ਭਵਾਨੀ ਦੇਵੀ ਕਾਮਨਵੈਲਥ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਜਿੱਤਣ ਵਾਲੀ ਦੇਸ਼ ਦੀ ਪਹਿਲੀ ਖਿਡਾਰਨ ਬਣ ਗਈ ਹੈ।
ਆਟਰੇਲੀਆ, ( ਭਾਸ਼ਾ ) : ਭਾਰਤ ਦੀ ਸੀਏ ਭਵਾਨੀ ਦੇਵੀ ਨੇ ਆਰਟਰੇਲੀਆ ਦੇ ਕੈਨਬਰਾ ਵਿਖੇ ਆਯੋਜਿਤ ਸੀਨੀਅਰ ਕਾਮਨਵੈਲਖ ਫੈਸਿੰਗ ਚੈਂਪੀਅਨਸ਼ਿਪ 2018 ਦੇ ਸੇਬਰੇ ਇੰਵੈਟ ਵਿਚ ਗੋਲਡ ਮੈਡਲ ਜਿੱਤ ਲਿਆ ਹੈ। ਭਵਾਨੀ ਦੇਵੀ ਕਾਮਨਵੈਲਥ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਜਿੱਤਣ ਵਾਲੀ ਦੇਸ਼ ਦੀ ਪਹਿਲੀ ਖਿਡਾਰਨ ਬਣ ਗਈ ਹੈ। ਭਵਾਨੀ ਨੇ ਇੰਗਲੈਂਡ ਦੀ ਏਮਿਲੀ ਰੋਕਸ ਨੂੰ ਫਾਈਨਲ ਵਿਚ 15-12 ਨਾਲ ਹਰਾ ਦਿਤਾ।
Here's the Commonwealth Senior Fencing Championship Individual Gold medal for India!! ??? pic.twitter.com/AkLTkPD9sr
— Bhavani Devi (@IamBhavaniDevi) November 24, 2018
ਚੇਨਈ ਵਿਚ ਜਨਮ ਲੈਣ ਵਾਲੀ ਭਵਾਨੀ ਦੇਵੀ ਇਸ ਤੋਂ ਪਹਿਲਾਂ ਸੈਮੀਫਾਈਨਲ ਵਿਚ ਸਕਾਟਲੈਂਡ ਦੀ ਕੈਟਰਿਯੋਨਾ ਥਾਮਸਨ ਨੂੰ ਹਰਾ ਕੇ ਫਾਈਨਲ ਵਿਚ ਪਹੁੰਚੀ ਸਨ। ਭਵਾਨੀ ਦੇਵੀ ਨੇ ਇਸ ਤੋਂ ਪਹਿਲਾਂ ਆਈਸਲੈਂਡ ਵਿਚ ਹੋਈ ਟੂਰਨੋਈ ਸੈਟੇਲਾਈਟ ਫੈਸਿੰਗ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਮੈਡਲ ਜਿੱਤਿਆ ਸੀ। ਪਿਛਲੇ ਸਾਲ ਉਹ ਰੇਕਜਾਵਿਕ ਵਿਚ ਵਿਸ਼ਵ ਕਪ ਸੈਟੇਲਾਈਟ ਟੂਰਨਾਮੈਂਟ ਵਿਚ ਗੋਲਡ ਮੈਡਲ ਜਿੱਤਣ ਵਾਲੀ ਭਾਰਤ ਦੀ ਪਹਿਲੀ ਫੈਂਸਰ ਬਣੀ ਸੀ।