
ਸਾਰਾ ਸੰਸਾਰ ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਲੜਨ ਵਿੱਚ ਲੱਗਾ ਹੋਇਆ ਹੈ ਅਤੇ ਹਰ ਸੰਭਵ ਕੋਸ਼ਿਸ਼ ਵਿੱਚ ਰੁੱਝਿਆ ਹੋਇਆ ਹੈ। ਸਰਕਾਰ ਨੇ ਭਾਰਤ ਵਿੱਚ ਵਾਇਰਸ ਦੇ
ਨਵੀਂ ਦਿੱਲੀ- ਸਾਰਾ ਸੰਸਾਰ ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਲੜਨ ਵਿੱਚ ਲੱਗਾ ਹੋਇਆ ਹੈ ਅਤੇ ਹਰ ਸੰਭਵ ਕੋਸ਼ਿਸ਼ ਵਿੱਚ ਰੁੱਝਿਆ ਹੋਇਆ ਹੈ। ਸਰਕਾਰ ਨੇ ਭਾਰਤ ਵਿੱਚ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਮੁਕੰਮਲ ਤਾਲਾਬੰਦੀ ਕਰਨ ਦਾ ਐਲਾਨ ਕੀਤਾ ਸੀ। ਸਰਕਾਰ ਮਹਾਂਮਾਰੀ ਨਾਲ ਨਜਿੱਠਣ ਲਈ ਪੂਰੀ ਵਾਹ ਲਗਾ ਰਹੀ ਹੈ। ਹੁਣ, ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਵੀ ਕੋਰੋਨਾ ਵਾਇਰਸ ਦੇ ਖਿਲਾਫ ਲੜਾਈ ਵਿੱਚ ਆਪਣਾ ਹੱਥ ਵਧਾਇਆ ਹੈ।
ਸੌਰਵ ਗਾਂਗੁਲੀ ਨੇ ਕੋਰੋਨਾ ਵਾਇਰਸ ਦੀ ਤਬਾਹੀ ਤੋਂ ਬਚਣ ਲਈ ਪੱਛਮੀ ਬੰਗਾਲ ਸਰਕਾਰ ਨੂੰ ਵਿਸ਼ੇਸ਼ ਪੇਸ਼ਕਸ਼ ਕੀਤੀ ਹੈ। ਸੌਰਵ ਗਾਂਗੁਲੀ ਨੇ ਕਿਹਾ ਹੈ ਕਿ ਜੇਕਰ ਕਵਾਰੇਟਾਈਨ ਲਈ ਥਾਂ ਦੀ ਲੋੜ ਹੈ ਤਾਂ ਸਰਕਾਰ ਈਡਨ ਗਾਰਡਨਸ ਸਟੇਡੀਅਮ ਨੂੰ ਕੁਆਰਟੀਨ ਸੁਵਿਧਾਵਾਂ ਅਤੇ ਅਸਥਾਈ ਡਾਕਟਰੀ ਸਹੂਲਤਾਂ ਲਈ ਵਰਤ ਸਕਦੀ ਹੈ। ਸਰਕਾਰ ਸਟੇਡੀਅਮ ਦੇ ਅੰਦਰ ਅਤੇ ਖਿਡਾਰੀਆਂ ਦੀ ਡੋਮਿਟਰੀ ਦਾ ਇਸਤੇਮਾਲ ਕਰ ਸਕਦੀ ਹਨ।
ਸੌਰਵ ਗਾਂਗੁਲੀ ਨੇ ਕਿਹਾ, "ਜੇ ਸਰਕਾਰ ਸਾਡੇ ਤੋਂ ਕੁੱਝ ਮੰਗਦੀ ਹੈ, ਤਾਂ ਅਸੀਂ ਈਡਨ ਗਾਰਡਨ ਨੂੰ ਸੌਂਪਣ ਲਈ ਤਿਆਰ ਹਾਂ। ਇਸ ਮੌਕੇ ਜੋ ਸਾਡੇ ਤੋਂ ਹੋਵੇਗਾ ਅਸੀਂ ਕਰਨ ਲਈ ਤਿਆਰ ਹਾਂ। ਇਸ ਤੋਂ ਪਹਿਲਾਂ, ਕ੍ਰਿਕਟ ਐਸੋਸੀਏਸ਼ਨ ਆਫ ਪਾਂਡੀਚੇਰੀ (CAP) ਨੇ ਆਪਣੇ ਟੂਟੀਪੇਟ ਕੈਂਪਸ ਦੀ ਡੋਮਿਟਰੀ ਨੂੰ ਕੁਆਰੀਟਾਈਨ ਸੁਵਿਧਾ ਲਈ ਉਪਲਬਧ ਕਰਵਾਉਣ ਦਾ ਪ੍ਰਸਤਾਵ ਰੱਖਿਆ ਸੀ।ਇਹ ਫੈਸਲਾ ਪੁਡੂਚੇਰੀ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਦੇਖਭਾਲ ਕਰਨ ਲਈ ਲਿਆ ਗਿਆ ਸੀ।
ਪਰ ਦੁਨੀਆਂ ਦੇ ਸਭ ਤੋਂ ਅਮੀਰ ਕ੍ਰਿਕਟ ਬੋਰਡ, ਬੀਸੀਸੀਆਈ ਨੇ ਅਜੇ ਤੱਕ ਕੋਰੋਨਾ ਵਾਇਰਸ ਨਾਲ ਲੜਨ ਲਈ ਦੇਸ਼ ਨੂੰ ਫੰਡ ਜਾਂ ਕਿਸੇ ਮਦਦ ਦਾ ਐਲਾਨ ਨਹੀਂ ਕੀਤਾ ਹੈ। ਹਾਲਾਂਕਿ, ਸੌਰਵ ਗਾਂਗੁਲੀ ਨੇ ਕਿਹਾ ਹੈ ਕਿ ਉਹ ਕੋਰੋਨਾ ਵਾਇਰਸ ਨਾਲ ਲੜਨ ਵਾਲੇ ਦੇਸ਼ ਦੀ ਮਦਦ ਕਰਨ ਲਈ ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨਾਲ ਗੱਲ ਕਰਨਗੇ ਅਤੇ ਫਿਰ ਫੈਸਲਾ ਕਰਨਗੇ ਕਿ ਕੀ ਕਰਨਾ ਹੈ।
ਇਸ ਤੋਂ ਪਹਿਲਾਂ ਜਦੋਂ ਪੱਛਮੀ ਬੰਗਾਲ ਸਰਕਾਰ ਨੇ ਤਾਲਾਬੰਦੀ ਦਾ ਐਲਾਨ ਕੀਤਾ ਸੀ, ਤਾਂ ਸੌਰਵ ਗਾਂਗੁਲੀ ਨੇ ਵੀ ਸੁੰਨਸਾਨ ਰਾਜ ਸੜਕਾਂ ਬਾਰੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕੀਤੀ ਸੀ। ਗਾਂਗੁਲੀ ਨੇ ਕੋਲਕਾਤਾ ਦੀਆਂ ਸੜਕਾਂ ਦੀ ਤਸਵੀਰ ਪੋਸਟ ਕੀਤੀ ਅਤੇ ਲਿਖਿਆ, "ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਆਪਣੇ ਸ਼ਹਿਰ ਨੂੰ ਇਸ ਤਰ੍ਹਾਂ ਕਦੇ ਦੇਖਾਂਗਾ। ਸੁਰੱਖਿਅਤ ਰਹੋ, ਇਹ ਸਭ ਜਲਦੀ ਹੀ ਠੀਕ ਹੋ ਜਾਵੇਗਾ।"
ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਕੋਰੋਨਾ ਵਾਇਰਸ ਦਾ ਪੈਰ ਪਸਰ ਰਿਹਾ ਹੈ। ਭਾਰਤ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ ਕੁੱਲ 562 ਮਾਮਲੇ ਸਾਹਮਣੇ ਆਏ ਹਨ। ਜਦਕਿ ਮਰਨ ਵਾਲਿਆਂ ਦੀ ਗਿਣਤੀ ਵਧ ਕੇ 11 ਹੋ ਗਈ ਹੈ। ਮਹਾਰਾਸ਼ਟਰ ਵਿੱਚ ਕੋਰੋਨਾ ਪਾਜ਼ੀਟਿਵ ਦੇ ਸਭ ਤੋਂ ਵੱਧ 116 ਮਾਮਲੇ ਹਨ।