
ਸ਼ਨੀਵਾਰ ਸਵੇਰੇ ਚੀਨੀ ਤਾਈਪੇ ਦੀ ਜੋੜੀ ਨੂੰ ਹਰਾ ਕੇ 3 ਨੂੰ ਟੋਕਿਓ ਓਲੰਪਿਕ ਦੇ ਮਿਕਸਡ ਡਬਲਜ਼ ਟੀਮ ਦੇ ਕੁਆਰਟਰ ਫਾਈਨਲ ਵਿੱਚ ਬਣਾਈ ਸੀ ਜਗ੍ਹਾ
ਨਵੀਂ ਦਿੱਲੀ: ਟੋਕਿਓ ਓਲੰਪਿਕ ਦੇ ਦੂਜੇ ਦਿਨ ਭਾਰਤ ਨੂੰ ਵੱਡਾ ਝਟਕਾ ਲੱਗਿਆ ਹੈ। ਤੀਰਅੰਦਾਜ਼ੀ ਦੇ ਮਿਕਸਡ ਟੀਮ ਮੁਕਾਬਲੇ ਵਿਚ ਦੀਪਿਕਾ ਕੁਮਾਰੀ ਅਤੇ ਪ੍ਰਵੀਨ ਜਾਧਵ ਦੀ ਜੋੜੀ ਕੁਆਰਟਰ ਫਾਈਨਲ ਵਿਚ ਹਾਰ ਕੇ ਬਾਹਰ ਹੋ ਗਈ। ਦੱਖਣੀ ਕੋਰੀਆ ਦੇ ਆਨ ਸਾਨ ਅਤੇ ਕਿਮ ਜੇ ਡਿਓਕ ਦੀ ਜੋੜੀ ਨੇ 6-2 ਨਾਲ ਜਿੱ ਹਾਸਲ ਕਰਦਿਆਂ ਸੈਮੀਫਾਈਨਲ ਵਿੱਚ ਥਾਂ ਬਣਾਈ।
Deepika Kumari-Pravin Jadhav
ਭਾਰਤੀ ਤੀਰਅੰਦਾਜ਼ ਦੀਪਿਕਾ ਕੁਮਾਰੀ ਅਤੇ ਪ੍ਰਵੀਨ ਜਾਧਵ ਨੇ ਸ਼ਨੀਵਾਰ ਸਵੇਰੇ ਚੀਨੀ ਤਾਈਪੇ ਦੀ ਜੋੜੀ ਲਿਨ ਚਿਆ-ਐਨ ਅਤੇ ਟਾਂਗ ਚੀਹ-ਚੁਨ ਨੂੰ ਹਰਾ ਕੇ 3 ਨੂੰ ਟੋਕਿਓ ਓਲੰਪਿਕ ਦੇ ਮਿਕਸਡ ਡਬਲਜ਼ ਟੀਮ ਦੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਈ ਸੀ।
Deepika Kumari-Pravin Jadhav
ਅੰਤਰਰਾਸ਼ਟਰੀ ਪੱਧਰ 'ਤੇ ਦੀਪਿਕਾ ਕੁਮਾਰੀ ਅਤੇ ਪ੍ਰਵੀਨ ਜਾਧਵ ਪਹਿਲੀ ਵਾਰ ਇਕੱਠੇ ਖੇਡ ਰਹੇ ਸਨ। ਦੀਪਿਕਾ 8 ਵਿਚੋਂ ਇਕ ਵੀ ਤੀਰ 'ਤੇ ਸੰਪੂਰਨ 10 ਸਕੌਰ ਨਹੀਂ ਬਣਾ ਸਕੀ। ਇਸ ਦੇ ਨਾਲ ਹੀ ਜਾਧਵ ਨੇ ਤਿੰਨ ਸੰਪੂਰਨ 10 ਦੇ ਬਾਅਦ 6 ਸਕੋਰ ਬਣਾਏ।
Deepika Kumari-Pravin Jadhav