WFI was suspended: ਕੇਦਰ ਨੇ ਭਾਰਤੀ ਕੁਸ਼ਤੀ ਮਹਾਸੰਘ ਨੂੰ ਕੀਤਾ ਮੁਅੱਤਲ, ਨਿਯਮਾਂ ਦੀ ਉਲੰਘਣਾ ਕਰਨ ’ਤੇ ਹੋਈ ਕਾਰਵਾਈ

By : GAGANDEEP

Published : Dec 24, 2023, 11:31 am IST
Updated : Dec 24, 2023, 9:30 pm IST
SHARE ARTICLE
WFI was suspended
WFI was suspended

WFI was suspended: ਕਿਹਾ, ਸੰਸਥਾ ਦੀ ਨਵੀਂ ਚੋਣ ਤਾਂ ਹੋਈ ਪਰ ਕੰਟਰੋਲ ਸਾਬਕਾ ਅਧਿਕਾਰੀਆਂ ਕੋਲ ਹੀ ਰਿਹਾ

WFI was suspended: ਖੇਡ ਮੰਤਰਾਲੇ ਨੇ ਐਤਵਾਰ ਨੂੰ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊ.ਐੱਫ.ਆਈ.) ਨੂੰ ਅਗਲੇ ਨੋਟਿਸ ਤਕ ਮੁਅੱਤਲ ਕਰ ਦਿਤਾ ਕਿਉਂਕਿ ਨਵੀਂ ਚੁਣੀ ਗਈ ਸੰਸਥਾ ਨੇ ਉਚਿਤ ਪ੍ਰਕਿਰਿਆਵਾਂ ਦੀ ਪਾਲਣਾ ਨਹੀਂ ਕੀਤੀ ਅਤੇ ਪਹਿਲਵਾਨਾਂ ਨੂੰ ਤਿਆਰੀ ਲਈ ਜ਼ਰੂਰੀ ਸਮਾਂ ਦਿਤੇ ਬਿਨਾਂ ਅੰਡਰ-15 ਅਤੇ ਅੰਡਰ-20 ਰਾਸ਼ਟਰੀ ਚੈਂਪੀਅਨਸ਼ਿਪਾਂ ਕਰਵਾਉਣ ਦਾ ਐਲਾਨ ਕਰ ਦਿਤਾ ਸੀ।

ਮੰਤਰਾਲੇ ਨੇ ਨਾਲ ਹੀ ਕਿਹਾ ਕਿ ਨਵੀਂ ਸੰਸਥਾ ਪੂਰੀ ਤਰ੍ਹਾਂ ਸਾਬਕਾ ਅਧਿਕਾਰੀਆਂ ਦੇ ਕੰਟਰੋਲ ਹੇਠ ਹੈ ਜੋ ਰਾਸ਼ਟਰੀ ਖੇਡ ਜ਼ਾਬਤੇ ਦੇ ਅਨੁਸਾਰ ਨਹੀਂ ਹੈ। ਡਬਲਿਊ.ਐੱਫ.ਆਈ. ਦੀਆਂ ਚੋਣਾਂ 21 ਦਸੰਬਰ ਨੂੰ ਹੋਈਆਂ ਸਨ ਅਤੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਕਰੀਬੀ ਸੰਜੇ ਸਿੰਘ ਅਤੇ ਉਨ੍ਹਾਂ ਦੇ ਪੈਨਲ ਨੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ ਸੀ।

ਇਹ ਵੀ ਪੜ੍ਹੋ: Punjab News: ਪੰਜਾਬ ਸਰਕਾਰ ਨੇ ਦੋ ਸੀਨੀਅਰ IPS ਅਫਸਰਾਂ ਦੀਆਂ ਕੀਤੀਆਂ ਬਦਲੀਆਂ

ਖੇਡ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ, ‘‘ਨਵੀਂ ਸੰਸਥਾ ਨੇ ਡਬਲਿਊ.ਐੱਫ.ਆਈ. ਦੇ ਸੰਵਿਧਾਨ ਦੀ ਪਾਲਣਾ ਨਹੀਂ ਕੀਤੀ। ਫੈਡਰੇਸ਼ਨ ਅਗਲੇ ਹੁਕਮਾਂ ਤਕ ਮੁਅੱਤਲ ਰਹੇਗੀ। ਡਬਲਿਊ.ਐੱਫ.ਆਈ. ਕੁਸ਼ਤੀ ਦੇ ਰੋਜ਼ਾਨਾ ਦੇ ਕੰਮਕਾਜ ਦੀ ਦੇਖਭਾਲ ਨਹੀਂ ਕਰੇਗਾ। ਉਨ੍ਹਾਂ ਨੂੰ ਉਚਿਤ ਪ੍ਰਕਿਰਿਆਵਾਂ ਅਤੇ ਨਿਯਮਾਂ ਦੀ ਪਾਲਣਾ ਕਰਨ ਦੀ ਜ਼ਰੂਰਤ ਹੈ।’’

ਬਜਰੰਗ ਪੂਨੀਆ, ਜਿਨ੍ਹਾਂ ਨੇ ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਦੇ ਨਾਲ ਬ੍ਰਿਜ ਭੂਸ਼ਣ ਵਿਰੁਧ ਅੰਦੋਲਨ ਦੀ ਅਗਵਾਈ ਕੀਤੀ ਸੀ, ਨੇ ਸਾਬਕਾ ਪ੍ਰਧਾਨ ਦੇ ਭਰੋਸੇਯੋਗ ਸੰਜੇ ਸਿੰਘ ਦੀ ਡਬਲਿਊ.ਐੱਫ.ਆਈ. ਪ੍ਰਧਾਨ ਵਜੋਂ ਨਿਯੁਕਤੀ ਦੇ ਵਿਰੋਧ ’ਚ ਸ਼ੁਕਰਵਾਰ ਨੂੰ ਅਪਣਾ ਪਦਮਸ਼੍ਰੀ ਪੁਰਸਕਾਰ ਸਰਕਾਰ ਨੂੰ ਵਾਪਸ ਕਰ ਦਿਤਾ। ਇਸ ਤੋਂ ਇਕ ਦਿਨ ਪਹਿਲਾਂ ਸਾਕਸ਼ੀ ਨੇ ਵੀ ਕੁਸ਼ਤੀ ਨੂੰ ਅਲਵਿਦਾ ਕਹਿ ਦਿਤਾ ਸੀ।

ਇਹ ਵੀ ਪੜ੍ਹੋ: Triple Talaq Cases: ਦੇਸ ਵਿਚ ਪੰਜ ਸਾਲਾਂ ਵਿੱਚ ਤਿੰਨ ਤਲਾਕ ਦੇ 13 ਲੱਖ ਮਾਮਲੇ ਆਏ ਸਾਹਮਣੇ  

ਮੁਅੱਤਲੀ ਦੇ ਕਾਰਨਾਂ ਬਾਰੇ ਦੱਸਦੇ ਹੋਏ ਸੂਤਰ ਨੇ ਕਿਹਾ, ‘‘ਡਬਲਿਊ.ਐੱਫ.ਆਈ. ਦੇ ਨਵੇਂ ਚੁਣੇ ਗਏ ਪ੍ਰਧਾਨ ਸੰਜੇ ਸਿੰਘ ਨੇ 21 ਦਸੰਬਰ 2023 ਨੂੰ ਅਪਣੀ ਚੋਣ ਵਾਲੇ ਦਿਨ ਐਲਾਨ ਕੀਤਾ ਸੀ ਕਿ ਕੁਸ਼ਤੀ ਲਈ ਅੰਡਰ-15 ਅਤੇ ਅੰਡਰ-20 ਰਾਸ਼ਟਰੀ ਚੈਂਪੀਅਨਸ਼ਿਪ ਸਾਲ ਦੇ ਅੰਤ ਤੋਂ ਪਹਿਲਾਂ ਨੰਦਿਨੀ ਨਗਰ, ਗੋਂਡਾ, ਉੱਤਰ ਪ੍ਰਦੇਸ਼ ’ਚ ਕੀਤੀ ਜਾਵੇਗੀ। ਇਹ ਐਲਾਨ ਜਲਦਬਾਜ਼ੀ ’ਚ ਕੀਤਾ ਗਿਆ ਹੈ। ਉਕਤ ਰਾਸ਼ਟਰੀ ਮੁਕਾਬਲਿਆਂ ’ਚ ਹਿੱਸਾ ਲੈਣ ਵਾਲੇ ਪਹਿਲਵਾਨਾਂ ਨੂੰ ਲੋੜੀਂਦੀ ਜਾਣਕਾਰੀ ਦਿਤੇ ਬਿਨਾਂ। ਡਬਲਿਊ.ਐੱਫ.ਆਈ. ਸੰਵਿਧਾਨ ਦੀਆਂ ਵਿਵਸਥਾਵਾਂ ਦੀ ਵੀ ਪਾਲਣਾ ਨਹੀਂ ਕੀਤੀ ਗਈ।’’

