Tanvi Patri: ਤਨਵੀ ਪਤਰੀ ਨੇ ਏਸ਼ੀਅਨ ਅੰਡਰ-15 ਦਾ ਜਿਤਿਆ ਖ਼ਿਤਾਬ
Published : Aug 26, 2024, 9:07 am IST
Updated : Aug 26, 2024, 9:07 am IST
SHARE ARTICLE
Tanvi Patri: ਤਨਵੀ ਪਤਰੀ ਨੇ ਏਸ਼ੀਅਨ ਅੰਡਰ-15 ਦਾ ਜਿਤਿਆ ਖ਼ਿਤਾਬ
Tanvi Patri: ਤਨਵੀ ਪਤਰੀ ਨੇ ਏਸ਼ੀਅਨ ਅੰਡਰ-15 ਦਾ ਜਿਤਿਆ ਖ਼ਿਤਾਬ

Tanvi Patri: ਸਿਖਰਲਾ ਦਰਜਾ ਪ੍ਰਾਪਤ 13 ਸਾਲਾ ਤਨਵੀ ਨੇ 34 ਮਿੰਟ ਤਕ ਚੱਲੇ ਫ਼ਾਈਨਲ ਮੁਕਾਬਲੇ ਵਿਚ ਅਪਣੀ ਦੂਜੀ ਦਰਜਾ ਪ੍ਰਾਪਤ ਵਿਰੋਧੀ ਨੂੰ 22-20, 21-11 ਨਾਲ ਹਰਾਇਆ।

Tanvi Patri won the Asian Under-15 title:  ਭਾਰਤੀ ਖਿਡਾਰਨ ਤਨਵੀ ਪਤਰੀ ਨੇ ਚੀਨ ਦੇ ਚੇਂਗਦੂ ’ਚ ਐਤਵਾਰ ਨੂੰ ਖੇਡੇ ਗਏ ਫ਼ਾਈਨਲ ’ਚ ਵੀਅਤਨਾਮ ਦੀ ਥੀ ਥੂ ਹੁਏਨ ਗੁਏਨ ਨੂੰ ਸਿੱਧੇ ਗੇਮਾਂ ’ਚ ਹਰਾ ਕੇ ਬੈਡਮਿੰਟਨ ਏਸ਼ੀਆ ਅੰਡਰ-17 ਅਤੇ ਅੰਡਰ-15 ਜੂਨੀਅਰ ਚੈਂਪੀਅਨਸ਼ਿਪ ’ਚ ਅੰਡਰ-15 ਵਰਗ ’ਚ ਲੜਕੀਆਂ ਦਾ ਸਿੰਗਲ ਖ਼ਿਤਾਬ ਜਿਤਿਆ।

ਸਿਖਰਲਾ ਦਰਜਾ ਪ੍ਰਾਪਤ 13 ਸਾਲਾ ਤਨਵੀ ਨੇ 34 ਮਿੰਟ ਤਕ ਚੱਲੇ ਫ਼ਾਈਨਲ ਮੁਕਾਬਲੇ ਵਿਚ ਅਪਣੀ ਦੂਜੀ ਦਰਜਾ ਪ੍ਰਾਪਤ ਵਿਰੋਧੀ ਨੂੰ 22-20, 21-11 ਨਾਲ ਹਰਾਇਆ। ਇਸ ਜਿੱਤ ਦੇ ਨਾਲ ਤਨਵੀ ਸਾਮੀਆ ਇਮਾਦ ਫ਼ਾਰੂਕੀ ਅਤੇ ਤਸਨੀਮ ਮੀਰ ਨਾਲ ਜੁੜ ਗਈ, ਜਿਨ੍ਹਾਂ ਨੇ ਕ੍ਰਮਵਾਰ 2017 ਅਤੇ 2019 ਵਿਚ ਅੰਡਰ-15 ਲੜਕੀਆਂ ਦਾ ਸਿੰਗਲ ਖ਼ਿਤਾਬ ਜਿਤਿਆ ਸੀ।

ਤਨਵੀ ਨੇ ਪੂਰੇ ਟੂਰਨਾਮੈਂਟ ਵਿਚ ਅਪਣਾ ਦਬਦਬਾ ਕਾਇਮ ਰਖਿਆ ਅਤੇ ਪੰਜ ਮੈਚਾਂ ਵਿਚ ਇਕ ਵੀ ਗੇਮ ਨਹੀਂ ਹਾਰੀ। ਫ਼ਾਈਨਲ ਦੀ ਪਹਿਲੀ ਗੇਮ ’ਚ ਤਨਵੀ ਇਕ ਸਮੇਂ 11-17 ਨਾਲ ਪਿਛੇ ਚੱਲ ਰਹੀ ਸੀ ਪਰ ਇਸ ਤੋਂ ਬਾਅਦ ਵੀਅਤਨਾਮੀ ਖਿਡਾਰਨ ਨੇ ਕਈ ਗ਼ਲਤੀਆਂ ਕੀਤੀਆਂ, ਜਿਸ ਦਾ ਫ਼ਾਇਦਾ ਉਠਾਉਂਦੇ ਹੋਏ ਭਾਰਤੀ ਖਿਡਾਰਨ ਪਹਿਲੀ ਗੇਮ ਜਿੱਤਣ ’ਚ ਸਫ਼ਲ ਰਹੀ। ਤਨਵੀ ਨੇ ਦੂਜੀ ਗੇਮ ਵਿਚ ਅਪਣੀ ਵਿਰੋਧੀ ਖਿਡਾਰਨ ਨੂੰ ਕੋਈ ਮੌਕਾ ਨਹੀਂ ਦਿਤਾ ਅਤੇ ਮੈਚ ਜਿੱਤ ਕੇ ਸੋਨ ਤਮਗ਼ਾ ਜਿਤਿਆ। ਇਸ ਤਰ੍ਹਾਂ ਭਾਰਤ ਨੇ ਇਸ ਮੁਕਾਬਲੇ ਵਿਚ ਇਕ ਸੋਨ ਅਤੇ ਇਕ ਕਾਂਸੀ ਦਾ ਤਮਗ਼ਾ ਜਿੱਤਿਆ।     

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement