Virat Kohli vs Sam Konstas: ਕੋਹਲੀ ਨੇ ਜੋਸ਼ ’ਚ ਖੋਇਆ ਆਪਾ... ਕੋਨਸਟਾਸ ਨਾਲ ਹੋਇਆ ਟਕਰਾਅ, ICC ਦੋਵਾਂ ’ਤੇ ਲੈ ਸਕਦਾ ਹੈ ਐਕਸ਼ਨ!
Published : Dec 26, 2024, 12:40 pm IST
Updated : Dec 26, 2024, 12:40 pm IST
SHARE ARTICLE
Kohli-Konstas confrontation latest news in punjabi
Kohli-Konstas confrontation latest news in punjabi

19 ਸਾਲਾ ਆਸਟ੍ਰੇਲੀਆਈ ਬੱਲੇਬਾਜ਼ ਨੇ ਕਿਹਾ ਕਿ ਇਹ ਸਭ ਮੈਦਾਨ 'ਤੇ ਹੁੰਦਾ ਰਹਿੰਦਾ ਹੈ।

 

Virat Kohli vs Sam Konstas: ਚੌਥੇ ਟੈਸਟ ਮੈਚ ਦੇ ਪਹਿਲੇ ਦਿਨ ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਅਤੇ ਟੈਸਟ ਕ੍ਰਿਕਟ 'ਚ ਡੈਬਿਊ ਕਰਨ ਵਾਲੇ ਸੈਮ ਕੌਂਸਟੇਸ ਵਿਚਾਲੇ ਮੈਦਾਨ 'ਤੇ ਝੜਪ ਹੋ ਗਈ, ਪਰ 19 ਸਾਲਾ ਆਸਟ੍ਰੇਲੀਆਈ ਬੱਲੇਬਾਜ਼ ਨੇ ਕਿਹਾ ਕਿ ਇਹ ਸਭ ਮੈਦਾਨ 'ਤੇ ਹੁੰਦਾ ਰਹਿੰਦਾ ਹੈ।

ਆਸਟਰੇਲੀਆਈ ਪਾਰੀ ਦੇ ਦਸਵੇਂ ਓਵਰ ਤੋਂ ਬਾਅਦ ਜਦੋਂ ਖਿਡਾਰੀ ਇੱਕ ਦੂਜੇ ਦੇ ਕੋਲੋਂ ਲੰਘ ਰਹੇ ਸਨ ਤਾਂ ਕੋਹਲੀ ਅਤੇ ਕੋਨਸਟਾਸ ਦਾ ਮੋਢਾ ਇੱਕ-ਦੂਜੇ ਨਾਲ ਟਕਰਾ ਗਿਆ।

ਦੋਵੇਂ ਖਿਡਾਰੀ ਮੁੜੇ ਅਤੇ ਇੱਕ ਦੂਜੇ ਵੱਲ ਦੇਖਣ ਲੱਗੇ ਅਤੇ ਇੱਕ ਦੂਜੇ ਨੂੰ ਕੁਝ ਬੋਲੇ। ਇਸ ਦੌਰਾਨ ਆਸਟ੍ਰੇਲੀਆਈ ਓਪਨਰ ਉਸਮਾਨ ਖ਼ਵਾਜਾ ਨੇ ਆ ਕੇ ਦੋਹਾਂ ਨੂੰ ਅਲੱਗ ਕੀਤਾ। ਮੈਦਾਨ 'ਤੇ ਮੌਜੂਦ ਅੰਪਾਇਰਾਂ ਨੇ ਵੀ ਦੋਵਾਂ ਨਾਲ ਗੱਲ ਕੀਤੀ।

ਕਾਨਸਟਾਸ ਨੇ ਬਾਅਦ ਵਿਚ ਇੱਕ ਚੈੱਨਲ ਨੂੰ ਦਸਿਆ, “ਮੈਨੂੰ ਲਗਦਾ ਹੈ ਕਿ ਇਹ ਅਣਜਾਣੇ ਵਿਚ ਹੋਇਆ ਹੈ। ਜਦੋਂ ਮੈਂ ਆਪਣੇ ਦਸਤਾਨੇ ਪਾ ਰਿਹਾ ਸੀ ਤਾਂ ਅਚਾਨਕ ਕੋਹਲੀ ਦਾ ਮੋਢਾ ਮੇਰੇ ਮੋਢੇ ਨਾਲ ਟਕਰਾ ਗਿਆ। ਇਹ ਸਭ ਕ੍ਰਿਕਟ ਵਿੱਚ ਹੁੰਦਾ ਰਹਿੰਦਾ ਹੈ।

ਕਾਨਸਟਾਸ ਉਸ ਸਮੇਂ 27 ਦੌੜਾਂ ਬਣਾ ਕੇ ਖੇਡ ਰਿਹਾ ਸੀ। ਉਸ ਨੇ ਅਗਲੇ ਓਵਰ ਵਿਚ ਜਸਪ੍ਰੀਤ ਬੁਮਰਾਹ ਨੂੰ ਦੋ ਚੌਕੇ ਅਤੇ ਇੱਕ ਛੱਕਾ ਜੜਿਆ। ਅਰਧ ਸੈਂਕੜਾ ਜੜਨ ਤੋਂ ਬਾਅਦ ਉਹ ਰਵਿੰਦਰ ਜਡੇਜਾ ਦੀ ਗੇਂਦ 'ਤੇ ਐੱਲ.ਬੀ.ਡਬਲਯੂ ਆਊਟ ਹੋ ਗਏ।

ਆਸਟਰੇਲੀਆ ਦੇ ਸਾਬਕਾ ਕਪਤਾਨ ਰਿੰਕੀ ਪੋਂਟਿੰਗ ਨੇ ਇਸ ਘਟਨਾ ਲਈ ਕੋਹਲੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਉਸ ਨੇ ਕਿਹਾ, “ਦੇਖੋ ਵਿਰਾਟ ਕਿੱਥੋਂ ਆਇਆ ਹੈ, ਉਸ ਨੇ ਪੂਰੀ ਪਿੱਚ ਪਾਰ ਕਰ ਕੇ ਆਇਆ ਅਤੇ ਝੜਪ ਸ਼ੁਰੂ ਕੀਤੀ। ਮੈਨੂੰ ਇਸ ਬਾਰੇ ਕੋਈ ਸ਼ੱਕ ਨਹੀਂ ਹੈ।”

ਉਸ ਨੇ ਕਿਹਾ, ''ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਅੰਪਾਇਰ ਅਤੇ ਮੈਚ ਰੈਫ਼ਰੀ ਇਸ ਘਟਨਾ ਦੀ ਜਾਂਚ ਕਰਨਗੇ। ਉਸ ਸਮੇਂ ਫ਼ੀਲਡਰ ਨੂੰ ਬੱਲੇਬਾਜ਼ ਦੇ ਨੇੜੇ ਨਹੀਂ ਹੋਣਾ ਚਾਹੀਦਾ ਸੀ।

ਉਸਨੇ  ਕਿਹਾ, "ਮੈਨੂੰ ਲੱਗਦਾ ਸੀ ਕਿ ਕਾਨਸਟਾਸ ਨੇ ਲੰਬੇ ਸਮੇਂ ਬਾਅਦ ਵੇਖਿਆ ਹੈ।" ਉਸ ਨੂੰ ਇਹ ਵੀ ਪਤਾ ਨਹੀਂ ਸੀ ਕਿ ਕੋਈ ਉਸ ਦੇ ਸਾਹਮਣੇ ਹੈ। ਸਕਰੀਨ 'ਤੇ ਦਿਖਾਈ ਦੇਣ ਵਾਲੇ ਉਸ ਵਿਅਕਤੀ (ਕੋਹਲੀ) ਨੂੰ ਕੁਝ ਸਵਾਲਾਂ ਦੇ ਜਵਾਬ ਜ਼ਰੂਰ ਦੇਣੇ ਹੋਣਗੇ।

'cricket.com.au' ਦੀ ਰਿਪੋਰਟ ਮੁਤਾਬਕ ਮੈਚ ਰੈਫ਼ਰੀ ਐਂਡੀ ਪਾਈਕ੍ਰਾਫਟ ਘਟਨਾ ਦੀ ਸਮੀਖਿਆ ਕਰਨਗੇ।

ਆਈਸੀਸੀ ਕੋਡ ਆਫ਼ ਕੰਡਕਟ ਦੇ ਅਨੁਸਾਰ, ਕ੍ਰਿਕਟ ਵਿਚ ਕਿਸੇ ਵੀ ਤਰ੍ਹਾਂ ਦੇ ਅਣਉਚਿਤ ਸਰੀਰਕ ਸੰਪਰਕ ਦੀ ਮਨਾਹੀ ਹੈ। ਜੇਕਰ ਖਿਡਾਰੀ ਕਿਸੇ ਹੋਰ ਖਿਡਾਰੀ ਜਾਂ ਅੰਪਾਇਰ ਨਾਲ ਟਕਰਾਉਂਦੇ ਹਨ, ਭਾਵੇਂ ਜਾਣਬੁੱਝ ਕੇ ਜਾਂ ਅਣਜਾਣੇ ਵਿਚ, ਇਸ ਨੂੰ ਇਸ ਨਿਯਮ ਦੀ ਉਲੰਘਣਾ ਮੰਨਿਆ ਜਾਵੇਗਾ।

ਲੈਵਲ ਇੱਕ ਦੇ ਅਪਰਾਧ ਵਿਚ ਮੈਚ ਦੀ ਫ਼ੀਸ ਦਾ ਜੁਰਮਾਨਾ ਹੁੰਦਾ ਹੈ। ਲੇਕਿਨ ਦੋ ਦੇ ਅਪਰਾਧ ਵਿਚ ਤਿੰਨ ਜਾਂ ਚਾਰ ਡੀਮੈਰਿਟ ਪੁਆਇੰਟ ਹੋਣ ਉਤੇ ਇਕ ਮੈਚ ਮੁਅੱਤਲ ਕੀਤਾ ਜਾਂਦਾ ਹੈ।


 

SHARE ARTICLE

ਏਜੰਸੀ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement