
ਦਿੱਲੀ ਕੈਪੀਟਲਜ਼ ਦੇ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2021 ਤੋਂ ਬ੍ਰੇਕ ਲੈ ਲਿਆ ਹੈ।
ਮੁੰਬਈ: ਦਿੱਲੀ ਕੈਪੀਟਲਜ਼ ਦੇ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2021 ਤੋਂ ਬ੍ਰੇਕ ਲੈ ਲਿਆ ਹੈ। ਦਰਅਸਲ ਇਸ ਸਮੇਂ ਅਸ਼ਵਿਨ ਦਾ ਪਰਿਵਾਰ ਕੋਰੋਨਾ ਵਾਇਰਸ ਨਾਲ ਜੂਝ ਰਿਹਾ ਹੈ। ਉਹਨਾਂ ਨੇ ਅਪਣੇ ਪਰਿਵਾਰ ਨੂੰ ਸਮਰਥਨ ਦੇਣ ਲਈ ਇਹ ਫੈਸਲਾ ਲਿਆ ਹੈ।
R Ashwin
ਦੱਸ ਦਈਏ ਕਿ ਅਸ਼ਵਿਨ ਐਤਵਾਰ ਨੂੰ ਸਨਰਾਈਜ਼ਰਸ ਹੈਦਰਾਬਾਦ ਖ਼ਿਲਾਫ਼ ਮੈਚ ਵਿਚ ਉਤਰੇ ਸੀ ਪਰ ਇਸ ਤੋਂ ਬਾਅਦ ਉਹਨਾਂ ਨੇ ਟਵਿਟਰ ਜ਼ਰੀਏ ਦੱਸਿਆ ਕਿ ਉਹ ਇਸ ਸੀਜ਼ਨ ਵਿਚ ਅੱਗੇ ਨਹੀਂ ਖੇਡਣਗੇ।
Tweet
ਉਹਨਾਂ ਨੇ ਟਵੀਟ ਕੀਤਾ, ‘ਮੈਂ ਕੱਲ ਤੋਂ ਆਈਪੀਐਲ ਦੇ ਇਸ ਸੀਜ਼ਨ ਤੋਂ ਬ੍ਰੇਕ ਲੈ ਰਿਹਾ ਹਾਂ। ਮੇਰਾ ਪਰਿਵਾਰ ਕੋਵਿਡ-19 ਖਿਲਾਫ਼ ਜੰਗ ਲੜ ਰਿਹਾ ਹੈ ਤੇ ਮੈਂ ਇਸ ਮੁਸ਼ਕਿਲ ਸਮੇਂ ਵਿਚ ਉਹਨਾਂ ਨੂੰ ਸਪੋਰਟ ਕਰਨਾ ਚਾਹੁੰਦਾ ਹਾਂ। ਜੇਕਰ ਚੀਜ਼ਾਂ ਬਿਹਤਰ ਹੁੰਦੀਆਂ ਹਨ ਤਾਂ ਫਿਰ ਵਾਪਸੀ ਕਰਾਂਗਾ। ਸ਼ੁਕਰੀਆ ਦਿੱਲੀ ਕੈਪੀਟਲਜ਼’।
R Ashwin
ਦੱਸ ਦਈਏ ਕਿ ਰਵੀਚੰਦਰਨ ਅਸ਼ਵਨੀ ਦਾ ਆਈਪੀਐਲ ਨੂੰ ਛੱਡ ਕੇ ਜਾਣਾ ਦਿੱਲੀ ਕੈਪੀਟਲਜ਼ ਲਈ ਵੱਡਾ ਝਟਕਾ ਸਾਬਿਤ ਹੋ ਸਕਦਾ ਹੈ। ਇਸ ਤੋਂ ਪਹਿਲਾਂ ਅਸ਼ਵਿਨ ਨੇ 23 ਅਪ੍ਰੈਲ ਨੂੰ ਇਕ ਟਵੀਟ ਜ਼ਰੀਏ ਦੇਸ਼ ਵਿਚ ਕੋਰੋਨਾ ਵਾਇਰਸ ਦੇ ਚਲਦਿਆਂ ਪੈਦਾ ਹੋਏ ਹਲਾਤਾਂ ’ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਸੀ ਕਿ ਉਹ ਕੋਰੋਨ ਵਾਇਰਸ ਮਹਾਂਮਾਰੀ ਨਾਲ ਜੂਝ ਰਹੇ ਲੋਕਾਂ ਦੀ ਸਹਾਇਤਾ ਲਈ ਜਿਵੇਂ ਵੀ ਹੋ ਸਕੇ ਸਪੋਰਟ ਕਰਨਗੇ।