
ਦੁਨੀਆਂ ਭਰ ਵਿਚ ਕਰੋਨਾ ਵਾਇਰਸ ਨੇ ਹਾਹਾਕਾਰ ਮਚਾ ਰੱਖੀ ਹੈ। ਇਸੇ ਵਿਚ ਹੁਣ ਦੁਨੀਆਂ ਦੇ ਨੰਬਰ ਵੰਨ ਟੈਨਿਸ ਪਲੇਅਰ ਨੋਵਾਕ ਜੋਕੋਵਿਚ ਵੀ ਆ ਚੁੱਕੇ ਹਨ।
ਦੁਨੀਆਂ ਭਰ ਵਿਚ ਕਰੋਨਾ ਵਾਇਰਸ ਨੇ ਹਾਹਾਕਾਰ ਮਚਾ ਰੱਖੀ ਹੈ। ਇਸੇ ਵਿਚ ਹੁਣ ਦੁਨੀਆਂ ਦੇ ਨੰਬਰ ਵੰਨ ਟੈਨਿਸ ਪਲੇਅਰ ਨੋਵਾਕ ਜੋਕੋਵਿਚ ਵੀ ਆ ਚੁੱਕੇ ਹਨ। ਉਨ੍ਹਾਂ ਦੀ ਪਤਨੀ ਦਾ ਟੈਸਟ ਵੀ ਪੌਜਟਿਵ ਪਾਇਆ ਗਿਆ ਹੈ। ਦੱਸਣ ਯੋਗ ਹੈ ਕਿ ਕ੍ਰੋਏਸ਼ੀਆ ਵਿੱਚ ਆਯੋਜਿਤ ਪ੍ਰਦਰਸ਼ਨੀ ਟੈਨਿਸ ਟੂਰਨਾਮੈਂਟ ਦਾ ਜੋਕੋਵਿਚ ਦੁਆਰਾ ਆਯੋਜਿਤ ਕੀਤਾ ਗਿਆ ਸੀ। ਜਿਥੇ ਤਿੰਨ ਟੈਨਿਸ ਖਿਡਾਰੀ ਕੋਰੋਨਾ ਨਾਲ ਸੰਕਰਮਿਤ ਪਾਏ ਗਏ।
Novak Djokovic
ਅਜਿਹੀ ਸਥਿਤੀ ਵਿੱਚ, ਜੋਕੋਵਿਕ ਨੇ ਸਾਵਧਾਨੀ ਵਜੋਂ ਆਪਣਾ ਕੋਰੋਨਾ ਟੈਸਟ ਵੀ ਕਰਵਾ ਲਿਆ ਸੀ। ਜਿਸ ਵਿਚ ਜੋਕੋਵਿਚ ਦੀ ਜਾਂਚ ਰਿਪੋਰਟ ਵਿਚ ਉਹ ਕੋਰੋਨਾ ਸਕਾਰਾਤਮਕ ਪਾਇਆ ਗਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਟੈਨਿਸ ਦੇ ਦਿੱਗਜ ਗ੍ਰੇਗੋਰ ਦਿਮਿਤ੍ਰੋਵ, ਬੋਰਨਾ ਕੋਰਿਕ ਅਤੇ ਵਿਕਟਰ ਟ੍ਰਾਈਕੀ ਵੀ ਕੋਰੋਨਾ ਸਕਾਰਾਤਮਕ ਪਾਏ ਗਏ ਸਨ। ਜੋਕੇਵਿਚ ਵੱਲੋਂ ਇਕ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਕਿ ਜਦੋਂ ਅਸੀ ਬੈਲਗ੍ਰੇਡ ਵਿਚ ਆਏ ਸੀ, ਤਾਂ ਅਸੀਂ ਉਸ ਸਮੇਂ ਟੈਸਟ ਕਰਵਾਇਆ ਸੀ।
Covid 19
ਜਿਸ ਵਿਚ ਮੇਰੀ ਅਤੇ ਮੇਰੀ ਪਤਨੀ ਦੀ ਰਿਪੋਰਟ ਪੌਜਟਿਵ ਆਈ ਹੈ ਅਤੇ ਸਾਡਾ ਬੱਚੇ ਨੈਗਟਿਵ ਆਏ ਹਨ। ਪਿਛਲੇ ਮਹੀਨੇ ਅਸੀਂ ਜੋ ਵੀ ਕੀਤੇ ਉਹ ਸ਼ੁੱਧ ਅਤੇ ਸੱਚੇ ਦਿਲ ਤੋਂ ਕੀਤਾ ਸੀ। ਸਾਡਾ ਟੂਰਨਾਮੈਂਟ ਪੂਰੇ ਖੇਤਰ ਵਿਚ ਇਕਜੁਟਤਾ ਅਤੇ ਹਮਦਰਦੀ ਦਾ ਸੰਦੇਸ਼ ਦੇਣ ਵਾਲਾ ਸੀ। ਉਸ ਨੇ ਅੱਗੇ ਕਿਹਾ ਕਿ ਅਸੀਂ ਉਸ ਸਮੇਂ ਟੂਰਨਾਂਮੈਂਟ ਦਾ ਅਯੋਜਨ ਕੀਤਾ ਸੀ ਜਦੋ ਕਰੋਨਾ ਵਾਇਰਸ ਦਾ ਪ੍ਰਭਾਵ ਘੱਟ ਹੋ ਗਿਆ ਸੀ। ਬਦਕਿਸਮਤੀ ਨਾਲ ਇਹ ਵਾਇਰਸ ਹਾਲੇ ਵੀ ਮੌਜੂਦ ਹੈ।
Novak Djokovic
ਇਹ ਇਕ ਨਵੀਂ ਅਸਲੀਅਤ ਹੈ ਜਿਸ ਦਾ ਅਸੀਂ ਹਾਲੇ ਵੀ ਸਾਹਮਣਾ ਕਰਨਾ ਅਤੇ ਜਿਉਂਣਾ ਸਿਖ ਰਹੇ ਹਾਂ। ਮੈਂ ਉਮੀਦ ਕਰਦਾ ਹਾਂ ਕਿ ਚੀਜਾਂ ਸਮੇਂ ਦੇ ਨਾਲ ਆਸਾਨ ਹੋ ਜਾਣਗੀਆਂ। ਮੈਂ ਆਸ ਕਰਦਾ ਹਾਂ ਕਿ ਹਰ ਕੋਈ ਇਸ ਵਾਇਰਸ ਤੋਂ ਠੀਕ ਹੋ ਜਾਵੇਗਾ ਅਤੇ ਹੁਣ ਮੈ 14 ਦਿਨ ਲਈ ਕੁਆਰੰਟੀਨ ਚ ਰਹਾਂਗਾ ਅਤੇ 5 ਦਿਨਾਂ ਬਾਅਦ ਦੁਬਾਰਾ ਟੈਸਟ ਕਰਵਾਵਾਗਾਂ।
Novak Djokovic
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।