IPL-2025 : ਅੱਜ ਪੰਜਾਬ ਤੇ ਮੁੰਬਈ ਵਿਚਕਾਰ ਟਾਪ-2 ਦੀ ਲੜਾਈ 
Published : May 26, 2025, 11:48 am IST
Updated : May 26, 2025, 11:48 am IST
SHARE ARTICLE
Top 2 battle between Punjab and Mumbai today Latest News in Punjabi
Top 2 battle between Punjab and Mumbai today Latest News in Punjabi

IPL-2025 : RCB ਤੇ ਗੁਜਰਾਤ ਕੋਲ ਵੀ ਮੌਕਾ 

Top 2 battle between Punjab and Mumbai today Latest News in Punjabi : ਆਈਪੀਐਲ 2025 ਹੌਲੀ-ਹੌਲੀ ਅਪਣੇ ਸਿੱਟੇ 'ਤੇ ਪਹੁੰਚ ਰਿਹਾ ਹੈ। ਹਾਲਾਂਕਿ, ਇਸ ਦਾ ਉਤਸ਼ਾਹ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਰਿਹਾ ਹੈ। ਲੀਗ ਦੌਰ ਦੇ ਆਖ਼ਰੀ ਕੁੱਝ ਮੈਚਾਂ ਨੇ ਰੌਮਾਂਚ ਤੇ ਉਤਸ਼ਾਹ ਵਧਾ ਦਿਤਾ ਹੈ। ਪਲੇਆਫ਼ ਲਈ ਪਹਿਲਾਂ ਕੁਆਲੀਫ਼ਾਈ ਕਰਨ ਵਾਲੀਆਂ ਟੀਮਾਂ ਇਕ-ਇਕ ਕਰ ਕੇ ਹਾਰ ਰਹੀਆਂ ਹਨ ਤੇ ਹੁਣ ਟਾਪ-2 ਵਿਚ ਜਗ੍ਹਾ ਪੱਕੀ ਕਰਨ ਤੇ ਕੁਆਲੀਫ਼ਾਇਰ-1 ਖੇਡਣ ਦੀ ਲੜਾਈ ਦਿਲਚਸਪ ਹੋ ਗਈ ਹੈ। ਹੁਣ ਲੀਗ ਦੌਰ ਦੇ ਸਿਰਫ਼ ਦੋ ਮੈਚ ਬਾਕੀ ਹਨ ਤੇ ਇਹ ਦੋ ਮੈਚ ਚੋਟੀ ਦੀਆਂ ਦੋ ਟੀਮਾਂ ਦਾ ਫ਼ੈਸਲਾ ਕਰਨਗੇ।

ਅੱਜ ਪੰਜਾਬ ਕਿੰਗਜ਼ ਤੇ ਮੁੰਬਈ ਇੰਡੀਅਨਜ਼ ਵਿਚਕਾਰ ਮੈਚ ਬਹੁਤ ਦਿਲਚਸਪ ਹੋਣ ਵਾਲਾ ਹੈ, ਜਦਕਿ ਲੀਗ ਪੜਾਅ ਦਾ ਆਖ਼ਰੀ ਮੈਚ ਮੰਗਲਵਾਰ ਨੂੰ ਰਾਇਲ ਚੈਲੇਂਜਰਜ਼ ਬੰਗਲੌਰ ਅਤੇ ਲਖਨਊ ਸੁਪਰ ਜਾਇੰਟਸ ਵਿਚਕਾਰ ਖੇਡਿਆ ਜਾਵੇਗਾ। ਗੁਜਰਾਤ ਟਾਈਟਨਸ ਨੂੰ ਮੰਗਲਵਾਰ ਨੂੰ ਚੇਨਈ ਸੁਪਰ ਕਿੰਗਜ਼ ਤੋਂ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਨੇ ਉਨ੍ਹਾਂ ਦੇ ਸਮੀਕਰਨ ਨੂੰ ਵਿਗਾੜ ਦਿਤਾ ਹੈ। ਇਹ ਜੀਟੀ ਦੀ ਲਗਾਤਾਰ ਦੂਜੀ ਹਾਰ ਸੀ ਕਿਉਂਕਿ ਸ਼ੁਭਮਨ ਗਿੱਲ ਦੀ ਟੀਮ ਪਹਿਲਾਂ ਲਖਨਊ ਸੁਪਰ ਜਾਇੰਟਸ ਤੋਂ ਵੀ ਹਾਰ ਗਈ ਸੀ। ਹਾਲਾਂਕਿ, ਟੀਮ ਅਜੇ ਵੀ ਚੋਟੀ ਦੀਆਂ ਦੋ ਟੀਮਾਂ ਦੀ ਦੌੜ ਵਿਚ ਹੈ, ਪਰ ਉਸ ਨੂੰ ਦੂਜੀਆਂ ਟੀਮਾਂ 'ਤੇ ਨਿਰਭਰ ਕਰਨਾ ਪਵੇਗਾ। ਦੱਸ ਦਈਏ ਕਿ ਗੁਜਰਾਤ (18), ਪੰਜਾਬ (17), ਬੰਗਲੌਰ (17), ਅਤੇ ਮੁੰਬਈ (16), ਪਹਿਲਾਂ ਹੀ ਪਲੇਆਫ਼ ਲਈ ਕੁਆਲੀਫ਼ਾਈ ਕਰ ਚੁੱਕੇ ਹਨ।

ਟਾਪ-2 ਲਈ ਸੱਭ ਤੋਂ ਮਜ਼ਬੂਤ ​​ਦਾਅਵੇਦਾਰੀ ਕਿਸ ਕੋਲ?

