ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੇ ਖੱਬੇ ਗੋਡੇ ਦਾ ਆਪਰੇਸ਼ਨ ਹੋਇਆ, ਅਗਲੇ ਮਹੀਨੇ ਤੋਂ ਸ਼ੁਰੂ ਹੋ ਰਹੀ IPL ’ਚ ਨਹੀਂ ਖੇਡ ਸਕਣਗੇ
Published : Feb 27, 2024, 9:37 pm IST
Updated : Feb 27, 2024, 9:38 pm IST
SHARE ARTICLE
Mohammad Shami
Mohammad Shami

ਠੀਕ ਹੋਣ ’ਚ ਲਗਣਗੇ 3 ਮਹੀਨੇ, ਜੂਨ ’ਚ ਹੋਣ ਵਾਲੇ T-20 ਵਰਲਡ ਕੱਪ ’ਚ ਖੇਡਣਾ ਵੀ ਸ਼ੱਕੀ

ਨਵੀਂ ਦਿੱਲੀ: ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੇ ਖੱਬੇ ਗੋਡੇ ਦਾ ਆਪਰੇਸ਼ਨ ਹੋਇਆ ਹੈ ਅਤੇ ਉਹ ਅਗਲੇ ਮਹੀਨੇ ਤੋਂ ਸ਼ੁਰੂ ਹੋ ਰਹੀ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ’ਚ ਨਹੀਂ ਖੇਡ ਸਕਣਗੇ। ਇਸ ਕਾਰਨ ਉਹ ਜੂਨ ’ਚ ਹੋਣ ਵਾਲੇ ਟੀ-20 ਵਰਲਡ ਕੱਪ ਤੋਂ ਵੀ ਬਾਹਰ ਰਹਿ ਸਕਦੇ ਹਨ। ਇਸ 33 ਸਾਲ ਬੱਲੇਬਾਜ਼ ਨੇ ਪਿਛਲੇ ਸਾਲ ਭਾਰਤ ਨੂੰ ਵਨਡੇ ਵਿਸ਼ਵ ਕੱਪ ਦੇ ਫਾਈਨਲ ’ਚ ਪਹੁੰਚਾਉਣ ’ਚ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਭਾਰਤ ਲਈ ਅਪਣਾ ਆਖਰੀ ਮੈਚ 19 ਨਵੰਬਰ 2023 ਨੂੰ ਆਸਟਰੇਲੀਆ ਵਿਰੁਧ ਵਿਸ਼ਵ ਕੱਪ ਫਾਈਨਲ ਵਜੋਂ ਖੇਡਿਆ ਸੀ। ਸੋਮਵਾਰ ਨੂੰ ਲੰਡਨ ’ਚ ਉਨ੍ਹਾਂ ਦੀ ਸਰਜਰੀ ਹੋਈ। ਸ਼ਮੀ ਜਲਦੀ ਤੋਂ ਜਲਦੀ ਅਪਣੇ ਪੈਰਾਂ ’ਤੇ ਖੜਾ ਹੋਣਾ ਚਾਹੁੰਦੇ ਹਨ ਪਰ ਉਸ ਨੂੰ ਫਿੱਟ ਹੋਣ ’ਚ ਤਿੰਨ ਮਹੀਨੇ ਲੱਗਣਗੇ। 

ਇਸ ਕਾਰਨ ਉਹ 22 ਮਾਰਚ ਤੋਂ 26 ਮਈ ਤਕ ਹੋਣ ਵਾਲੇ ਆਈ.ਪੀ.ਐਲ. ’ਚ ਨਹੀਂ ਖੇਡ ਸਕਣਗੇ। ਉਨ੍ਹਾਂ ਦਾ ਜੂਨ ’ਚ ਵੈਸਟਇੰਡੀਜ਼ ਅਤੇ ਅਮਰੀਕਾ ’ਚ ਹੋਣ ਵਾਲੇ ਟੀ-20 ਵਿਸ਼ਵ ਕੱਪ ’ਚ ਖੇਡਣਾ ਵੀ ਸ਼ੱਕੀ ਹੈ। ਸ਼ਮੀ ਨੇ ਸੋਮਵਾਰ ਨੂੰ ਹਸਪਤਾਲ ’ਚ ਅਪਣੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਲਿਖਿਆ, ‘ਹੁਣੇ-ਹੁਣੇ ਮੇਰੇ ਐਚੀਲੀਸ ਟੇਂਡਨ ਦਾ ਸਫਲ ਆਪ੍ਰੇਸ਼ਨ ਹੋਇਆ ਹੈ। ਇਸ ਨੂੰ ਠੀਕ ਹੋਣ ’ਚ ਸਮਾਂ ਲੱਗੇਗਾ ਪਰ ਮੈਂ ਦੁਬਾਰਾ ਅਪਣੇ ਪੈਰਾਂ ’ਤੇ ਖੜਾ ਹੋਣ ਲਈ ਉਤਸੁਕ ਹਾਂ।’