ਸੂਤਰਾਂ ਨੇ ਦਸਿਆ  ਕਿ ਨਵੀਂ ਸੰਸਥਾ ਨੇ ਉਸੇ ਇਮਾਰਤ (ਬ੍ਰਿਜ ਭੂਸ਼ਣ ਦਾ ਸਰਕਾਰੀ ਬੰਗਲਾ) ਤੋਂ ਕੰਮ ਕਰਨਾ ਸ਼ੁਰੂ ਕਰ ਦਿਤਾ ਹੈ, ਜਿੱਥੋਂ ਪਿਛਲੇ ਅਹੁਦੇਦਾਰ ਕੰਮ ਕਰਦੇ ਸਨ ਅਤੇ ਜਿੱਥੇ ਖਿਡਾਰੀਆਂ ਦੇ ਕਥਿਤ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਗਏ ਹਨ।
ਸੂਤਰ ਨੇ ਕਿਹਾ, ‘‘ਅਜਿਹਾ ਜਾਪਦਾ ਹੈ ਕਿ ਨਵੀਂ ਚੁਣੀ ਗਈ ਸੰਸਥਾ ਸਾਬਕਾ ਅਹੁਦੇਦਾਰਾਂ ਦੇ ਪੂਰੀ ਤਰ੍ਹਾਂ ਕੰਟਰੋਲ ’ਚ ਹੈ, ਜੋ ਖੇਡ ਜ਼ਾਬਤੇ ਦੀ ਪੂਰੀ ਤਰ੍ਹਾਂ ਉਲੰਘਣਾ ਹੈ।’’

ਉਨ੍ਹਾਂ ਕਿਹਾ, ‘‘ਫੈਡਰੇਸ਼ਨ ਨੂੰ ਸਾਬਕਾ ਅਹੁਦੇਦਾਰਾਂ ਦੇ ਕੰਟਰੋਲ ਵਾਲੇ ਟਿਕਾਣੇ ਤੋਂ ਚਲਾਇਆ ਜਾ ਰਿਹਾ ਹੈ। ਇਹ ਕਥਿਤ ਇਮਾਰਤ ਵੀ ਉਹੀ ਹੈ ਜਿੱਥੇ ਖਿਡਾਰੀਆਂ ਦਾ ਕਥਿਤ ਜਿਨਸੀ ਸ਼ੋਸ਼ਣ ਕੀਤਾ ਗਿਆ ਹੈ ਅਤੇ ਇਸ ਸਮੇਂ ਅਦਾਲਤ ’ਚ ਕੇਸ ਦੀ ਸੁਣਵਾਈ ਚੱਲ ਰਹੀ ਹੈ।’’ ਸੂਤਰ ਨੇ ਕਿਹਾ ਕਿ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊ.ਐੱਫ.ਆਈ.) ਦੀ ਨਵੀਂ ਚੁਣੀ ਗਈ ਕਾਰਜਕਾਰੀ ਸੰਸਥਾ ਵਲੋਂ ਲਏ ਗਏ ਫੈਸਲੇ ਸਥਾਪਤ ਕਾਨੂੰਨੀ ਅਤੇ ਪ੍ਰਕਿਰਿਆਤਮਕ ਨਿਯਮਾਂ ਦੀ ਘੋਰ ਅਣਦੇਖੀ ਨੂੰ ਦਰਸਾਉਂਦੇ ਹਨ, ਜੋ ਡਬਲਿਊ.ਐੱਫ.ਆਈ. ਦੇ ਸੰਵਿਧਾਨਕ ਪ੍ਰਬੰਧਾਂ ਅਤੇ ਰਾਸ਼ਟਰੀ ਖੇਡ ਵਿਕਾਸ ਕੋਡ ਦੋਹਾਂ ਦੀ ਉਲੰਘਣਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸੂਤਰ ਨੇ ਕਿਹਾ ਕਿ ਨਵੀਂ ਸੰਸਥਾ ਦੀਆਂ ਇਹ ਸਾਰੀਆਂ ਕਾਰਵਾਈਆਂ ਨਿਰਪੱਖ ਅਤੇ ਪਾਰਦਰਸ਼ੀ ਸ਼ਾਸਨ ਦੇ ਸਥਾਪਤ ਨਿਯਮਾਂ ਦੇ ਉਲਟ ਹਨ। ਸੂਤਰ ਨੇ ਕਿਹਾ, ‘‘ਇਹ ਕਾਰਵਾਈਆਂ ਪ੍ਰਧਾਨ ਦੀ ਪੂਰੀ ਤਰ੍ਹਾਂ ਮਨਮਾਨੀ ਨੂੰ ਦਰਸਾਉਂਦੀਆਂ ਹਨ ਜੋ ਚੰਗੇ ਸ਼ਾਸਨ ਦੇ ਸਥਾਪਤ ਸਿਧਾਂਤਾਂ ਦੇ ਵਿਰੁਧ ਹੈ ਅਤੇ ਪਾਰਦਰਸ਼ਤਾ ਅਤੇ ਉਚਿਤ ਪ੍ਰਕਿਰਿਆ ਤੋਂ ਵਾਂਝੀ ਹੈ। ਨਿਰਪੱਖ ਖੇਡ, ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਣ ਲਈ ਕਾਰਜਾਂ ਦੇ ਨਿਯਮਾਂ ਦੀ ਪਾਲਣਾ ਕਰਨਾ ਮਹੱਤਵਪੂਰਨ ਹੈ। ਖਿਡਾਰੀਆਂ, ਹਿੱਸੇਦਾਰਾਂ ਅਤੇ ਜਨਤਾ ਵਿਚਕਾਰ ਵਿਸ਼ਵਾਸ ਬਣਾਉਣ ਲਈ ਇਹ ਮਹੱਤਵਪੂਰਨ ਹੈ।’’

(For more news apart from Sanjay Singh will no longer be the president of WFI, stay tuned to Rozana Spokesman)

ਦਰਅਸਲ ਚੋਣ ਨਤੀਜਿਆਂ ਤੋਂ ਬਾਅਦ ਜਦੋਂ ਸੰਜੇ ਸਿੰਘ ਪ੍ਰਧਾਨ ਚੁਣੇ ਗਏ ਤਾਂ ਖਿਡਾਰੀਆਂ ਨੇ ਇਸ ਫੈਸਲੇ 'ਤੇ ਸਵਾਲ ਖੜ੍ਹੇ ਕਰ ਦਿੱਤੇ। ਸਿੰਘ ਦੇ ਪ੍ਰਧਾਨ ਬਣਨ ਤੋਂ ਤੁਰੰਤ ਬਾਅਦ ਰੀਓ ਓਲੰਪਿਕ 'ਚ ਤਮਗਾ ਜਿੱਤਣ ਵਾਲੀ ਪਹਿਲਵਾਨ ਸਾਕਸ਼ੀ ਮਲਿਕ ਨੇ ਖੇਡ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ। 

ਸਾਕਸ਼ੀ ਮਲਿਕ ਨੇ ਡਬਲਿਊ.ਐੱਫ.ਆਈ. ਦੀ ਮੁਅੱਤਲੀ ਦਾ ਸਵਾਗਤ ਕੀਤਾ
‘‘ਇਹ ਕੁੱਝ ਚੰਗਾ ਹੋਣ ਵਲ ਪਹਿਲਾ ਕਦਮ ਹੈ। ਮੈਨੂੰ ਉਮੀਦ ਹੈ ਕਿ ਸਰਕਾਰ ਇਸ ਗੱਲ ਨੂੰ ਹੋਰ ਸਮਝੇਗੀ ਕਿ ਅਸੀਂ ਕਿਸ ਮਕਸਦ ਲਈ ਲੜ ਰਹੇ ਹਾਂ। ਜੇਕਰ ਮਹਿਲਾ ਫੈਡਰੇਸ਼ਨ ਦੀ ਪ੍ਰਧਾਨ ਹੋਵੇ ਤਾਂ ਇਹ ਮਹਿਲਾ ਭਲਵਾਨਾਂ ਦੀ ਸੁਰੱਖਿਆ ਲਈ ਬਿਹਤਰ ਹੋਵੇਗਾ। ਇਹ ਦੇਸ਼ ਦੀਆਂ ਭੈਣਾਂ-ਧੀਆਂ ਲਈ ਲੜਾਈ ਸੀ।’’

