
ਬੱਲੇਬਾਜ਼ ਲੁਕਮਾਨ ਬੱਟ ਨੂੰ ਆਊਟ ਕਰਨ ਨੂੰ ਲੈ ਕੇ ਵਿਵਾਦ ਦੇ ਸੰਕੇਤ
Most Bizarre T20 win : ਇੰਡੋਨੇਸ਼ੀਆ ਬਨਾਮ ਕੰਬੋਡੀਆ ਵਿਚਕਾਰ ਚਲ ਰਹੀ T20 ਸੀਰੀਜ਼ ਦੌਰਾਨ ਇਕ ਅਜੀਬ ਘਟਨਾ ਵਾਪਰੀ ਜਦੋਂ ਦੋਹਾਂ ਦੇਸ਼ਾਂ ਵਿਚਕਾਰ ਲੜੀ ਦੇ ਛੇਵੇਂ ਮੈਚ ’ਚ ਕੰਬੋਡੀਆ ਪਹਿਲਾਂ ਬੱਲੇਬਾਜ਼ੀ ਕਰ ਰਿਹਾ ਸੀ। ਪਾਰੀ ਦੇ ਅੱਧ ਤੋਂ ਬਾਅਦ, ਉਸ ਨੇ ਹੋਰ ਖੇਡਣ ਤੋਂ ਇਨਕਾਰ ਕਰ ਦਿਤਾ ਅਤੇ ਮੈਚ ਨੂੰ ਅੱਧਵਿਚਕਾਰ ਹੀ ਛੱਡ ਦਿਤਾ ਗਿਆ। ਇਸ ਅਜੀਬੋ-ਗ਼ਰੀਬ ਹਾਲਾਤ ਵਿਚਕਾਰ ਇੰਡੋਨੇਸ਼ੀਆ ਨੂੰ ਉਸ ਦੀ ਵਿਰੋਧੀ ਟੀਮ ਵਲੋਂ ਮੈਚ ਛੱਡ ਕੇ ਜਾਣ ਕਰਨ ਜੇਤੂ ਐਲਾਨ ਦਿਤਾ ਗਿਆ। ਮੈਂ ਕਿਸ ਕਾਰਨ ਛਡਿਆ ਗਿਆ ਇਸ ਗੱਲ ਦੀ ਅਜੇ ਤਕ ਪੁਸ਼ਟੀ ਨਹੀਂ ਹੋਈ ਹੈ ਪਰ ਬੱਲੇਬਾਜ਼ ਲੁਕਮਾਨ ਬੱਟ ਨੂੰ ਆਊਟ ਕਰਨ ਨੂੰ ਲੈ ਕੇ ਕੁਝ ਵਿਵਾਦ ਦੇ ਸੰਕੇਤ ਮਿਲੇ ਹਨ, ਜਿਸ ਕਾਰਨ ਕੰਬੋਡੀਆ ਦੀ ਟੀਮ 77/3 ਦੇ ਸਕੋਰ ’ਤੇ ਵਾਕਆਊਟ ਕਰ ਗਈ।
ਸੱਤ ਮੈਚਾਂ ਦੀ T20 ਲੜੀ ’ਚ ਇੰਡੋਨੇਸ਼ੀਆ ਗੁਆਂਢੀ ਕੰਬੋਡੀਆ ਦੀ ਮੇਜ਼ਬਾਨੀ ਕਰ ਰਿਹਾ ਹੈ। ਘਰੇਲੂ ਟੀਮ ਨੇ ਪਹਿਲੇ ਚਾਰ ’ਚੋਂ ਤਿੰਨ ਮੈਚ ਜਿੱਤੇ, ਇਸ ਤੋਂ ਪਹਿਲਾਂ ਕੰਬੋਡੀਆ ਨੇ ਪੰਜਵੇਂ ਟੀ-20 ’ਚ ਜਿੱਤ ਦਰਜ ਕਰ ਕੇ ਸੀਰੀਜ਼ ਨੂੰ ਜ਼ਿੰਦਾ ਰਖਿਆ ਸੀ। ਛੇਵਾਂ T20 ਵੀਰਵਾਰ, 23 ਨਵੰਬਰ ਨੂੰ ਬਾਲੀ ’ਚ ਹੋ ਰਿਹਾ ਸੀ। ਇੰਡੋਨੇਸ਼ੀਆ ਨੇ ਟਾਸ ਜਿੱਤ ਕੇ ਕੰਬੋਡੀਆ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਮਹਿਮਾਨ ਟੀਮ ਨੇ 12ਵੇਂ ਓਵਰ ਵਿੱਚ ਚੌਥੇ ਨੰਬਰ ਦੇ ਬੱਲੇਬਾਜ਼ ਲੁਕਮਾਨ ਬੱਟ ਦਾ ਵਿਕਟ ਗੁਆ ਦਿੱਤਾ। ਉਹ ਕੈਚ ਆਊਟ ਹੋਏ ਸਨ। 77/3 ਦੇ ਸਕੋਰ ’ਤੇ ਕੰਬੋਡੀਆ ਦੇ ਖਿਡਾਰੀਆਂ ਨੇ ਮੈਚ ਜਾਰੀ ਰੱਖਣ ਤੋਂ ਇਨਕਾਰ ਕਰ ਦਿਤਾ।