ਵਨਡੇ ਵਰਲਡ ਕੱਪ ’ਚ 24 ਵਿਕਟਾਂ ਲੈਣ ਵਾਲੇ ਸ਼ਮੀ ਦਰਦ ਦੇ ਬਾਵਜੂਦ ਇਸ ਟੂਰਨਾਮੈਂਟ ’ਚ ਖੇਡੇ। ਉਹ ਜਨਵਰੀ ਵਿਚ ਗੋਡੇ ਦਾ ਵਿਸ਼ੇਸ਼ ਟੀਕਾ ਲਗਾਉਣ ਲਈ ਲੰਡਨ ਗਏ ਸਨ। ਹਾਲਾਂਕਿ, ਇਸ ਨਾਲ ਉਸ ਨੂੰ ਕੋਈ ਮਦਦ ਨਹੀਂ ਮਿਲੀ ਅਤੇ ਉਸ ਨੂੰ ਸਰਜਰੀ ਕਰਵਾਉਣੀ ਪਈ। 

ਸ਼ਮੀ ਦਾ ਆਈ.ਪੀ.ਐਲ. ਤੋਂ ਬਾਹਰ ਹੋਣਾ ਗੁਜਰਾਤ ਟਾਈਟਨਜ਼ ਲਈ ਵੱਡਾ ਝਟਕਾ ਹੈ, ਜਿਸ ਦੇ ਆਲਰਾਊਂਡਰ ਹਾਰਦਿਕ ਪਾਂਡਿਆ ਪਹਿਲਾਂ ਹੀ ਮੁੰਬਈ ਇੰਡੀਅਨਜ਼ ਨਾਲ ਜੁੜ ਚੁਕੇ ਹਨ। ਸ਼ਮੀ ਨੇ ਪਿਛਲੇ ਸਾਲ ਆਈ.ਪੀ.ਐਲ. ’ਚ ਅਪਣੀ ਟੀਮ ਤੋਂ ਸੱਭ ਤੋਂ ਵੱਧ ਵਿਕਟਾਂ ਲੈਣ ’ਚ ਅਹਿਮ ਭੂਮਿਕਾ ਨਿਭਾਈ ਸੀ। ਸ਼ਮੀ ਨੂੰ ਹਾਲ ਹੀ ’ਚ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। 

ਅਪਣੇ ਇਕ ਦਹਾਕੇ ਦੇ ਕੈਰੀਅਰ ’ਚ, ਉਸ ਨੇ ਟੈਸਟ ਕ੍ਰਿਕਟ ’ਚ 229 ਵਿਕਟਾਂ, ਵਨਡੇ ’ਚ 195 ਵਿਕਟਾਂ ਅਤੇ ਟੀ-20 ਕੌਮਾਂਤਰੀ ’ਚ 24 ਵਿਕਟਾਂ ਲਈਆਂ ਹਨ। ਇਸ ਘਟਨਾਕ੍ਰਮ ਨੇ ਕੌਮੀ ਕ੍ਰਿਕਟ ਅਕੈਡਮੀ (ਐਨ.ਸੀ.ਏ.) ਵਲੋਂ ਸ਼ਮੀ ਲਈ ਤਿਆਰ ਕੀਤੇ ਗਏ ਮੁੜ ਵਸੇਬੇ ਪ੍ਰੋਗਰਾਮ ’ਤੇ ਵੀ ਸਵਾਲੀਆ ਨਿਸ਼ਾਨ ਲਗਾ ਦਿਤਾ ਹੈ। 

ਇਸ ਤੇਜ਼ ਗੇਂਦਬਾਜ਼ ਦੇ ਅਕਤੂਬਰ-ਨਵੰਬਰ ’ਚ ਭਾਰਤ ’ਚ ਬੰਗਲਾਦੇਸ਼ ਅਤੇ ਨਿਊਜ਼ੀਲੈਂਡ ਵਿਰੁਧ ਟੈਸਟ ਸੀਰੀਜ਼ ਤੋਂ ਪਹਿਲਾਂ ਵਾਪਸੀ ਕਰਨ ਦੀ ਸੰਭਾਵਨਾ ਨਹੀਂ ਹੈ। ਉਸ ਦਾ ਟੀਚਾ ਅਪਣੀ ਧਰਤੀ ’ਤੇ ਆਸਟਰੇਲੀਆ ਵਿਰੁਧ ਟੈਸਟ ਸੀਰੀਜ਼ ’ਚ ਵਾਪਸੀ ਕਰਨਾ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਮੀ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਮੋਦੀ ਨੇ ਟਵੀਟ ਕੀਤਾ, ‘ਮੈਂ ਤੁਹਾਡੇ ਜਲਦੀ ਠੀਕ ਹੋਣ ਅਤੇ ਮੁਹੰਮਦ ਸ਼ਮੀ ਦੀ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ। ਮੈਨੂੰ ਯਕੀਨ ਹੈ ਕਿ ਤੁਸੀਂ ਜੋ ਹਿੰਮਤ ਬਣਾਈ ਹੈ, ਉਸ ਕਾਰਨ ਤੁਸੀਂ ਜਲਦੀ ਹੀ ਇਸ ਸੱਟ ਤੋਂ ਠੀਕ ਹੋ ਜਾਵੋਗੇ।’’

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement