
2022 'ਚ 29 ਵਨਡੇ ਅਤੇ ਟੀ-20 ਮੈਚਾਂ 'ਚ ਹਾਸਲ ਕੀਤੀਆਂ 40 ਵਿਕਟਾਂ
ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਗੇਂਦਬਾਜ਼ ਰੇਣੁਕਾ ਸਿੰਘ ਆਸਟ੍ਰੇਲੀਆ ਦੀ ਡਾਰਸੀ ਬ੍ਰਾਊਨ, ਇੰਗਲੈਂਡ ਦੀ ਐਲਿਸ ਕੈਪਸ ਅਤੇ ਭਾਰਤ ਦੀ ਯਾਸ਼ਿਕਾ ਭਾਟੀਆ ਨੂੰ ਪਿੱਛੇ ਛੱਡ ਕੇ ਆਈਸੀਸੀ ਉਭਰਦੀ ਮਹਿਲਾ ਖਿਡਾਰਨ ਬਣ ਗਈ ਹੈ।
ਇਹ ਵੀ ਪੜ੍ਹੋ: ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਲਾਮਿਸਾਲ ਕਾਰਗੁਜ਼ਾਰੀ ਵਾਲੇ ਭਾਰਤ ਦੇ 22 ਅਫ਼ਸਰਾਂ ਵਿਚ ਸ਼ਾਮਲ
26 ਸਾਲਾ ਰੇਣੁਕਾ ਸਿੰਘ ਨੇ 2022 'ਚ 29 ਵਨਡੇ ਅਤੇ ਟੀ-20 ਮੈਚਾਂ 'ਚ 40 ਵਿਕਟਾਂ ਹਾਸਲ ਕੀਤੀਆਂ ਹਨ। ਵਨਡੇ 'ਚ ਰੇਣੂਕਾ ਨੇ 14.88 ਦੀ ਔਸਤ ਨਾਲ 18 ਵਿਕਟਾਂ ਲਈਆਂ ਹਨ, ਜਦਕਿ ਟੀ-20 'ਚ ਉਸ ਨੇ 23.95 ਦੀ ਔਸਤ ਨਾਲ 22 ਵਿਕਟਾਂ ਲਈਆਂ ਹਨ।