ਬਜਰੰਗ ਪੂਨੀਆ ਨੇ ਕਿਹਾ ਕਿ ਉਹ ਅਪਣਾ ਪੁਰਸਕਾਰ ਵਾਪਸ ਨਹੀਂ ਲੈਣਗੇ
‘‘ਹੁਣ ਜਦੋਂ ਮੈਂ ਇਸ ਨੂੰ ਵਾਪਸ ਕਰ ਦਿਤਾ ਹੈ, ਤਾਂ ਮੈਂ ਇਸ ਨੂੰ ਵਾਪਸ ਨਹੀਂ ਲਵਾਂਗਾ। ਸਾਡੀਆਂ ਭੈਣਾਂ-ਧੀਆਂ ਦਾ ਸਨਮਾਨ ਕਿਸੇ ਵੀ ਪੁਰਸਕਾਰ ਨਾਲੋਂ ਵੱਡਾ ਹੈ। ਤੁਸੀਂ ਸਾਰਿਆਂ ਨੇ ਦੇਖਿਆ ਹੈ ਕਿ ਕੀ ਹੋ ਰਿਹਾ ਹੈ। ਇਨਸਾਫ ਮਿਲਣ ਤੋਂ ਬਾਅਦ ਹੀ ਮੈਂ ਇਸ ਨੂੰ ਵਾਪਸ ਲੈਣ ਬਾਰੇ ਸੋਚਾਂਗਾ। ਮਾਮਲਾ ਅਦਾਲਤ ’ਚ ਹੈ ਅਤੇ ਅਸੀਂ ਨਿਆਂ ਦੀ ਉਡੀਕ ਕਰ ਰਹੇ ਹਾਂ।’’

ਮੈਂ ਕੁਸ਼ਤੀ ਤੋਂ ਸੰਨਿਆਸ ਲੈ ਲਿਆ ਹੈ : ਬਿ੍ਰਜਭੂਸ਼ਣ

ਕਿਹਾ, ਮੇਰੇ ਕੋਲ ਹੋਰ ਵੀ ਜ਼ਿੰਮੇਵਾਰੀਆਂ ਹਨ, ਜਿਨ੍ਹਾਂ ’ਚ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਵੀ ਸ਼ਾਮਲ

ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨਾਲ ਮੁਲਾਕਾਤ ਕੀਤੀ
ਨਵੀਂ ਦਿੱਲੀ : ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊ.ਐੱਫ.ਆਈ.) ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਖੇਡ ਤੋਂ ਸੰਨਿਆਸ ਲੈ ਲਿਆ ਹੈ ਕਿਉਂਕਿ ਉਹ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਸਮੇਤ ਕਈ ਹੋਰ ਜ਼ਿੰਮੇਵਾਰੀਆਂ ਦਾ ਸਾਹਮਣਾ ਕਰ ਰਹੇ ਹਨ। ਬਿ੍ਰਜ ਭੂਸ਼ਣ ਨੇ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨਾਲ ਮੁਲਾਕਾਤ ਤੋਂ ਬਾਅਦ ਇਹ ਟਿਪਣੀ ਕੀਤੀ। ਹਾਲਾਂਕਿ ਮੁਲਾਕਾਤ ਬਾਰੇ ਬਿ੍ਰਜ ਭੂਸ਼ਣ ਨੇ ਕਿਹਾ ਕਿ ਨਵੀਂ ਚੁਣੀ ਗਈ ਸੰਸਥਾ ਨੂੰ ਮੁਅੱਤਲ ਕਰਨ ਬਾਰੇ ਉਨ੍ਹਾਂ ਨਾਲ ਕੋਈ ਚਰਚਾ ਨਹੀਂ ਹੋਈ। 

 

ਬਿ੍ਰਜਭੂਸ਼ਣ ਨੇ ਕਿਹਾ, ‘‘ਮੈਂ 12 ਸਾਲ ਕੁਸ਼ਤੀ ਦੀ ਸੇਵਾ ਕੀਤੀ। ਚੰਗਾ ਜਾਂ ਮਾੜਾ ਕੰਮ ਕੀਤਾ ਉਹ ਸਮਾਂ ਹੀ ਦਸੇਗਾ। ਮੈਂ ਹੁਣ ਕੁਸ਼ਤੀ ਤੋਂ ਸੰਨਿਆਸ ਲੈ ਲਿਆ ਹੈ। ਮੈਂ ਹੁਣ ਇਸ ਖੇਡ ਤੋਂ ਵੱਖ ਹੋ ਰਿਹਾ ਹਾਂ। ਹੁਣ ਜੋ ਵੀ ਫੈਸਲੇ ਲੈਣੇ ਹਨ, ਚਾਹੇ ਉਹ ਸਰਕਾਰ ਕੋਲ ਪਹੁੰਚ ਕਰਨਾ ਹੋਵੇ ਜਾਂ ਕਾਨੂੰਨੀ ਪ੍ਰਕਿਰਿਆ ਨੂੰ ਸੰਭਾਲਣਾ ਹੋਵੇ, ਹੁਣ ਨਵੇਂ ਚੁਣੇ ਗਏ ਮੈਂਬਰ ਫੈਸਲਾ ਕਰਨਗੇ। ਲੋਕ ਸਭਾ ਚੋਣਾਂ ਨੇੜੇ ਹਨ ਅਤੇ ਮੈਨੂੰ ਅੱਗੇ ਵਧਣਾ ਹੈ।’’
 

ਬਿ੍ਰਜ ਭੂਸ਼ਣ ਨੇ ਸਪੱਸ਼ਟ ਕੀਤਾ ਕਿ ਅੰਡਰ-15 ਅਤੇ ਅੰਡਰ-20 ਰਾਸ਼ਟਰੀ ਚੈਂਪੀਅਨਸ਼ਿਪ ਕਰਵਾਉਣ ਦਾ ਫੈਸਲਾ ਜਲਦਬਾਜ਼ੀ ’ਚ ਲਿਆ ਗਿਆ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਨੌਜੁਆਨ ਅਪਣੇ ਕਰੀਅਰ ਦਾ ਮਹੱਤਵਪੂਰਨ ਸਾਲ ਗੁਆ ਦੇਣ। ਉਨ੍ਹਾਂ ਕਿਹਾ, ‘‘ਪੁਰਾਣੀ ਕਮੇਟੀ ਨੂੰ ਅੰਡਰ-15 ਅਤੇ ਅੰਡਰ-20 ਰਾਸ਼ਟਰੀ ਚੈਂਪੀਅਨਸ਼ਿਪ ਕਰਵਾਉਣ ਦਾ ਜਲਦਬਾਜ਼ੀ ’ਚ ਫੈਸਲਾ ਲੈਣਾ ਪਿਆ ਕਿਉਂਕਿ 2023 ਦੇ ਮੁਕਾਬਲੇ ਦਾ ਚੱਕਰ 31 ਦਸੰਬਰ ਨੂੰ ਖਤਮ ਹੋ ਜਾਵੇਗਾ ਅਤੇ ਜੇਕਰ ਟੂਰਨਾਮੈਂਟ ਬਾਅਦ ’ਚ ਹੁੰਦਾ ਹੈ ਤਾਂ ਭਲਵਾਨਾਂ ਦਾ ਪੂਰਾ ਸਾਲ ਬਰਬਾਦ ਹੋ ਜਾਵੇਗਾ।’’
 

ਗੋਂਡਾ ਦੇ ਨੰਦਿਨੀ ਨਗਰ ’ਚ ਅੰਡਰ-15 ਅਤੇ ਅੰਡਰ-20 ਕੌਮੀ ਚੈਂਪੀਅਨਸ਼ਿਪ ਕਰਨ ਲਈ ਵੀ ਆਲੋਚਨਾ ਕੀਤੀ ਗਈ ਸੀ। ਇਨ੍ਹਾਂ ’ਚ ਓਲੰਪਿਕ ਤਮਗਾ ਜੇਤੂ ਸਾਕਸ਼ੀ ਮਲਿਕ ਵੀ ਸ਼ਾਮਲ ਸੀ, ਜਿਸ ਨੇ ਦਾਅਵਾ ਕੀਤਾ ਕਿ ਨੌਜੁਆਨ ਭਲਵਾਨ ਕੁੜੀਆਂ ਉੱਥੇ ਜਾਣ ਨੂੰ ਲੈ ਕੇ ਚਿੰਤਤ ਹਨ।  ਜਦਕਿ ਬਿ੍ਰਜ ਭੂਸ਼ਣ ਨੇ ਦਾਅਵਾ ਕੀਤਾ ਕਿ ਨੰਦਿਨੀ ਨਗਰ ਵਿਖੇ ਰਾਸ਼ਟਰੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰਨ ਦਾ ਫੈਸਲਾ ਇਸ ਲਈ ਲਿਆ ਗਿਆ ਕਿਉਂਕਿ ਹੋਰ ਰਾਜ ਐਸੋਸੀਏਸ਼ਨਾਂ ਇੰਨੇ ਘੱਟ ਸਮੇਂ ’ਚ ਇਸ ਦੀ ਮੇਜ਼ਬਾਨੀ ਕਰਨ ਲਈ ਤਿਆਰ ਨਹੀਂ ਸਨ। 
 

ਬਜਰੰਗ ਪੂਨੀਆ, ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਸਮੇਤ ਦੇਸ਼ ਦੇ ਚੋਟੀ ਦੇ ਪਹਿਲਵਾਨਾਂ ਨੇ ਬ੍ਰਿਜ ਭੂਸ਼ਣ ’ਤੇ ਮਹਿਲਾ ਪਹਿਲਵਾਨਾਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਗਾਉਂਦੇ ਹੋਏ ਵਿਰੋਧ ਪ੍ਰਦਰਸ਼ਨ ਕੀਤਾ ਸੀ। ਬਜਰੰਗ ਨੇ ਸ਼ੁਕਰਵਾਰ ਨੂੰ ਅਪਣਾ ਪਦਮਸ਼੍ਰੀ ਪੁਰਸਕਾਰ ਸਰਕਾਰ ਨੂੰ ਵਾਪਸ ਕਰ ਦਿਤਾ ਜਦੋਂ ਬਿ੍ਰਜ ਭੂਸ਼ਣ ਦੇ ਕਰੀਬੀ ਸਹਿਯੋਗੀ ਸੰਜੇ ਸਿੰਘ ਨੂੰ ਚੋਣਾਂ ’ਚ ਡਬਲਿਊ.ਐੱਫ.ਆਈ. ਦਾ ਪ੍ਰਧਾਨ ਚੁਣਿਆ ਗਿਆ। ਇਸ ਤੋਂ ਪਹਿਲਾਂ ਵੀਰਵਾਰ ਨੂੰ ਸਾਕਸ਼ੀ ਮਲਿਕ ਨੇ ਇਸੇ ਕਾਰਨ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਬਿ੍ਰਜ ਭੂਸ਼ਣ ਨੇ ਇਹ ਵੀ ਸਵਾਲ ਕੀਤਾ ਕਿ ਪਹਿਲਵਾਨ ਡਬਲਿਊ.ਐੱਫ.ਆਈ. ਦੇ ਨਵੇਂ ਪ੍ਰਧਾਨ ਸੰਜੇ ਸਿੰਘ ਦਾ ਵਿਰੋਧ ਕਿਉਂ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਉਹ ਮੇਰਾ ਰਿਸ਼ਤੇਦਾਰ ਨਹੀਂ ਹੈ।’’ 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM

social media 'ਤੇ troll ਕਰਨ ਵਾਲਿਆਂ ਨੂੰ Kuldeep Dhaliwal ਦਾ ਜਵਾਬ, ਅੰਮ੍ਰਿਤਸਰ ਦੇ ਲੋਕਾਂ 'ਚ ਖੜ੍ਹਾ ਕੇ...

16 May 2024 3:48 PM

“17 ਤੇ 19 ਦੀਆਂ ਚੋਣਾਂ ’ਚ ਉਮੀਦਵਾਰ ਨਿੱਜੀ ਹਮਲੇ ਨਹੀਂ ਸੀ ਕਰਦੇ, ਪਰ ਹੁਣ ਇਸ ਮਾਮਲੇ ’ਚ ਪੱਧਰ ਥੱਲੇ ਡਿੱਗ ਚੁੱਕਾ”

16 May 2024 3:27 PM

'ਕਿਸਾਨ ਜਥੇਬੰਦੀਆਂ ਬਣਾਉਣ ਦਾ ਕੀ ਫ਼ਾਇਦਾ? ਇੰਨੇ ਸਾਲਾਂ 'ਚ ਕਿਉਂ ਕਿਸਾਨੀ ਮੁੱਦੇ ਹੱਲ ਨਹੀਂ ਕਰਵਾਏ?'....

16 May 2024 3:23 PM
Advertisement