ਕੰਬੋਡੀਆ ਵਲੋਂ ਖੇਡ ਨੂੰ ਜਾਰੀ ਰੱਖਣ ਤੋਂ ਇਨਕਾਰ ਕਰਨ ਤੋਂ ਬਾਅਦ, ਇੰਡੋਨੇਸ਼ੀਆ ਨੂੰ ਮੈਚ ਦਾ ਜੇਤੂ ਐਲਾਨ ਕਰ ਦਿਤਾ ਗਿਆ ਅਤੇ ਇਸ ਦੇ ਨਾਲ ਹੀ ਉਸ ਨੇ ਸੀਰੀਜ਼ ’ਚ 4-2 ਅੰਕਾਂ ਨਾਲ ਅਜੇਤੂ ਵੀ ਬਣ ਗਈ ਹੈ। ਸੀਰੀਜ਼ ਦਾ ਸੱਤਵਾਂ ਅਤੇ ਆਖ਼ਰੀ ਮੈਚ ਬਿਨਾਂ ਗੇਂਦ ਸੁੱਟੇ ਰੱਦ ਕਰ ਦਿਤਾ ਗਿਆ।
ਬੱਟ ਸੀਰੀਜ਼ ’ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਛੇ ਪਾਰੀਆਂ ’ਚ, ਉਸ ਨੇ 33.20 ਦੀ ਔਸਤ ਅਤੇ 132.80 ਦੀ ਸਟ੍ਰਾਈਕ ਰੇਟ ਨਾਲ 166 ਦੌੜਾਂ ਬਣਾਈਆਂ। ਹਾਲਾਂਕਿ, ਇੰਡੋਨੇਸ਼ੀਆ ਦੇ ਪਦਮਾਕਰ ਸੁਰਵੇ ਸੀਰੀਜ਼ ਦੇ ਸਟਾਰ ਸਨ। ਉਹ 53.33 ਦੀ ਔਸਤ ਅਤੇ 188.24 ਦੀ ਸਟ੍ਰਾਈਕ ਰੇਟ ਨਾਲ ਪੰਜ ਪਾਰੀਆਂ ’ਚ 160 ਦੌੜਾਂ ਬਣਾ ਕੇ ਦੂਜੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਬਣੇ।
ਸੀਰੀਜ਼ ਦੌਰਾਨ ਦੋਵਾਂ ਟੀਮਾਂ ਨੇ ਸ਼ਾਨਦਾਰ ਕ੍ਰਿਕਟ ਖੇਡੀ। ਇਹ ਬਹੁਤ ਮੰਦਭਾਗਾ ਸੀ ਕਿ ਲੜੀ ਉਸ ਤਰ੍ਹਾਂ ਖਤਮ ਨਹੀਂ ਹੋਈ ਜਿਸ ਤਰ੍ਹਾਂ ਹੋਣੀ ਚਾਹੀਦੀ ਸੀ। ਕ੍ਰਿਕਟ ਪ੍ਰਸ਼ੰਸਕ ਉਮੀਦ ਕਰਨਗੇ ਕਿ ਸੀਰੀਜ਼ ਦੌਰਾਨ ਦੋਵਾਂ ਏਸ਼ੀਆਈ ਟੀਮਾਂ ਵਿਚਾਲੇ ਜੋ ਵੀ ਤਣਾਅ ਪੈਦਾ ਹੋਇਆ ਸੀ, ਉਹ ਆਉਣ ਵਾਲੇ ਦਿਨਾਂ ’ਚ ਘੱਟ ਜਾਵੇਗਾ। ਕ੍ਰਿਕੇਟ ਹਾਲ ਹੀ ਦੇ ਸਮੇਂ ’ਚ ਵੱਡੇ ਪੱਧਰ ’ਤੇ ਤਰੱਕੀ ਕਰ ਰਹੀ ਹੈ ਅਤੇ ਅਪਣੇ ਖੰਭ ਫੈਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿੰਨੀ ਪਹਿਲਾਂ ਕਦੇ ਨਹੀਂ ਵੇਖੀ ਗਈ। ਕੰਬੋਡੀਆ ਅਤੇ ਇੰਡੋਨੇਸ਼ੀਆ ਵਰਗੀਆਂ ਟੀਮਾਂ ਦੀ ਸ਼ਮੂਲੀਅਤ ਨਾਲ ਖੇਡ ਦੀ ਸੁੰਦਰਤਾ ਹੋਰ ਵੀ ਵਧੇਗੀ।
(For more news apart from Most Bizarre T20 win, stay tuned to Rozana Spokesman)