
ਟੂਰਨਾਮੈਂਟ ਦੀ ਕੁੱਲ ਇਨਾਮੀ ਰਾਸ਼ੀ 8 ਲੱਖ ਰੁਪਏ ਹੈ।
National Open Bridge Championship: ਪੰਜਾਬ ਬ੍ਰਿਜ ਐਸੋਸੀਏਸ਼ਨ ਵੱਲੋਂ ਸਟੀਲ ਸਟ੍ਰਿਪਸ ਗਰੁੱਪ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਤਿੰਨ ਰੋਜ਼ਾ 13ਵੀਂ ਸਟੀਲ ਸਟ੍ਰਿਪਸ ਗਰੁੱਪ ਨੈਸ਼ਨਲ ਓਪਨ ਬ੍ਰਿਜ ਚੈਂਪੀਅਨਸ਼ਿਪ ਇੱਥੇ ਹੋਟਲ ਮਾਊਂਟਵਿਊ ਵਿਖੇ ਸ਼ੁਰੂ ਹੋ ਗਈ।
ਇਸ ਚੈਂਪੀਅਨਸ਼ਿਪ ਪੇਅਰ ਤੇ ਟੀਮ ਦੋ ਈਵੈਂਟਾਂ ਵਿੱਚ ਹਿੱਸਾ ਲੈਣ ਲਈ 40 ਦੇ ਕਰੀਬ ਟੀਮਾਂ ਦੇ 200 ਦੇ ਕਰੀਬ ਖਿਡਾਰੀ ਹਿੱਸਾ ਲੈ ਰਹੇ ਹਨ ਜਿਨ੍ਹਾਂ ਵਿੱਚ ਦੇਸ਼ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਬ੍ਰਿਜ ਖਿਡਾਰੀ ਵੀ ਸ਼ਾਮਲ ਹੈ।
ਟੂਰਨਾਮੈਂਟ ਦੀ ਕੁੱਲ ਇਨਾਮੀ ਰਾਸ਼ੀ 8 ਲੱਖ ਰੁਪਏ ਹੈ।
ਨੈਸ਼ਨਲ ਚੈਂਪੀਅਨਸ਼ਿਪ ਦਾ ਉਦਘਾਟਨ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਅਤੇ ਪੰਜਾਬ ਬ੍ਰਿਜ ਐਸੋਸੀਏਸ਼ਨ ਦੇ ਪ੍ਰਧਾਨ ਤੇ ਟੂਰਨਾਮੈਂਟ ਕਮੇਟੀ ਦੇ ਚੇਅਰਮੈਨ ਕੇ.ਆਰ. ਲਖਨਪਾਲ, ਸਟੀਲ ਸਟ੍ਰਿਪਸ ਗਰੁੱਪ ਦੇ ਚੇਅਰਮੈਨ ਆਰ.ਕੇ. ਗਰਗ, ਟੂਰਨਾਮੈਂਟ ਕਮੇਟੀ ਦੇ ਵਾਈਸ ਚੇਅਰਮੈਨ ਅਤੇ ਪੰਜਾਬ ਬ੍ਰਿਜ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਵਿਸ਼ਵਜੀਤ ਖੰਨਾ ਅਤੇ ਟੂਰਨਾਮੈਂਟ ਨੂੰ ਸਹਿਯੋਗ ਦੇ ਰਹੇ ਕੰਗਾਰੂ ਗਰੁੱਪ ਦੇ ਕ੍ਰਿਸ਼ਨ ਗੋਇਲ ਨੇ ਸਮਾਂ ਰੌਸ਼ਨ ਕਰਕੇ ਕੀਤਾ।
ਕੇ.ਆਰ.ਲਖਨਪਾਲ ਨੇ ਕਿਹਾ ਕਿ ਪੰਜਾਬ ਬ੍ਰਿਜ ਮੁਕਾਬਲਿਆਂ ਦੇ ਆਯੋਜਨ ਦਾ ਧੁਰਾ ਬਣਿਆ ਹੋਇਆ ਹੈ ਜਿਹੜਾ ਹਰ ਵਾਰ ਸਫਲਤਾਪੂਰਵਕ ਨੈਸ਼ਨਲ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਦੇਸ਼ ਦੇ ਵੱਡੇ ਖਿਡਾਰੀ ਹਿੱਸਾ ਲੈਣ ਆਏ ਹਨ।
ਕੌਮਾਂਤਰੀ ਬ੍ਰਿਜ ਖਿਡਾਰੀ ਸੁਭਾਸ਼ ਗੁਪਤਾ ਨੇ ਕਿਹਾ ਕਿ ਬ੍ਰਿਜ ਇਕ ਦਿਮਾਗੀ ਖੇਡ ਹੈ ਜਿਸ ਨਾਲ ਖਿਡਾਰੀ ਦਾ ਬੌਧਿਕ ਵਿਕਾਸ ਵੀ ਹੁੰਦਾ ਹੈ ਅਤੇ ਭਾਰਤ ਵਿੱਚ ਇਸ ਖੇਡ ਨੇ ਬਹੁਤ ਤਰੱਕੀ ਕੀਤੀ ਹੈ।