
ਨਿਸ਼ਾਨੇਬਾਜ਼ ਮਨੂ ਭਾਕਰ ਨੇ ਜਿੱਤਿਆ ਸੋਨ ਤਮਗ਼ਾ
ਭਾਰਤ ਦੀ ਉਭਰਦੀ ਨਿਸ਼ਾਨੇਬਾਜ਼ ਮਨੂ ਭਾਕਰ ਨੇ ਅਪਣੀ ਸ਼ਾਨਦਾਰ ਲੈਅ ਬਰਕਰਾਰ ਰੱਖਦਿਆਂ ਆਈ.ਐਸ.ਐਸ.ਐਫ਼ ਜੂਨੀਅਰ ਵਿਸ਼ਵ ਕੱਪ 'ਚ ਸੋਨੇ ਦਾ ਤਮਗ਼ਾ ਜਿੱਤਿਆ। ਮੈਕਸੀਕੋ 'ਚ ਹਾਲ ਹੀ 'ਚ ਸੀਨੀਅਰ ਵਿਸ਼ਵ ਕੱਪ 'ਚ ਦੋ ਸੋਨ ਤਮਗ਼ੇ ਜਿੱਤਣ ਵਾਲੀ ਮਨੂ ਨੇ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਵਿਅਕਤੀਗਤ ਮੁਕਾਬਲੇ 'ਚ ਸੋਨ ਤਮਗਾ ਜਿੱਤਿਆ।ਥਾਈਲੈਂਡ ਦੇ ਕੰਨਿਆਕੋਰਨ ਹਿਰੂਨਫੋਏਸ ਨੇ ਦੂਜਾ ਸਥਾਨ ਹਾਸਲ ਕੀਤਾ। ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਭਾਰਤ ਦੇ ਗੌਰਵ ਰਾਣਾ ਨੇ ਚਾਂਦੀ ਦਾ ਤਮਗ਼ਾ ਜਿੱਤਿਆ ਤੇ ਅਨਮੋਲ ਜੈਨ ਨੇ ਕਾਂਸੀ ਦਾ ਤਮਗ਼ਾ ਜਿੱਤਿਆ। ਮਨੂ ਨੇ 235.9 ਅੰਕਾਂ ਨਾਲ ਸਕੋਰ ਕੀਤਾ। ਚੀਨ ਦੇ ਕਾਮਨ ਲੂ ਨੇ ਕਾਂਸੀ ਦਾ ਤਮਗ਼ਾ ਜਿੱਤਿਆ। ਪੁਰਸ਼ ਵਰਗ ਵਿਚ ਰਾਣਾ ਨੇ 233.9 ਤੇ ਅਨਮੋਲ ਨੇ 215.1 ਅੰਕ ਬਣਾਏ। ਚੀਨ ਦੇ ਝੇਹਾਓ ਵਾਂਗਸ ਨੇ 242.5 ਸਕੋਰ ਬਣਾ ਕੇ ਸੋਨ ਤਮਗ਼ਾ ਜਿੱਤਿਆ। ਦੇਵਾਂਸ਼ੀ ਰਾਣਾ ਵੀ ਮਨੂ ਦੇ ਵਰਗ 'ਚ ਫ਼ਾਈਨਲ 'ਚ ਪਹੁੰਚੀ ਪਰ ਚੌਥੇ ਸਥਾਨ 'ਤੇ ਰਹੀ।
Manu
ਮਨੂ, ਰਾਣਾ ਤੇ ਮਹਿਮਾ ਅਗਰਵਾਲ ਨੇ ਟੀਮ ਵਰਗ ਵਿਚ ਸੋਨ ਤਮਗ਼ਾ ਜਿੱਤਿਆ, ਜਦੋਂ ਕਿ ਚੀਨ ਨੂੰ ਚਾਂਦੀ ਤੇ ਥਾਈਲੈਂਡ ਦੀ ਟੀਮ ਲਈ ਕਾਂਸੀ ਮਿਲੀ। ਭਾਰਤ ਦੇ ਅਰਜੁਨ ਸਿੰਘ ਚੀਮਾ, ਅਨਹਦ ਜਵਾਂਡਾ ਅਤੇ ਅਭਿਸ਼ੇਕ ਆਰਿਆ ਕ੍ਰਮਵਾਰ ਛੇਵੇਂ, ਸੱਤਵੇਂ ਅਤੇ ਅੱਠਵੇਂ ਸਥਾਨ 'ਤੇ ਰਹੇ।ਚੀਮਾ, ਰਾਣਾ ਤੇ ਅਨਮੋਲ ਨੇ ਭਾਰਤ ਨੂੰ ਟੀਮ ਮੁਕਾਬਲੇ 'ਚ ਸੋਨੇ ਦਿਵਾਇਆ, ਜਦਕਿ ਚੀਨ ਨੇ ਚਾਂਦੀ ਅਤੇ ਭਾਰਤ ਦੇ ਹੀ ਜਵਾਂਡਾ, ਆਰਿਆ ਆਦਰਸ਼ ਸਿੰਘ ਨੇ ਕਾਂਸੀ ਦਾ ਤਮਗ਼ਾ ਜਿੱਤਿਆ। ਭਾਰਤ ਹੁਣ ਤਕ ਪੰਜ ਸੋਨ ਤਮਗ਼ਿਆਂ ਸਮੇਤ 11 ਤਮਗ਼ਿਆਂ ਨਾਲ ਦੂਜੇ ਸਥਾਨ 'ਤੇ ਹੈ, ਜਿਸ ਵਿਚ ਪੰਜ ਸੋਨ ਤਮਗ਼ੇ ਸ਼ਾਮਲ ਹਨ। ਚੀਨ 13 ਤਮਗ਼ਿਆਂ ਨਾਲ ਸਿਖਰ 'ਤੇ ਹੈ। (ਏਜੰਸੀ)