
ਪਾਕਿਸਤਾਨੀ ਬੱਲੇਬਾਜ ਇੰਗਲੈਂਡ ਵਿਚ ਚਲ ਰਹੀਂ ਟੈਸਟ ਮੈਚਾਂ ਦੀ ਲੜੀ ਵਿੱਚੋਂ ਚੋਟ ਲੱਗਣ ਕਾਰਨ ਬਾਹਰ ਹੋ ...
26 ਮਈ (ਬਿਊਰੋ): ਪਾਕਿਸਤਾਨੀ ਬੱਲੇਬਾਜ ਬਾਬਰ ਆਜ਼ਮ ਇੰਗਲੈਂਡ ਵਿਚ ਚਲ ਰਹੀਂ ਟੈਸਟ ਮੈਚਾਂ ਦੀ ਲੜੀ ਵਿੱਚੋਂ ਚੋਟ ਲੱਗਣ ਕਾਰਨ ਬਾਹਰ ਹੋ ਗਏ ਹਨ । ਟੈਸਟ ਮੈਚ ਦੇ ਦੁਜੇ ਦਿਨ ਦੇ ਅਖੀਰ ਵਿਚ ਜਦੋਂ ਉਹ ਦੌੜਾਂ ਬਣਾ ਕੇ ਖੇਡ ਰਹੇ ਸਨ ਉਦੋਂ ਬੇਨ ਸਟ੍ਰੋਕਸ ਦੀ ਬਾਲ ਲੱਗਣ ਕਾਰਨ ਉਹ ਫੱਟੜ ਹੋ ਗਏ ਤੇ ਉਸ ਨੂੰ ਮੈਦਾਨ ਛੱਡ ਕੇ ਬਾਹਰ ਜਾਣਾ ਪਿਆ
Babar Azamਪਾਕਿਸਤਾਨ ਟੀਮ ਦੇ ਫੀਜੀਓ ਕਲਿਫ਼ੀ ਡੇਕੋਨ ਦੇ ਕਹਿਣ ਮੁਤਾਬਕ ਉਹ 4 ਤੋਂ 6 ਹਫ਼ਤੇ ਤੱਕ ਖੇਡ ਨਹੀਂ ਸਕਣਗੇ । ਦਿਨ ਦਾ ਖੇਡ ਖ਼ਤਮ ਹੋਣ ਤੋਂ ਬਾਅਦ ਬਾਬਰ ਆਜ਼ਮ ਦੇ ਐਕਸਰੇ ਕੀਤੇ ਗਏ ਜਿਸ ਤੋਂ ਪਤਾ ਲੱਗਾ ਦੀ ਕੀ ਉਸ ਦੀ ਖੱਡੀ ਬਾਂਹ ਵਿਚ ਫਰੈਕਚਰ ਹੈ 'ਤੇ ਜਿਸ ਕਾਰਨ ਉਹ ਸਹੀ ਤਰੀਕੇ ਨਾਲ ਬੈਟ ਨਹੀਂ ਸੀ ਫੜ ਪਾ ਰਿਹਾ । ਬਾਕੀ ਦੇ ਮੈਚਾਂ ਵਿਚ ਬਾਬਰ ਆਜ਼ਮ ਦੀ ਥਾਂ ਪਾਕਿਸਤਾਨ ਫਖ਼ਰ ਜਮਾਨ, ਉਸਮਾਨ ਸਲਾਹੁਦੀਨ ਜਾਂ ਸਾਮੀ ਅਸਲਮ ਨੂੰ ਟੀਮ ਵਿਚ ਲੈ ਸਕਦੇ ਹਨ ।