ਮੁਰਲੀ ਵਿਜੇ 'ਸਟੰਟਮੈਨ' ਬਣਨ ਦੀ ਤਿਆਰੀ 'ਚ 
Published : Mar 26, 2018, 5:14 pm IST
Updated : Mar 26, 2018, 5:14 pm IST
SHARE ARTICLE
Murali Vijay
Murali Vijay

ਇੰਡੀਅਨ ਪ੍ਰੀਮੀਅਰ ਲੀਗ ਦੇ 11ਵੇਂ ਸੰਸਕਰਣ ਦਾ ਰੋਮਾਂਚ ਅਪ੍ਰੈਲ 'ਚ ਇਕ ਵਾਰ ਫਿਰ ਸ਼ੁਰੂ ਹੋਣ ਵਾਲਾ ਹੈ।

ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ ਦੇ 11ਵੇਂ ਸੰਸਕਰਣ ਦਾ ਰੋਮਾਂਚ ਅਪ੍ਰੈਲ 'ਚ ਇਕ ਵਾਰ ਫਿਰ ਸ਼ੁਰੂ ਹੋਣ ਵਾਲਾ ਹੈ। ਕਰੀਬ ਦੋ ਮਹੀਨੇ ਤਕ ਚੱਲਣ ਵਾਲੇ ਆਈ.ਪੀ.ਐੱਲ. ਸੀਜ਼ਨ-11 ਦਾ ਪਹਿਲਾ ਮੈਚ 7 ਅਪ੍ਰੈਲ ਨੂੰ ਪਿਛਲੀ ਵਾਰ ਦੀ ਜੇਤੂ ਟੀਮ ਮੁੰਬਈ ਇੰਡੀਅਨਸ ਦਾ ਮੁਕਾਬਲਾ ਚੇਨਈ ਸੁਪਰ ਕਿੰਗਸ ਨਾਲ ਹੋਵੇਗਾ। ਇਸ ਸੀਜ਼ਨ ਵਿਚ ਇਕ ਵਾਰ ਫਿਰ ਤੋਂ ਰਾਜਸਥਾਨ ਰਾਇਲਸ ਅਤੇ ਚੇਨਈ ਸੁਪਰ ਕਿੰਗਸ ਦੀਆਂ ਟੀਮਾਂ ਦੋ ਸਾਲ ਦੇ ਬੈਨ ਤੋਂ ਬਾਅਦ ਮੈਦਾਨ ਵਿਚ ਉਤਰ ਰਹੀਆਂ ਹਨ।Murali vijayMurali vijayਚੇਨਈ ਸੁਪਰ ਕਿੰਗਸ ਦੇ ਖਿਡਾਰੀ ਅਪਣੀ ਫਿਟਨੈੱਸ ਦਾ ਖ਼ੂਬ ਧਿਆਨ ਰੱਖ ਰਹੇ ਹਨ। ਜਿਸ ਦੇ ਚਲਦੇ ਕੁੱਝ ਖਿਡਾਰੀਆਂ ਨੇ ਵੀਡੀਉ ਵੀ ਅਪਲੋਡ ਕੀਤੀ ਹੈ। ਇਸ ਸਾਲ ਨਿਲਾਮੀ ਵਿਚ ਮੁਰਲੀ ਵਿਜੇ ਨੂੰ 2 ਕਰੋੜ ਰੁਪਏ ਵਿਚ ਖਰੀਦਿਆ ਹੈ। ਦਸ ਦਈਏ ਕਿ ਮੁਰਲੀ ਵਿਜੇ ਪਿਛਲੇ ਸਾਲ ਤਕ ਕਿੰਗਸ ਇਲੈਵਨ ਪੰਜਾਬ ਤੋਂ ਖੇਡਦੇ ਨਜ਼ਰ ਆ ਰਹੇ ਸਨ। ਮੁਰਲੀ ਵਿਜੇ ਸੋਸ਼ਲ ਮੀਡੀਆ 'ਤੇ ਕਾਫ਼ੀ ਜ਼ਿਆਦਾ ਐਕਟਿਵ ਰਹਿੰਦੇ ਹਨ। ਉਹ ਅਪਣੇ ਹਰ ਚੰਗੇ ਪਲ਼ ਦੀ ਜਾਣਕਾਰੀ ਅਪਣੇ ਫੈਨਜ਼ ਨੂੰ ਸੋਸ਼ਲ ਮੀਡੀਆ ਦੇ ਜਰੀਏ ਹੀ ਦਿੰਦੇ ਹਨ।Murali vijayMurali vijay ਰੱਸੀ 'ਤੇ ਕਰ ਰਹੇ ਹਨ ਸਟੰਟ