ਅੱਜ ਜੈਪੁਰ ਵਿਚ ਪੰਜਾਬ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਮੈਚ ਹੈ। ਇਸ ਮੈਚ ਨੂੰ ਜਿੱਤਣ ਵਾਲੀ ਟੀਮ ਦਾ ਸਿਖਰਲੇ ਦੋ ਵਿਚ ਰਹਿਣਾ ਯਕੀਨੀ ਹੈ। ਅੱਜ ਦਾ ਮੈਚ ਜਿੱਤਣ ਵਾਲੀ ਟੀਮ ਕੁਆਲੀਫਾਇਰ-1 ਖੇਡੇਗੀ। ਇਹ ਇਸ ਲਈ ਹੈ ਕਿਉਂਕਿ ਪੰਜਾਬ ਦੇ 17 ਅੰਕ ਹਨ ਤੇ ਮੁੰਬਈ ਦੇ 16 ਅੰਕ ਹਨ ਅਤੇ ਅੱਜ ਦੀ ਜਿੱਤ ਨਾਲ ਪੰਜਾਬ ਦੇ 19 ਅੰਕ ਹੋ ਜਾਣਗੇ, ਜਿਸ ਨਾਲ ਉਹ ਟਾਪ-2 ’ਚ ਪਹੁੰਚ ਜਾਣਗੇ ਤੇ ਜੇ ਮੁੰਬਈ ਜਿੱਤ ਦੇ ਹਨ ਤਾਂ ਉਨ੍ਹਾਂ ਦੇ 18 ਅੰਕ ਹੋ ਜਾਣਗੇ ਤੇ ਉਹ ਗੁਜਰਾਤ 18 ਅੰਕ ਦੇ ਬਰਾਬਰ ਹੋ ਜਾਣਗੇ ਕਿਉਂਕਿ ਮੁੰਬਈ ਦੀ ਰਨ ਰੇਟ ਸਾਰੀਆਂ ਟੀਮਾਂ ਨਾਲੋਂ ਜਿਆਦਾ ਇਸ ਲਈ ਉਹ ਟਾਪ-2 ’ਚ ਪਹੁੰਚ ਜਾਣਗੇ।

ਲੀਗ ਦੌਰ ਦਾ ਆਖ਼ਰੀ ਮੈਚ ਮੰਗਲਵਾਰ ਨੂੰ ਆਰਸੀਬੀ ਤੇ ਲਖਨਊ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਲਖਨਊ ਦੇ ਏਕਾਨਾ ਸਟੇਡੀਅਮ ਵਿਚ ਹੋਵੇਗਾ। ਲਖਨਊ ਦੀ ਟੀਮ ਪਹਿਲਾਂ ਹੀ ਪਲੇਆਫ਼ ਦੀ ਦੌੜ ਤੋਂ ਬਾਹਰ ਹੋ ਚੁੱਕੀ ਹੈ। ਹਾਲਾਂਕਿ, ਉਹ ਆਰਸੀਬੀ ਦੇ ਸਮੀਕਰਨ ਵਿਗਾੜਨ ਦੀ ਪੂਰੀ ਕੋਸ਼ਿਸ਼ ਕਰਨਗੇ। ਜੇ ਆਰਸੀਬੀ ਲਖਨਊ ਨੂੰ ਹਰਾਉਣ ਵਿਚ ਕਾਮਯਾਬ ਹੋ ਜਾਂਦੀ ਹੈ, ਤਾਂ ਇਹ 19 ਅੰਕਾਂ ਨਾਲ ਟੇਬਲ ਟਾਪਰ ਬਣ ਜਾਵੇਗਾ ਅਤੇ ਟਾਪ-2 ਵਿਚ ਸਥਾਨ ਪੱਕਾ ਕਰੇਗੀ। ਪਰੰਤੂ ਜੇ ਲਖਨਊ ਦੀ ਟੀਮ ਮੈਚ ਜਿੱਤਣ ਵਿਚ ਕਾਮਯਾਬ ਹੋ ਜਾਂਦੀ ਹੈ, ਤਾਂ ਆਰਸੀਬੀ ਨੂੰ ਤੀਜੇ ਜਾਂ ਚੌਥੇ ਸਥਾਨ 'ਤੇ ਰਹਿਣਾ ਪੈ ਸਕਦਾ ਹੈ ਤੇ ਫਿਰ ਗੁਜਰਾਤ 18 ਅੰਕਾਂ ਨਾਲ ਟਾਪ-2 ਜਗ੍ਹਾ ਪੱਕੀ ਕਰ ਲਵੇਗਾ।
 

SHARE ARTICLE

ਏਜੰਸੀ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement