ਮਹਿਲਾ ਵਿਸ਼ਵ ਕੱਪ : ਨਿਊਜ਼ੀਲੈਂਡ ਦੀ ਸੂਜ਼ੀ ਬੇਟਸ ਨੇ ਰਚਿਆ ਇਤਿਹਾਸ, ਪਾਕਿਸਤਾਨੀ ਗੇਂਦਬਾਜ਼ਾਂ ਦੀਆਂ ਉਡਾਈਆਂ ਧੱਜੀਆਂ
Published : Mar 26, 2022, 10:41 am IST
Updated : Mar 26, 2022, 10:41 am IST
SHARE ARTICLE
 Suzy Bates of New Zealand created history by smashing Pakistani bowlers
Suzy Bates of New Zealand created history by smashing Pakistani bowlers

ਪਾਕਿਸਤਾਨੀ ਗੇਂਦਬਾਜ਼ਾਂ ਨੂੰ ਪਛਾੜਦੇ ਹੋਏ ਸੂਜ਼ੀ ਬੇਟਸ ਨੇ ਸੈਂਕੜਾ ਮਾਰਿਆ।

 

ਇਸਲਾਮਾਬਾਦ - ਨਿਊਜ਼ੀਲੈਂਡ ਦੀ ਪਾਕਿਸਤਾਨ ਖਿਲਾਫ ਜਿੱਤ ਹੁਣ ਉਸ ਨੂੰ ਸੈਮੀਫਾਈਨਲ ਲਈ ਟਿਕਟ ਨਹੀਂ ਦੇ ਸਕਦੀ ਹੈ ਪਰ ਟੂਰਨਾਮੈਂਟ ਦੀ ਮੇਜ਼ਬਾਨ ਹੋਣ ਦੇ ਨਾਤੇ ਕੀਵੀ ਟੀਮ ਆਪਣੇ ਸਫ਼ਰ ਨੂੰ ਅਨੋਖੇ ਤਰੀਕੇ ਨਾਲ ਸਮਾਪਤ ਕਰਨਾ ਚਾਹੁੰਦੀ ਹੈ। ਇਸ ਇਰਾਦੇ ਨੂੰ ਦਿਲ 'ਚ ਰੱਖ ਕੇ ਜਦੋਂ ਸੂਜ਼ੀ ਬੇਟਸ ਮੈਦਾਨ 'ਚ ਉਤਰੀ ਤਾਂ ਉਸ ਨੇ ਇਤਿਹਾਸ ਰਚ ਦਿੱਤਾ।

ਪਾਕਿਸਤਾਨੀ ਗੇਂਦਬਾਜ਼ਾਂ ਨੂੰ ਪਛਾੜਦੇ ਹੋਏ ਉਸ ਨੇ ਸੈਂਕੜਾ ਮਾਰਿਆ। ਪਾਕਿਸਤਾਨੀ ਟੀਮ ਦੇ ਗੇਂਦਬਾਜ਼ਾਂ ਦਾ ਜ਼ੋਰ ਸ਼ਾਇਦ ਨਿਊਜ਼ੀਲੈਂਡ ਦੇ ਦੂਜੇ ਬੱਲੇਬਾਜ਼ਾਂ 'ਤੇ ਲੱਗਾ ਹੋਵੇ। ਪਰ, ਉਹ ਸੂਜ਼ੀ ਬੇਟਸ ਦੇ ਸਾਹਮਣੇ ਬੇਅਸਰ ਨਜ਼ਰ ਆਏ। ਇਸ ਦਾ ਸਬੂਤ ਉਸ ਦੇ ਬੱਲੇ ਨਾਲ ਵੱਜਿਆ ਸੈਂਕੜਾ ਹੈ, ਜਿਸ ਨੇ ਕੀਵੀ ਟੀਮ ਨੂੰ ਪਾਕਿਸਤਾਨ ਖ਼ਿਲਾਫ਼ ਵੱਡੇ ਸਕੋਰ ਵੱਲ ਧੱਕਣ ਦਾ ਕੰਮ ਕੀਤਾ। 

file photo

ਸੂਜ਼ੀ ਬੇਟਸ ਨੇ ਪਾਕਿਸਤਾਨ ਖਿਲਾਫ਼ 135 ਗੇਂਦਾਂ 'ਚ 126 ਦੌੜਾਂ ਬਣਾਈਆਂ। ਇਸ ਦੌਰਾਨ ਉਸ ਨੇ 14 ਚੌਕੇ ਲਾਏ। ਪਾਕਿਸਤਾਨ ਖਿਲਾਫ਼ 3 ਪਾਰੀਆਂ 'ਚ ਇਹ ਉਸ ਦਾ ਦੂਜਾ ਸੈਂਕੜਾ ਹੈ। ਇਸ ਦੇ ਨਾਲ ਹੀ ਇਹ ਉਸ ਦੇ ਵਨਡੇ ਕਰੀਅਰ ਦਾ 12ਵਾਂ ਸੈਂਕੜਾ ਹੈ। ਇਨ੍ਹਾਂ 12 ਸੈਂਕੜਿਆਂ ਨਾਲ ਸੂਜ਼ੀ ਬੇਟਸ ਮਹਿਲਾ ਕ੍ਰਿਕਟ 'ਚ ਸਭ ਤੋਂ ਵੱਧ ਵਨਡੇ ਸੈਂਕੜੇ ਲਗਾਉਣ ਵਾਲੀ ਦੂਜੀ ਖਿਡਾਰਨ ਹੈ। ਆਸਟ੍ਰੇਲੀਆ ਦੀ ਕਪਤਾਨ ਮੇਗ ਲੈਨਿੰਗ ਦੇ ਨਾਂ 15 ਤੋਂ ਵੱਧ ਸੈਂਕੜੇ ਹਨ। ਆਈਸੀਸੀ ਮਹਿਲਾ ਵਿਸ਼ਵ ਕੱਪ 2022 ਵਿਚ ਸੂਜ਼ੀ ਬੇਟਸ ਦਾ ਇਹ ਪਹਿਲਾ ਸੈਂਕੜਾ ਹੈ।

ਇਸ ਨਾਲ ਵਿਸ਼ਵ ਕੱਪ 'ਚ ਉਸ ਦੇ ਕੁੱਲ ਸੈਂਕੜਿਆਂ ਦੀ ਗਿਣਤੀ 4 ਹੋ ਗਈ ਹੈ। ਯਾਨੀ ਉਨ੍ਹਾਂ ਨੇ ਵਿਸ਼ਵ ਕੱਪ 'ਚ ਆਪਣੇ ਵਨਡੇ ਕਰੀਅਰ 'ਚ 12 'ਚੋਂ 4 ਸੈਂਕੜਿਆਂ ਦੀ ਕਹਾਣੀ ਲਿਖੀ ਹੈ। ਇੰਨਾ ਹੀ ਨਹੀਂ ਮਹਿਲਾ ਵਿਸ਼ਵ ਕੱਪ 'ਚ ਨਿਊਜ਼ੀਲੈਂਡ ਵੱਲੋਂ ਕੁੱਲ 7 ਸੈਂਕੜੇ ਲਗਾਏ ਗਏ ਹਨ, ਜਿਨ੍ਹਾਂ 'ਚੋਂ ਇਕੱਲੀ ਸੂਜ਼ੀ ਬੇਟਸ ਨੇ 4 ਸੈਂਕੜੇ ਲਗਾਏ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਕਿੰਨੀ ਮਹਾਨ ਬੱਲੇਬਾਜ਼ ਹੈ।

Suzie BatesSuzie Bates

ਸੂਜ਼ੀ ਬੇਟਸ ਦੀ ਮਹਾਨਤਾ ਉਸ ਵੱਲੋਂ ਰਚੇ ਗਏ ਇਤਿਹਾਸ ਤੋਂ ਵੀ ਪ੍ਰਗਟ ਹੁੰਦੀ ਹੈ, ਜਿੱਥੇ ਉਹ ਨਿਊਜ਼ੀਲੈਂਡ ਦੀ ਪਹਿਲੀ ਬੱਲੇਬਾਜ਼ ਅਤੇ ਵਿਸ਼ਵ ਦੀ ਚੌਥੀ ਮਹਿਲਾ ਬੱਲੇਬਾਜ਼ ਹੈ। ਦਰਅਸਲ, ਸੂਜ਼ੀ ਬੇਟਸ ਨੇ ਵੀ ਪਾਕਿਸਤਾਨ ਦੇ ਖਿਲਾਫ ਆਪਣੀ ਸੈਂਕੜਾ ਪਾਰੀ ਦੇ ਦੌਰਾਨ ਮਹਿਲਾ ਵਨਡੇ ਵਿਚ ਆਪਣੀਆਂ 5000 ਦੌੜਾਂ ਪੂਰੀਆਂ ਕਰ ਲਈਆਂ ਹਨ। ਅਜਿਹਾ ਕਰਨ ਵਾਲੀ ਉਹ ਨਿਊਜ਼ੀਲੈਂਡ ਦੀ ਪਹਿਲੀ ਮਹਿਲਾ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement