
ਭਾਰਤੀ ਟੀਮ 3 ਮੈਚਾਂ 'ਚ 7 ਅੰਕਾਂ ਨਾਲ ਸੂਚੀ 'ਚ ਦੱਖਣ ਕੋਰੀਆ ਨਾਲ ਸੰਯੁਕਤ ਰੂਪ ਵਿਚ ਟਾਪ 'ਤੇ
ਇਪੋਹ (ਮਲੇਸ਼ੀਆ) : ਭਾਰਤੀ ਹਾਕੀ ਟੀਮ ਨੇ 28ਵੇਂ ਸੁਲਤਾਨ ਅਜਲਾਨ ਸ਼ਾਹ ਕੱਪ ਹਾਕੀ ਟੂਰਨਾਮੈਂਟ 'ਚ ਆਪਣੇ ਤੀਜੇ ਮੈਚ 'ਚ ਮੰਗਲਵਾਰ ਨੂੰ ਮੇਜ਼ਬਾਨ ਮਲੇਸ਼ੀਆ ਨੂੰ 4-2 ਨਾਲ ਹਰਾ ਦਿਤਾ। ਟੂਰਨਾਮੈਂਟ 'ਚ ਭਾਰਤ ਦੀ ਇਹ ਦੂਜੀ ਜਿੱਤ ਹੈ। ਉਸ ਨੇ ਪਹਿਲੇ ਮੈਚ 'ਚ ਜਾਪਾਨ ਨੂੰ 2-0 ਨਾਲ ਹਰਾਇਆ ਸੀ। ਦੂਜੇ ਮੁਕਾਬਲੇ 'ਚ ਦੱਖਣ ਕੋਰੀਆ ਨਾਲ 1-1 ਤੋਂ ਡਰਾਅ ਖੇਡਿਆ ਸੀ। ਇਸ ਜਿੱਤ ਨਾਲ ਭਾਰਤੀ ਟੀਮ 3 ਮੈਚਾਂ 'ਚ 7 ਅੰਕਾਂ ਨਾਲ ਸੂਚੀ 'ਚ ਦੱਖਣ ਕੋਰੀਆ ਨਾਲ ਸੰਯੁਕਤ ਰੂਪ 'ਚ ਟਾਪ 'ਤੇ ਹੈ।
FT: ?? 2-4 ??
— Hockey India (@TheHockeyIndia) 26 March 2019
India beat Malaysia 4-2 in their third match of the tournament to continue to remain a contender for the ? spot! #IndiaKaGame #SultanAzlanShahCup2019 pic.twitter.com/qczj7qJ55S
ਭਾਰਤੀ ਟੀਮ ਵੱਲੋਂ ਇਸ ਮੈਚ 'ਚ ਸੁਮਿਤ ਨੇ 17ਵੇਂ, ਸੁਮਿਤ ਕੁਮਾਰ ਨੇ 27ਵੇਂ, ਵਰੁਣ ਕੁਮਾਰ ਨੇ 37ਵੇਂ ਅਤੇ ਮਨਦੀਪ ਸਿੰਘ ਨੇ 58ਵੇਂ ਮਿੰਟ 'ਚ ਗੋਲ ਕੀਤਾ। ਮਲੇਸ਼ੀਆ ਲਈ ਰੇਜੀ ਰਹੀਮ ਨੇ 21ਵੇਂ ਅਤੇ ਤਾਜੁਦੀਨ ਤੇਂਗਕੁ ਨੇ 57ਵੇਂ ਮਿੰਟ 'ਚ ਗੋਲ ਕੀਤਾ।
India climb to the second position after winning a ? encounter against hosts Malaysia by a comfortable margin of two goals. Here's a look at the Pool Standings after a set of three games each. #IndiaKaGame #SultanAzlanShahCup2019 pic.twitter.com/4SwDXAtt7q
— Hockey India (@TheHockeyIndia) 26 March 2019
ਦੋਵੇਂ ਟੀਮਾਂ ਪਹਿਲੇ ਕੁਆਰਟਰ 'ਚ ਕੋਈ ਗੋਲ ਨਾ ਕਰ ਸਕੀਆਂ। ਦੂਜੇ ਕੁਆਰਟਰ 'ਚ ਭਾਰਤ ਵੱਲੋਂ 17ਵੇਂ ਮਿੰਟ 'ਚ ਸੁਮਿਤ ਨੇ ਗੋਲ ਕੀਤਾ। ਮਲੇਸ਼ੀਆ ਵੱਲੋਂ ਰਹੀਮ ਨੇ ਪੈਨਲਟੀ ਕਾਰਨਰ ਨੂੰ ਗੋਲ 'ਚ ਬਦਲ ਕੇ ਸਕੋਰ 1-1 ਕਰ ਦਿੱਤਾ। ਇਸ ਤੋਂ ਬਾਅਦ 27ਵੇਂ ਮਿੰਟ 'ਚ ਸੁਮਿਤ ਕੁਮਾਰ ਨੇ ਮੈਦਾਨੀ ਗੋਲ ਕਰ ਕੇ ਸਕੋਰ 2-1 ਕਰ ਦਿੱਤਾ। ਹਾਫ਼ ਟਾਈਮ ਤਕ ਇਹ ਸਕੋਰ ਕਾਇਮ ਰਿਹਾ। ਹਾਫ਼ ਟਾਈਮ ਤੋਂ ਬਾਅਦ 37ਵੇਂ ਮਿੰਟ 'ਚ ਵਰੁਣ ਨੇ ਪੈਨਲਟੀ ਕਾਰਨਰ ਨੂੰ ਗੋਲ 'ਚ ਬਦਲ ਕੇ ਸਕੋਰ 3-1 ਕਰ ਦਿੱਤਾ।
The 28th Sultan Azlan Shah Cup 2019 witnessed another set of swashbuckling fixtures on 26th March 2019 with the following scorelines.
— Hockey India (@TheHockeyIndia) 26 March 2019
Did your favorite team make it through today? ?#IndiaKaGame #SultanAzlanShahCup2019 pic.twitter.com/AgZYOWZrCZ
ਚੌਥੇ ਅਤੇ ਅੰਤਮ ਕੁਆਰਟਰ ਤੇ 57ਵੇਂ ਮਿੰਟ 'ਚ ਤੇਂਗਕੁ ਨੇ ਮੈਦਾਨੀ ਗੋਲ ਕਰ ਕੇ ਮਲੇਸ਼ੀਆ ਦੇ ਸਕੋਰ ਨੂੰ 2-3 ਕਰ ਦਿੱਤਾ। ਇਸ ਤੋਂ ਬਾਅਦ ਅਗਲੇ ਹੀ ਮਿੰਟ 'ਚ ਮਨਦੀਪ ਨੇ ਸ਼ਾਨਦਾਰ ਗੋਲ ਕਰ ਕੇ ਸਕੋਰ ਨੂੰ 4-2 ਕਰ ਕੇ ਟੀਮ ਨੂੰ ਸ਼ਾਨਦਾਰ ਜਿੱਤ ਦਿਵਾ ਦਿੱਤਾ।