ਬ੍ਰੈਡ ਹੈਡਿਨ ਹੋਣਗੇ ਆਸਟ੍ਰੇਲੀਆ ਟੀਮ ਦੇ ਨਵੇਂ ਫਿਲਡਿੰਗ ਕੋਚ
Published : Aug 11, 2017, 5:06 am IST
Updated : Mar 26, 2018, 6:10 pm IST
SHARE ARTICLE
Brad Haddin
Brad Haddin

ਆਸਟ੍ਰੇਲੀਆ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਬ੍ਰੈਡ ਹੈਡਿਨ ਟੀਮ ਨਾਲ ਇਕ ਵਾਰ ਫਿਰ ਜੁੜ ਗਿਆ ਹੈ ਤੇ ਉਹ ਹੁਣ ਟੀਮ ਦੇ ਨਵੇਂ ਫਿਲਡਿੰਗ ਕੋਚ ਦੀ ਭੂਮਿਕਾ ਨਿਭਾਏਗਾ।

ਆਸਟ੍ਰੇਲੀਆ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਬ੍ਰੈਡ ਹੈਡਿਨ ਟੀਮ ਨਾਲ ਇਕ ਵਾਰ ਫਿਰ ਜੁੜ ਗਿਆ ਹੈ ਤੇ ਉਹ ਹੁਣ ਟੀਮ ਦੇ ਨਵੇਂ ਫਿਲਡਿੰਗ ਕੋਚ ਦੀ ਭੂਮਿਕਾ ਨਿਭਾਏਗਾ। ਹੈਡਿਨ ਟੀਮ ਵਿਚ ਗ੍ਰੇਗ ਬਲੇਵੇਟ ਦਾ ਸਥਾਨ ਲਵੇਗਾ। ਬਲੇਵੇਟ ਨੇ ਸਾਊਥ ਆਸਟ੍ਰੇਲੀਆ ਦੀ ਟੀਮ ਨਾਲ ਜੁੜਨ ਦੀ ਵਜ੍ਹਾ ਨਾਲ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਆਸਟ੍ਰੇਲੀਆ ਲਈ 66 ਟੈਸਟ ਤੇ 126 ਵਨ ਡੇ ਖੇਡ ਚੁੱਕਾ ਹੈਡਿਨ ਬੰਗਲਾਦੇਸ਼ ਵਿਰੁੱਧ ਆਗਾਮੀ ਦੌਰੇ ਨਾਲ ਆਪਣੀ ਇਸ ਨਵੀਂ ਭੂਮਿਕਾ ਦੀ ਸ਼ੁਰੂਆਤ ਕਰੇਗਾ। ਉਸਦਾ ਕਾਰਜਕਾਲ 2019 ਦੇ ਅੰਤ ਵਿਚ ਪੂਰਾ ਹੋਵੇਗਾ।

ਹੈਡਿਨ ਦਾ ਕਾਰਜਕਾਲ 18 ਅਗਸਤ ਤੋਂ ਬੰਗਲਾਦੇਸ਼ ਦੇ ਦੌਰੇ ਦੇ ਨਾਲ ਸ਼ੁਰੂ ਹੋਵੇਗਾ ਅਤੇ 2019 ਤੱਕ ਰਹੇਗਾ। 2019 ਵਿੱਚ ਵਿਸ਼ਵਕੱਪ ਦਾ ਵੀ ਪ੍ਰਬੰਧ ਹੋਣਾ ਹੈ ਇਸ ਕਰਕੇ ਦੇ ਹੈਡਿਨ ਮੋਢਿਆਂ 'ਤੇ ਵੱਡੀ ਜ਼ਿੰਮੇਦਾਰੀ ਸੌਂਪੀ ਗਈ ਹੈ। ਉਹ ਇਸ ਤੋਂ ਪਹਿਲਾਂ ਗ੍ਰੇਗ ਬਲੇਵੇਟ ਆਸਟ੍ਰੇਲੀਆ ਦੇ ਫਿਲਡਿੰਗ ਕੋਚ ਦੀ ਜ਼ਿੰਮੇਵਾਰੀ ਸੰਭਾਲ ਰਹੇ ਸਨ।

ਇਸ ਮੌਕੇ 'ਤੇ ਹੈਡਿਨ ਨੇ ਕਿਹਾ ਕਿ ਉਹ ਇਸ ਨਵੀਂ ਜ਼ਿੰਮੇਵਾਰੀ ਤੋਂ ਕਾਫ਼ੀ ਉਤਸ਼ਾਹਿਤ ਹਨ, ਇਹ ਉਨ੍ਹਾਂ ਦੇ ਲਈ ਵੱਡਾ ਮੌਕਾ ਹੈ। ਜਿਕਰਯੋਗ ਹੈ ਕਿ ਬ੍ਰੈਡ ਹੈਡਿਨ ਇਸ ਤੋਂ ਪਹਿਲਾਂ ਨਿਊ ਸਾਊਥ ਵੇਲਸ,ਆਸਟ੍ਰੇਲੀਆ ਅੰਡਰ - 17 ਅਤੇ ਅੰਡਰ - 19 ਟੀਮ ਨੂੰ ਵੀ ਕੋਚਿੰਗ ਦੇ ਚੁੱਕੇ ਹਨ। ਟੀਮ  ਦੇ ਪ੍ਰਮੁੱਖ ਕੋਚ ਡੈਰੇਨ ਲੇਹਮਨ ਨੇ ਵੀ ਹੈਡਿਨ ਦਾ ਸਵਾਗਤ ਕੀਤਾ ਹੈ। 

ਉਥੇ ਹੀ, ਦੂਜੇ ਪਾਸੇ ਆਸਟ੍ਰੇਲੀਆ ਦੇ ਸਾਬਕਕ ਗੇਂਦਬਾਜ ਸਟੂਅਰਟ ਮੈਕਗਿਲ ਹੁਣ ਬੰਗਲਾਦੇਸ਼ ਕ੍ਰਿਕੇਟ ਟੀਮ ਦੇ ਨਵੇਂ ਸਪਿਨ ਕੋਚ ਹੋਣਗੇ। ਮੈਕਗਿਲ ਦੀ ਪਹਿਲੀ ਚੁਣੌਤੀ ਹੀ ਹੋਮ ਟੀਮ ਆਸਟ੍ਰੇਲੀਆ ਦੇ ਖਿਲਾਫ ਹੋਵੇਗੀ। ਮੈਕਗਿਲ ਨੂੰ ਫਿਲਹਾਲ ਤਿੰਨ ਮਹੀਨੇ ਦਾ ਕਾਰਜਕਾਲ ਦਿੱਤਾ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement