
Year Ender 2024: ਕੁਝ ਖਿਡਾਰੀ ਵਿਆਹ ਦੇ ਬੰਧਨ 'ਚ ਬੱਝੇ
ਸਾਲ 2024 ਕ੍ਰਿਕਟ ਜਗਤ ਲਈ ਬਹੁਤ ਮਹੱਤਵਪੂਰਨ ਸੀ। ਜਿੱਥੇ ਕਈ ਖਿਡਾਰੀਆਂ ਨੇ ਮੈਦਾਨ 'ਤੇ ਬੱਲੇ ਨਾਲ ਆਪਣੇ ਜੌਹਰ ਦਿਖਾਏ, ਉਥੇ ਹੀ ਦੂਜੇ ਪਾਸੇ ਕੁਝ ਖਿਡਾਰੀਆਂ ਦੀ ਨਿੱਜੀ ਜ਼ਿੰਦਗੀ 'ਚ ਵੀ ਖੁਸ਼ੀਆਂ ਆਈਆਂ।ਕੁਝ ਖਿਡਾਰੀ ਵਿਆਹ ਦੇ ਬੰਧਨ 'ਚ ਬੱਝੇ, ਕੁਝ ਨੂੰ ਪਹਿਲੀ ਵਾਰ ਅਤੇ ਕੁਝ ਨੂੰ ਦੂਜੀ ਵਾਰ ਪਿਤਾ ਬਣਨ ਦਾ ਸੁਭਾਗ ਪ੍ਰਾਪਤ ਹੋਇਆ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਖਿਡਾਰੀਆਂ ਬਾਰੇ ਜਾਣੂ ਕਰਵਾਉਣ ਜਾ ਰਹੇ ਹਾਂ, ਜਿਨ੍ਹਾਂ ਦੇ ਘਰ ਸਾਲ 2024 ਵਿਚ ਕਿਲਕਾਰੀਆਂ ਗੂੰਜੀਆਂ।
ਵਿਰਾਟ ਕੋਹਲੀ
ਇਸ ਸੂਚੀ 'ਚ ਪਹਿਲਾ ਨਾਂ ਭਾਰਤੀ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦਾ ਹੈ। ਦਰਅਸਲ, ਉਹ 2021 ਵਿੱਚ ਪਹਿਲੀ ਵਾਰੀ ਇਕ ਧੀ ਦੇ ਪਿਤਾ ਬਣੇ ਸਨ ਪਰ, ਸਾਲ 2024 ਉਨ੍ਹਾਂ ਦੇ ਘਰ ਦੁਬਾਰਾ ਖ਼ੁਸ਼ੀਆਂ ਗੂੰਜੀਆ, ਉਨ੍ਹਾਂ ਦੀ ਪਤਨੀ ਅਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਇੱਕ ਪਿਆਰੇ ਪੁੱਤਰ ਨੂੰ ਜਨਮ ਦਿੱਤਾ।
ਰੋਹਿਤ ਸ਼ਰਮਾ
ਭਾਰਤੀ ਕ੍ਰਿਕਟ ਟੀਮ ਦੇ ਟੈਸਟ ਕਪਤਾਨ ਰੋਹਿਤ ਸ਼ਰਮਾ ਨੂੰ ਵੀ ਇਸ ਸਾਲ ਪੁੱਤਰ ਦੇ ਪਿਤਾ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਸ ਤੋਂ ਪਹਿਲਾਂ 2018 ਵਿੱਚ ਉਨ੍ਹਾਂ ਦੀ ਇੱਕ ਬੇਟੀ ਹੋਈ ਸੀ। ਇਸ ਦੇ ਨਾਲ ਹੀ ਬਾਰਡਰ-ਗਾਵਸਕਰ ਟਰਾਫੀ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਰਿਤਿਕਾ ਸਜਦੇਹ ਨੇ ਨਵੰਬਰ 'ਚ ਬੇਟੇ ਨੂੰ ਜਨਮ ਦਿੱਤਾ।
ਸਰਫਰਾਜ਼ ਖਾਨ
ਭਾਰਤੀ ਕ੍ਰਿਕਟਰ ਸਰਫ਼ਰਾਜ਼ ਖ਼ਾਨ ਵੀ 2024 ਵਿੱਚ ਪਹਿਲੀ ਵਾਰ ਪਿਤਾ ਬਣੇ। ਸਰਫ਼ਰਾਜ਼ ਅਤੇ ਉਸ ਦੀ ਪਤਨੀ ਰੋਮਾਨਾ ਜ਼ਹੂਰ ਨੇ ਨਿਊਜ਼ੀਲੈਂਡ ਖ਼ਿਲਾਫ਼ ਘਰੇਲੂ ਸੀਰੀਜ਼ ਦੌਰਾਨ 24 ਅਕਤੂਬਰ 2024 ਨੂੰ ਇੱਕ ਬੇਟੇ ਨੂੰ ਜਨਮ ਦਿੱਤਾ ਸੀ।
ਸਰਫਰਾਜ਼ ਖ਼ਾਨ ਬਾਰਡਰ-ਗਾਵਸਕਰ ਟਰਾਫ਼ੀ ਵਿੱਚ ਭਾਰਤੀ ਟੀਮ ਦਾ ਹਿੱਸਾ ਹਨ। ਹਾਲਾਂਕਿ ਉਨ੍ਹਾਂ ਨੂੰ ਇਸ ਸੀਰੀਜ਼ 'ਚ ਅਜੇ ਤੱਕ ਇਕ ਵੀ ਮੈਚ ਨਹੀਂ ਖੇਡਣ ਨੂੰ ਨਹੀਂ ਮਿਲਿਆ।
ਅਕਸ਼ਰ ਪਟੇਲ
ਭਾਰਤੀ ਸਪਿਨ ਆਲਰਾਊਂਡਰ ਅਕਸ਼ਰ ਪਟੇਲ ਦਾ ਵਿਆਹ 2023 ਵਿੱਚ ਹੋਇਆ ਸੀ। ਅਕਸ਼ਰ ਪਟੇਲ ਵੀ 19 ਦਸੰਬਰ 2024 ਨੂੰ ਪਹਿਲੀ ਵਾਰ ਪਿਤਾ ਬਣੇ। ਉਨ੍ਹਾਂ ਨੇ ਆਪਣੇ ਬੇਟੇ ਦਾ ਨਾਂ ਹਕਸ਼ ਪਟੇਲ ਰੱਖਿਆ ਹੈ। ਹਾਲ ਹੀ 'ਚ ਅਕਸ਼ਰ ਪਟੇਲ ਨੇ ਵੀ ਆਪਣੇ ਬੇਟੇ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਸਨ।
ਟ੍ਰੈਵਿਸ ਹੈੱਡ
ਆਸਟ੍ਰੇਲੀਆਈ ਕ੍ਰਿਕਟਰ ਟ੍ਰੈਵਿਸ ਹੈੱਡ ਦੀ ਪਤਨੀ ਜੈਸਿਕਾ ਡੇਵਿਸ ਨੇ ਇਸ ਸਾਲ ਆਪਣੇ ਦੂਜੇ ਬੇਟੇ ਨੂੰ ਜਨਮ ਦਿੱਤਾ ਹੈ। ਨਵੰਬਰ 2024 ਵਿਚ ਉਨ੍ਹਾਂ ਦੇ ਘਰ ਇਕ ਛੋਟਾ ਜਿਹਾ ਮਹਿਮਾਨ ਆਇਆ, ਜਿਸ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਖ਼ੁਸ਼ੀਆਂ ਨਾਲ ਭਰ ਗਈ। ਟਰੇਵਿਸ ਹੈੱਡ ਇਸ ਸਮੇਂ ਬਾਰਡਰ ਗਾਵਸਕਰ ਟਰਾਫ਼ੀ ਵਿਚ ਆਸਟਰੇਲੀਆ ਲਈ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ।
ਕੇਨ ਵਿਲੀਅਮਸਨ
ਨਿਊਜ਼ੀਲੈਂਡ ਦੇ ਮਹਾਨ ਬੱਲੇਬਾਜ਼ ਕੇਨ ਵਿਲੀਅਮਸਨ ਇਸ ਸਾਲ ਤੀਜੀ ਵਾਰ ਪਿਤਾ ਬਣੇ ਹਨ। ਉਨ੍ਹਾਂ ਦੀ ਪਤਨੀ ਸਾਰਾ ਰਹੀਮ ਨੇ 28 ਫ਼ਰਵਰੀ 2024 ਨੂੰ ਉਨ੍ਹਾਂ ਦੀ ਦੂਜੀ ਬੇਟੀ ਨੂੰ ਜਨਮ ਦਿੱਤਾ, ਜਿਸ ਤੋਂ ਬਾਅਦ ਜੋੜੇ ਦੀ ਜ਼ਿੰਦਗੀ ਖ਼ੁਸ਼ੀਆਂ ਨਾਲ ਭਰ ਗਈ।