10 ਮੀਟਰ ਏਅਰ ਰਾਈਫਲ 'ਚ ਨਿਸ਼ਾਨੇਬਾਜ਼ਾਂ ਨੇ ਤੋੜਿਆ ਚੀਨ ਦਾ ਵਿਸ਼ਵ ਰਿਕਾਰਡ
ਨਵੀਂ ਦਿੱਲੀ: ਏਸ਼ੀਅਨ ਖੇਡਾਂ 2023 ਦਾ ਆਯੋਜਨ ਚੀਨ ਦੇ ਹਾਂਗਜ਼ੂ ਵਿੱਚ ਕੀਤਾ ਜਾ ਰਿਹਾ ਹੈ। ਭਾਰਤ ਦੀ ਸੋਮਵਾਰ ਨੂੰ ਦੂਜੇ ਦਿਨ ਦੀ ਸ਼ੁਰੂਆਤ ਚੰਗੀ ਰਹੀ। ਨਿਸ਼ਾਨੇਬਾਜ਼ਾਂ ਨੇ ਇਸ ਵਾਰ ਟੀਮ ਇੰਡੀਆ ਨੂੰ ਪਹਿਲਾ ਸੋਨ ਤਮਗਾ ਦਿਵਾਇਆ। ਐਸ਼ਵਰਿਆ ਪ੍ਰਤਾਪ ਸਿੰਘ ਤੋਮਰ, ਰੁਦਰੰਕੇਸ਼ ਪਾਟਿਲ ਅਤੇ ਦਿਵਯਾਂਸ਼ ਸਿੰਘ ਦੀ ਤਿਕੜੀ ਨੇ ਦੇਸ਼ ਲਈ ਸੋਨ ਤਗਮਾ ਜਿੱਤਿਆ। ਭਾਰਤ ਨੇ ਹੁਣ ਤੱਕ 7 ਤਗਮੇ ਜਿੱਤੇ ਹਨ। ਉਸ ਨੇ ਪਹਿਲੇ ਦਿਨ ਕੁੱਲ 5 ਮੈਡਲ ਹਾਸਲ ਕੀਤੇ। ਸੋਨੇ ਤੋਂ ਬਾਅਦ ਭਾਰਤ ਨੇ ਦੂਜੇ ਦਿਨ ਵੀ ਕਾਂਸੀ ਦਾ ਤਮਗਾ ਜਿੱਤਿਆ।
ਇਹ ਵੀ ਪੜ੍ਹੋ: PM ਨਰਿੰਦਰ ਮੋਦੀ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਪੁੱਟਣ ਲਈ ਕੰਮ ਕਰ ਰਹੇ ਹਨ- ਓਡੀਸ਼ਾ ਦੇ CM ਨਵੀਨ ਪਟਨਾਇਕ
ਭਾਰਤ ਨੇ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਵਿਸ਼ਵ ਰਿਕਾਰਡ ਤੋੜਿਆ। ਭਾਰਤ ਨੇ ਚੀਨ ਨੂੰ 1893.7 ਅੰਕਾਂ ਨਾਲ ਪਿੱਛੇ ਛੱਡ ਦਿੱਤਾ। ਚੀਨ ਦੇ 1893.3 ਅੰਕ ਸਨ। ਮੌਜੂਦਾ ਸਥਿਤੀ 'ਤੇ ਨਜ਼ਰ ਮਾਰੀਏ ਤਾਂ ਭਾਰਤ 1893.7 ਅੰਕਾਂ ਨਾਲ ਚੋਟੀ 'ਤੇ ਹੈ। ਕੋਰੀਆ ਦੂਜੇ ਨੰਬਰ 'ਤੇ ਹੈ। ਉਸ ਦੇ 1890.1 ਅੰਕ ਹਨ। ਚੀਨ ਤੀਜੇ ਨੰਬਰ 'ਤੇ ਹੈ। ਉਸ ਦੇ 1888.2 ਅੰਕ ਹਨ।
ਇਹ ਵੀ ਪੜ੍ਹੋ: ਅਮਰੀਕੀ ਸਰਹੱਦ 'ਤੇ ਗ਼ੈਰ-ਕਾਨੂੰਨੀ ਤਰੀਕੇ ਨਾਲ ਘੁਸਪੈਠ ਕਰਦੇ ਹੋਏ 8,900 ਪ੍ਰਵਾਸੀ ਗ੍ਰਿਫਤਾਰ
ਜ਼ਿਕਰਯੋਗ ਹੈ ਕਿ ਭਾਰਤ ਨੇ ਹੁਣ ਤੱਕ ਕੁੱਲ 7 ਤਗਮੇ ਜਿੱਤੇ ਹਨ। ਸ਼ੂਟਿੰਗ ਦੇ ਨਾਲ-ਨਾਲ ਭਾਰਤ ਰੋਇੰਗ 'ਚ ਵੀ ਮੈਡਲ ਹਾਸਲ ਕਰ ਚੁੱਕਿਆ ਹੈ। ਮੇਹੁਲ ਘੋਸ਼, ਆਸ਼ੀ ਚੌਕਸੇ ਅਤੇ ਰਮਿਤਾ ਜਿੰਦਲ ਨੇ 10 ਮੀਟਰ ਏਅਰ ਰਾਈਫਲ ਟੀਮ ਈਵੈਂਟ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਅਰਜੁਨ ਲਾਲ ਜਾਟ ਅਤੇ ਅਰਵਿੰਦ ਸਿੰਘ ਨੇ ਰੋਇੰਗ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਬਾਬੂ ਲਾਲ ਅਤੇ ਲੇਖ ਰਾਮ ਨੇ ਇਸੇ ਖੇਡ ਦੇ ਪੁਰਸ਼ ਕੋਕਸਲੇਸ ਡਬਲਜ਼ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਰਮਿਤਾ ਜਿੰਦਲ ਨੇ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਸ਼ੂਟਿੰਗ ਵਿੱਚ ਕਾਂਸੀ ਦਾ ਤਗਮਾ ਜਿੱਤਿਆ।