
ਅਪਣੀ ਪਤਨੀ ਨਾਲ ਮਤਭੇਦਾਂ ਦੀਆਂ ਖ਼ਬਰਾਂ ਨੂੰ ਲੈ ਕੇ ਪਿਛਲੇ ਸਮੇਂ ਦੌਰਾਨ ਸੁਰਖੀਆਂ ਵਿਚ ਆਏ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਬੀਤੇ ਦਿਨ ਹਾਦਸੇ ਦਾ
ਨਵੀਂ ਦਿੱਲੀ : ਅਪਣੀ ਪਤਨੀ ਨਾਲ ਮਤਭੇਦਾਂ ਦੀਆਂ ਖ਼ਬਰਾਂ ਨੂੰ ਲੈ ਕੇ ਪਿਛਲੇ ਸਮੇਂ ਦੌਰਾਨ ਸੁਰਖੀਆਂ ਵਿਚ ਆਏ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਬੀਤੇ ਦਿਨ ਹਾਦਸੇ ਦਾ ਸ਼ਿਕਾਰ ਹੋ ਗਏ ਸਨ, ਜਿਸ ਕਾਰਨ ਉਨ੍ਹਾਂ ਦੇ ਸਿਰ ਵਿਚ 10 ਟਾਂਕੇ ਲਗਾਉਣੇ ਪਏ। ਹੁਣ ਖ਼ਬਰ ਆ ਰਹੀ ਹੈ ਕਿ ਜ਼ਖਮੀ ਹੋਣ ਕਰਕੇ ਉਹ ਅਜੇ ਪੂਰੀ ਤਰ੍ਹਾਂ ਠੀਕ ਨਹੀਂ ਹਨ, ਜਿਸ ਕਰਕੇ ਉਹ ਹਾਲੇ ਕ੍ਰਿਕਟ ਨਹੀਂ ਖੇਡ ਸਕਦੇ।
Can Not play IPL Mohammed Shami
ਐਤਵਾਰ ਨੂੰ ਹੋਏ ਹਾਦਸੇ ਤੋਂ ਬਾਅਦ ਡਾਕਟਰਾਂ ਨੇ ਕ੍ਰਿਕਟਰ ਮੁਹੰਮਦ ਸ਼ਮੀ ਦੀ ਹਾਲਤ ਨੂੰ ਲੈ ਕੇ ਡਾਕਟਰਾਂ ਨੇ ਕਿਹਾ ਕਿ ਸ਼ਮੀ ਅਜੇ ਉਹ ਪੂਰੀ ਤਰ੍ਹਾਂ ਨਾਲ ਠੀਕ ਨਹੀਂ ਹੈ। ਹਾਲਾਂਕਿ ਉਨ੍ਹਾਂ ਦੀ ਸੱਟ ਅੰਦਰੂਨੀ ਨਹੀਂ ਹੈ, ਪਰ ਜ਼ਖ਼ਮ ਡੂੰਘੇ ਹੋਣ ਕਾਰਨ ਭਰਨ ਵਿਚ ਸਮਾਂ ਲੱਗੇਗਾ। ਸੀ.ਐਮ.ਆਈ. ਹਸਪਤਾਲ ਵਿਚ ਇਲਾਜ ਕਰਨ ਵਾਲੇ ਸਰਜਨ ਡਾ. ਤਰੁਣ ਜੈਨ ਦਾ ਕਹਿਣਾ ਹੈ ਕਿ ਇਹ ਵੱਡੀ ਸੱਟ ਨਹੀਂ ਹੈ, ਪਰ ਇਸ ਤੋਂ ਉਭਰਨ ਵਿਚ ਕਰੀਬ 10-20 ਦਿਨ ਦਾ ਸਮਾਂ ਜ਼ਰੂਰ ਲੱਗੇਗਾ। ਅਜੇ ਉਨ੍ਹਾਂ ਦੀ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ। ਉਸਦੀ ਰਿਪੋਰਟ ਆਉਣ 'ਤੇ ਹੀ ਅੱਗੇ ਦੀ ਹਾਲਤ ਸਪੱਸ਼ਟ ਹੋ ਸਕੇਗੀ।
Can Not play IPL Mohammed Shami
ਡਾਕਟਰਾਂ ਦਾ ਕਹਿਣਾ ਹੈ ਕਿ ਜਦੋਂ ਤਕ ਸਿਰ ਵਿਚ ਲੱਗੇ ਟਾਂਕੇ ਠੀਕ ਨਹੀਂ ਹੋ ਜਾਂਦੇ, ਉਦੋਂ ਤਕ ਉਨ੍ਹਾਂ ਦਾ ਪਰੈਕਟਿਸ ਕਰਨਾ ਠੀਕ ਨਹੀਂ ਹੋਵੇਗਾ। ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿ ਉਹ ਆਈਪੀਐੱਲ ਤੱਕ ਠੀਕ ਹੋ ਜਾਣ ਪਰ ਜੇਕਰ ਅਜਿਹਾ ਨਾ ਹੋਇਆ ਤਾਂ ਉਹ ਆਈਪੀਐਲ ਵਿਚ ਨਹੀਂ ਖੇਡ ਸਕਣਗੇ। ਉਹ ਇੱਥੇ ਮਸੂਰੀ ਰੋਡ 'ਤੇ ਰੁਕੇ ਹੋਏ ਹਨ। ਹੋ ਸਕਦਾ ਹੈ ਕਿ ਉਹ ਸੋਮਵਾਰ ਨੂੰ ਵਾਪਸ ਪਰਤ ਸਕਦੇ ਹਨ।
Can Not play IPL Mohammed Shami
ਦੱਸ ਦਈਏ ਕਿ, ਪਤਨੀ ਨਾਲ ਵਿਵਾਦਾਂ ਵਿਚ ਰਹਿਣ ਦੇ ਬਾਅਦ ਸ਼ਮੀ ਲੰਬੇ ਸਮੇਂ ਬਾਅਦ ਬ੍ਰੇਕ ਲੈ ਕੇ ਦੇਹਰਾਦੂਨ ