
ਕਿਹਾ - ਮੈਨੂੰ ਪਤਾ ਸੀ ਕਿ ਮੈਚ ਦੀ ਸਥਿਤੀ ਮੁਤਾਬਕ ਮੈਨੂੰ ਕੀ ਕਰਨਾ ਹੈ।
ਲੀਡਸ : ਬੇਨ ਸਟੋਕਸ ਨੇ ਤੀਜੇ ਏਸ਼ੇਜ਼ ਟੈਸਟ 'ਚ ਆਸਟਰੇਲੀਆ ਦੇ ਗੇਂਦਬਾਜ਼ਾਂ ਦਾ ਕਾਫੀ ਕੁਟਾਪਾ ਚਾੜ੍ਹਦੇ ਹੋਏ ਅਜੇਤੂ ਸੈਂਕੜਾ ਜੜ ਕੇ ਇੰਗਲੈਂਡ ਨੂੰ ਐਤਵਾਰ ਨੂੰ ਇਕ ਵਿਕਟ ਨਾਲ ਯਾਦਗਾਰ ਜਿੱਤ ਦਿਵਾਈ ਪਰ ਸ਼ਾਇਦ ਅਪਣੀ ਖੁਰਾਕ ਦਾ ਖੁਲਾਸਾ ਕਰ ਕੇ ਟੀਮ ਦੇ ਡਾਈਟੀਸ਼ੀਅਨ ਦੀ ਪਰੇਸ਼ਾਨੀ ਵਧਾ ਦਿਤੀ। ਇੰਗਲੈਂਡ ਨੇ 359 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 286 ਦੌੜਾਂ 'ਤੇ 9 ਵਿਕਟਾਂ ਗੁਆ ਦਿੱਤੀਆਂ। ਇਸ ਸਮੇਂ ਸਟੋਕਸ 61 ਦੌੜਾਂ 'ਤੇ ਖੇਡ ਰਹੇ ਸਨ।
Ashes: Stokes stars as England beat Australia by one wicket
ਸਟੋਕਸ (ਅਜੇਤੂ 135) ਨੇ ਹਾਲਾਂਕਿ ਆਖ਼ਰੀ ਬੱਲੇਬਾਜ਼ ਦੇ ਰੂਪ 'ਚ ਉਤਰੇ ਜੈਕ ਲੀਚ (ਅਜੇਤੂ 01) ਦੇ ਨਾਲ ਆਖ਼ਰੀ ਵਿਕਟ ਲਈ 76 ਦੌੜਾਂ ਦੀ ਅਟੁਟ ਭਾਈਵਾਲੀ ਕਰ ਕੇ ਇੰਗਲੈਂਡ ਦੀ ਇਤਿਹਾਸਕ ਜਿੱਤ ਅਤੇ ਪੰਜ ਮੈਚਾਂ ਦੀ ਲੜੀ 'ਚ 1-1 ਨਾਲ ਬਰਾਬਰੀ ਦਿਵਾ ਦਿਤੀ। ਸਟੋਕਸ ਨੇ 219 ਗੇਂਦ ਦੀ ਅਪਣੀ ਪਾਰੀ 'ਚ 11 ਚੌਕੇ ਅਤੇ ਅੱਠ ਛੱਕੇ ਮਾਰੇ ਜਦਕਿ ਇਸ ਤੋਂ ਇਕ ਦਿਨ ਪਹਿਲਾਂ ਦਿਨ ਦਾ ਖੇਡ ਖ਼ਤਮ ਹੋਣ 'ਤੇ ਉਹ 50 ਗੇਂਦਾਂ 'ਚ ਦੋ ਦੌੜਾਂ ਬਣਾ ਕੇ ਅਜੇਤੂ ਸਨ। ਖੱਬੇ ਹੱਥ ਦੇ ਇਸ ਬੱਲੇਬਾਜ਼ ਤੋਂ ਜਦੋਂ ਪੁਛਿਆ ਗਿਆ ਕਿ ਉਨ੍ਹਾਂ ਨੇ ਰਾਤ ਨੂੰ ਕੀ ਕੀਤਾ ਤਾਂ ਉਨ੍ਹਾਂ ਕਿਹਾ, ''ਮੇਰੀ ਪਤਨੀ ਅਤੇ ਬੱਚੇ ਆਏ ਅਤੇ ਉਹ 10 ਵਜੇ ਮੇਰੇ ਕੋਲ ਪਹੁੰਚੇ। ਮੇਰੀ ਪਤਨੀ ਪਾਸਤਾ ਖਾ ਰਹੀ ਸੀ।''
Ashes: Stokes stars as England beat Australia by one wicket
ਉਨ੍ਹਾਂ ਕਿਹਾ, ''ਕੱਲ ਰਾਤ ਮੈਨੂੰ ਲਗਦਾ ਹੈ ਕਿ ਮੈਂ ਕਾਫੀ ਨੇਂਡੋਸ (ਫ਼੍ਰਾਈਡ ਚਿਕਨ) ਅਤੇ ਦੋ (ਚਾਕਲੇਟ) ਯਾਰਕੀ ਬਿਸਕੁਟ ਅਤੇ ਕਿਸ਼ਮਿਸ਼ ਖਾਦੇ ਸਨ। ਸਵੇਰੇ ਦੋ ਵਾਰ ਕੌਫੀ ਪੀਤੀ।'' ਅਪਣੀ ਪਾਰੀ ਬਾਰੇ ਇੰਗਲੈਂਡ ਦੇ ਉਪ ਕਪਤਾਨ ਨੇ ਕਿਹਾ, ''ਸਾਨੂੰ ਪਤਾ ਸੀ ਕਿ ਜੇਕਰ ਅਸੀਂ ਇਹ ਮੈਚ ਹਾਰ ਗਏ ਤਾਂ ਏਸ਼ੇਜ਼ ਹੱਥੋਂ ਨਿਕਲ ਜਾਵੇਗੀ। ਜਦੋਂ 11ਵੇਂ ਨੰਬਰ ਦਾ ਬੱਲੇਬਾਜ਼ ਉਤਰਿਆ ਤਾਂ ਸਾਨੂੰ 70 ਦੌੜਾਂ (ਅਸਲ 'ਚ 73) ਹੋਰ ਬਣਾਉਣੀਆਂ ਸਨ। ਮੈਨੂੰ ਪਤਾ ਸੀ ਕਿ ਮੈਚ ਦੀ ਸਥਿਤੀ ਮੁਤਾਬਕ ਮੈਨੂੰ ਕੀ ਕਰਨਾ ਹੈ। ਮੈਂ ਬਸ ਉਸ ਸਮੇਂ ਨਰਵਸ ਹੋਇਆ ਜਾਂ ਡਰਿਆ ਜਦੋਂ ਸਾਨੂੰ 10 ਤੋਂ ਘੱਟ ਦੌੜਾਂ ਬਣਾਉਣੀਆਂ ਸਨ।''