ਇਸ ਕੜੀ ਵਿਚ ਮੁਰਲੀ ਵਿਜੇ ਨੇ ਇਕ ਵਾਰ ਫਿਰ ਤੋਂ ਅਪਣੇ ਇੰਸਟਾਗਰਾਮ ਅਕਾਉਂਟ 'ਤੇ ਇਕ ਮਜ਼ੇਦਾਰ ਵੀਡੀਉ ਸ਼ੇਅਰ ਕੀਤੀ ਹੈ। ਇਸ ਵੀਡੀਉ ਵਿਚ ਮੁਰਲੀ ਇਕ ਪਤਲੀ ਜਿਹੀ ਰੱਸੀ 'ਤੇ ਚਲਦੇ ਹੋਏ ਨਜ਼ਰ ਆ ਰਹੇ ਹਨ। ਅਜਿਹਾ ਲੱਗ ਰਿਹਾ ਹੈ ਮੁਰਲੀ ਸਟੰਟ ਕਰ ਰਹੇ ਹਨ। ਹਾਲਾਂਕਿ ਰੱਸੀ ਅਤੇ ਜ਼ਮੀਨ ਦਰਮਿਆਨ ਦੀ ਦੂਰੀ ਬਹੁਤ ਘਟ ਹੈ।
ਮੁਰਲੀ ਵਿਜੇ ਦਾ ਆਈ.ਪੀ.ਐੱਲ. ਕਰੀਅਰMurali vijayMurali vijay
ਮੁਰਲੀ ਵਿਜੇ ਨੇ ਆਈ.ਪੀ.ਐੱਲ. ਵਿਚ ਹੁਣ ਤਕ 100 ਮੈਚ ਖੇਡੇ ਹਨ। 26.43 ਦੇ ਐਵਰੇਜ ਨਾਲ ਕੁਲ 2511 ਦੌੜਾਂ ਬਣਾਈਆਂ ਹਨ। ਇਸ ਸਕੋਰ ਵਿਚ ਉਨ੍ਹਾਂ ਦਾ ਸੱਭ ਤੋਂ ਜ਼ਿਆਦਾ ਸਕੋਰ 127 ਦਾ ਰਿਹਾ ਹੈ। ਇਨ੍ਹਾਂ ਪੂਰੇ ਮੈਚਾਂ ਵਿਚ ਮੁਰਲੀ ਨੇ ਸਿਰਫ਼ 2 ਸੈਂਕੜੇ ਅਤੇ 13 ਅਰਧ ਸੈਂਕੜੇ ਲਗਾਏ ਹਨ। ਉਨ੍ਹਾਂ ਦੇ ਇਸ ਸਕੋਰ ਵਿਚ 237 ਚੌਕੇ ਅਤੇ 89 ਛੱਕੇ ਸ਼ਾਮਲ ਹਨ। ਇਸ ਦੇ ਨਾਲ ਉਨ੍ਹਾਂ ਨੇ ਹੁਣ ਤਕ ਆਈ.ਪੀ.ਐੱਲ. ਵਿਚ ਸਿਰਫ਼ 6 ਓਵਰ ਸੁੱਟੇ ਹਨ। ਜਿਸ ਵਿਚ ਉਨ੍ਹਾਂ ਨੇ 8.16 ਦੇ ਇਕਾਨਮੀ ਰੇਟ ਨਾਲ 49 ਦੌੜਾਂ ਦਿਤੀਆਂ ਹਨ।

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM

Bank Fraud :ਬੈਂਕ ਖਾਤਿਆਂ 'ਤੇ ਧਿਆਨ ਰੱਖਿਆ ਕਰੋ! ਇਸ ਬੰਦੇ ਦੇ ਖਾਤੇ 'ਚੋਂ ਕਢਾ ਲਏ ਗਏ 65 ਲੱਖ ਅਤੇ 90 ਹਜ਼ਾਰ ਰੁਪਏ

20 May 2024 10:40 AM

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM

ਸੁਣੋ ਨਸ਼ੇ ਨੂੰ ਲੈ ਕੇ ਕੀ ਬੋਲ ਗਏ ਅਨੰਦਪੁਰ ਸਾਹਿਬ ਦੇ ਲੋਕ ਕਹਿੰਦੇ, "ਚਿੱਟਾ ਸ਼ਰੇਆਮ ਵਿੱਕਦਾ ਹੈ"

20 May 2024 8:37 AM
Advertisement