
ਲਗਾਤਾਰ ਇਸ ਖੇਡ 'ਚ ਬੁਲੰਦੀ ਪਾਉਣ ਲਈ ਸਖ਼ਤ ਮਿਹਨਤ ਕਰ ਰਿਹਾ ਸੀ
ਮੁਹਾਲੀ: ਸੋਨੇ ਦੀ ਚਿੜੀ ਕਹਾਉਣ ਵਾਲੇ ਪੰਜਾਬ ਨੂੰ ਨਜ਼ਰ ਲੱਗ ਗਈ ਹੈ। ਅੱਜ ਪੰਜਾਬ ਵਿਚ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ। ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਨੇ ਘੁਣ ਵਾਂਗ ਖਾ ਲਿਆ ਹੈ
Alokdeep
ਪਰ ਇਸ ਸਭ ਤੋਂ ਕੋਹਾਂ ਦੂਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਟਾਂਡਾ ਉੜਮੁੜ ਦੇ ਨੌਜਵਾਨ ਅਲੋਕਦੀਪ ਨੇ ਆਪਣੀ ਬਾਡੀ ਦੇ ਦਮ ਤੇ ਨਿਊਜੀਲੈਂਡ ਵਿਚ ਝੰਡੇ ਗੱਡ ਦਿੱਤੇ।
ਦੱਸ ਦੇਈਏ ਕਿ ਨੌਜਵਾਨ ਅਲੋਕਦੀਪ ਨੇ ਨਿਊਜੀਲੈਂਡ 'ਚ ਕੌਮੀ ਬਾਡੀ ਬਿਲਡਿੰਗ ਮੁਕਾਬਲੇ 'ਚ ਤੀਜਾ ਮੁਕਾਮ ਹਾਸਲ ਕਰ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ।
Alokdeep
ਅਲੋਕਦੀਪ ਨੇ ਦੱਸਿਆ ਕਿ ਉਸਨੇ ਕਲਾਸਿਕ ਫਿਜੀਕ ਅੰਡਰ 70 ਤੋਂ 80 ਵਰਗ ਮੁਕਾਬਲੇ 'ਚ 15 ਪ੍ਰਤੀਯੋਗੀਆਂ 'ਚੋਂ ਤੀਜਾ ਸਥਾਨ ਹਾਸਲ ਕੀਤਾ ਹੈ। ਉਸਨੇ ਦੱਸਿਆ ਕਿ ਉਹ ਲਗਾਤਾਰ ਇਸ ਖੇਡ 'ਚ ਬੁਲੰਦੀ ਪਾਉਣ ਲਈ ਸਖ਼ਤ ਮਿਹਨਤ ਕਰ ਰਿਹਾ ਸੀ।