ਆਈ.ਪੀ.ਐਲ : ਕੋਲਕਾਤਾ ਤੇ ਰਾਜਸਥਾਨ ਵਿਚਾਲੇ ਮੁਕਾਬਲਾ ਅੱਜ
Published : Apr 24, 2021, 9:06 am IST
Updated : Apr 24, 2021, 9:06 am IST
SHARE ARTICLE
IPL: Match between Kolkata and Rajasthan today
IPL: Match between Kolkata and Rajasthan today

ਜਿੱਤ ਦੀ ਰਾਹ ’ਤੇ ਪਰਤਣ ਲਈ ਇਕ ਦੂਜੇ ਨਾਲ ਭਿੜਨਗੀਆਂ ਦੋਵੇਂ ਟੀਮਾਂ

ਮੁੰਬਈ : ਚੋਟੀ ਕ੍ਰਮ ਦੀ ਅਸਫ਼ਲਤਾ ਕਾਰਨ ਲਗਾਤਾਰ ਹਾਰ ਤੋਂ ਦੁੱਖੀ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਅਤੇ ਰਾਜਸਥਾਨ ਰਾਇਲਜ਼ ਸਨਿਚਰਵਾਰ ਭਾਵ ਅੱਜ ਆਈਪੀਐਲ ਮੈਚ ਵਿਚ ਆਹਮੋ ਸਾਹਮਣੇ ਹੋਣਗੇ ਤਾਂ ਉਨ੍ਹਾਂ ਦਾ ਟੀਚਾ ਇਕ ਦੂਜੇ ਦੀਆਂ ਕਮਜ਼ੋਰੀਆਂ ਦਾ ਫ਼ਾਇਦਾ ਚੁਕ ਕੇ ਜਿੱਤ ਦੀ ਰਾਹ ’ਤੇ ਪਰਤਣਾ ਹੋਵੇਗਾ। ਇੰਗਲੈਂਡ ਦੀ ਵਿਸ਼ਵ ਕੱਪ ਜੇਤੂ ਟੀਮ ਦੇ ਕਪਤਾਨ ਇਓਨ ਮੋਰਗਨ ਦੀ ਅਗਵਾਈ ਵਾਲੀ ਟੀਮ ਕੇਕੇਆਰ ਅਤੇ ਘੱਟ ਤਜ਼ਰਬੇਕਾਰ ਸੰਜੂ ਸੈਮਸਨ ਦੀ ਅਗਵਾਈ ਵਿਚ ਖੇਡ ਰਹੀ ਰਾਜਸਥਾਨ ਰਾਇਲਜ਼ ਦੀ ਟੀਮ ਹਾਲੇ ਤਕ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਹੈ। 

IPL: Match between Kolkata and Rajasthan todayIPL: Match between Kolkata and Rajasthan today

ਦੋਹਾਂ ਟੀਮਾਂ ਦੀ ਸਮੱਸਿਆ ਲੱਗਭਗ ਇਕੋ ਜਿਹੀ ਹੈ। ਉਨ੍ਹਾਂ ਦੇ ਚੋਟੀ ਕ੍ਰਮ ਦੇ ਬੱਲੇਬਾਜ਼ ਵੱਡਾ ਸਕੋਰ ਬਣਾਉਣ ਅਤੇ ਭਾਈਵਾਲੀ ਨਿਭਾਉਣ ਵਿਚ ਅਸਫ਼ਲ ਰਿਹਾ ਹੈ। ਦੋਹਾਂ ਟੀਮਾਂ ਦੇ ਪਿਛਲੇ ਮੈਚਾਂ ਵਿਚ ਹੇਠਲੇ ਅਤੇ ਮੱਧ ਕ੍ਰਮ ਨੇ ਸਥਿਤੀ ਸੰਭਾਲੀ ਪਰ ਉਹ ਜਿੱਤ ਲਈ ਪੂਰੀ ਨਹੀਂ ਸੀ। ਕੇਕੇਆਰ ਨੇ ਪਹਿਲੇ ਮੈਚ ਵਿਚ ਸਨਰਾਈਜ਼ਰਜ਼ ਹੈਦਰਾਬਾਦ ਨੂੰ ਹਰਾਇਆ ਸੀ ਪਰ ਇਸ ਤੋਂ ਬਾਅਦ ਉਸ ਨੂੰ ਲਗਾਤਾਰ ਤਿੰਨ ਮੈਚ ਗਵਾਉਦੇ ਪਏ।

IPL: Match between Kolkata and Rajasthan todayIPL: Match between Kolkata and Rajasthan today

ਕੇਕੇਆਰ ਅੰਕ ਸੂਚੀ ਵਿਚ ਚਾਰ ਮੈਚਾਂ ਵਿਚ ਇਕ ਜਿੱਤ ਨਾਲ ਛੇਵੇਂ ਸਥਾਨ ’ਤੇ ਹੈ ਅਤੇ ਹੁਣ ਉਸ ਦਾ ਸਾਹਮਣਾ ਆਖ਼ਰੀ ਸਥਾਨ ’ਤੇ ਬੈਠੀ ਰਾਜਸਥਾਨ ਦੀ ਟੀਮ ਨਾਲ ਹੈ ਜਿਸ ਨੇ ਚਾਰ ਮੈਚਾਂ ਵਿਚੋਂ ਤਿੰਨ ਵਿਚ ਹਾਰ ਖਾਧੀ ਹੈ। ਹੁਣ ਇਨ੍ਹਾਂ ਦੋਹਾਂ ਟੀਮਾਂ ਦੀਆਂ ਨਜ਼ਰਾਂ ਅਪਣਾ ਅਭਿਆਨ ਪਟੜੀ ’ਤੇ ਲਿਆਉਣ ’ਤੇ ਟਿਕੀਆਂ ਹਨ।

CricketCricket

ਕੇਕੇਆਰ ਲਈ ਦਿਨੇਸ਼ ਕਾਰਤਿਕ ਅਤੇ ਆਂਦਰੇ ਰਸੇਲ ਦਾ ਲੈਅ ਵਿਚ ਪਰਤਣਾ ਚੰਗਾ ਸੰਕੇਤ ਹੈ। ਅਜਿਹੀ ਸਥਿਤੀ ਵਿਚ ਰਸੇਲ ਨੂੰ ਚੋਟੀ ਕ੍ਰਮ ਵਿਚ ਭੇਜਣਾ ਗ਼ਲਤ ਫ਼ੈਸਲਾ ਨਹੀਂ ਹੋਵੇਗਾ ਕਿਉਂਕਿ ਕਮਿਨਸ ਹੇਠਲੇ ਮੱਧਕ੍ਰਮ ਵਿਚ ਜ਼ਿੰਮੇਵਾਰੀ ਸੰਭਾਲਣ ਵਿਚ ਸਮਰਥ ਹੈ। ਰਾਜਸਥਾਨ ਇਸ ਮੈਚ ਵਿਚ ਬੰਗਲੌਰ ਹੱਥੋਂ 10 ਵਿਕਟਾਂ ਦੀ ਕਰਾਰੀ ਹਾਰ ਝੱਲਣ ਤੋਂ ਬਾਅਦ ਉਤਰੇਗਾ।

CricketCricket

ਟੀਮਾਂ ਇਸ ਪ੍ਰਕਾਰ ਹਨ
ਰਾਜਸਥਾਨ ਰਾਇਲਜ਼ : ਸੰਜੂ ਸੈਮਸਨ (ਕਪਤਾਨ), ਜੋਸ ਬਟਲਰ, ਯਸ਼ਸਵੀ ਜੈਸਵਾਲ, ਮਨਨ ਵੋਹਰਾ, ਅਨੁਜ ਰਾਵਤ, ਰਿਆਨ ਪਰਾਗ, ਡੇਵਿਡ ਮਿਲਰ, ਰਾਹਲ ਤੇਵਤਿਆ, ਮਹਿਪਾਲ ਲੋਮਰੋਰ, ਸ਼੍ਰੇਅਸ ਗੋਪਾਲ, ਮਯੰਕ ਮਾਰਕੰਡੇ, ਐਂਡਰਿਉ ਟਾਏ, ਜੈਦੇਵ ਅਨਾਦਕਟ, ਕਾਰਤਿਕ ਤਿਆਗੀ, ਸ਼ਿਵਮ ਦੂਬੇ, ਕ੍ਰਿਸ ਮੌਰਿਸ, ਮੁਸਤਫ਼ਿਜੂਰ ਰਹਿਮਾਨ, ਚੇਤਨ ਸਕਾਰੀਆ, ਕੇਸੀ ਕਰੀਅੱਪਾ, ਕੁਲਦੀ ਯਾਦਵ ਅਤੇ ਆਕਾਸ਼ ਸਿੰਘ।
ਕੋਲਕਾਤਾ ਨਾਈਟ ਰਾਈਡਰਜ਼ : ਇਓਨ ਮੋਰਗਨ (ਕਪਤਾਨ), ਦਿਨੇਸ਼ ਕਾਰਤਿਕ, ਸ਼ੁਭਮਨ ਗਿਲ, ਨਿਤੀਸ਼ ਰਾਣਾ, ਟਿਮ ਸੀਫ਼ਰਟ, ਰਿੰਕੂ ਸਿੰਘ, ਆਂਦਰੇ ਰਸੇਲ, ਸੁਨੀਲ ਨਾਰਾਇਣ, ਕੁਲਦੀਪ ਯਾਦਵ, ਸ਼ਿਵਮ ਮਾਵੀ, ਲਾਕੀ ਫ਼ਗਯੁਸਨ, ਪੈਟ ਕਮਿੰਸ, ਕਮਲੇਸ਼ ਨਾਗਰਕੋਟੀ, ਸੰਦੀਪ ਵਾਰਿਅਰ, ਪ੍ਰਸਿੱਧ ਕ੍ਰਿਸ਼ਣਾ, ਰਾਹਲ ਤ੍ਰਿਪਾਠੀ, ਵਰੁਣ ਚਕਰਵਰਤੀ, ਸ਼ਾਕਿਬ ਅਲ ਹਸਨ, ਸ਼ੇਲਡਨ ਜੈਕਸਨ, ਵੈਭਵ ਅਰੋੜਾ, ਹਰਭਜਨ ਸਿੰਘ, ਕਰੂਣ ਨਾਇਰ, ਬੇਨ ਕਟਿੰਗ, ਵੇਂਕਟੇਸ਼ ਅਈਅਰ ਅਤੇ ਪਵਨ ਨੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement