬਣਾਉਣ ਦਾ ਰਿਕਾਰਡ ਤੋੜਨਾ ਵੀ ਫਿਲਹਾਲ ਤਾਂ ਨਾਮੁਮਕਿਨ ਹੀ ਲਗਦਾ ਹੈ।
happy birthday sachin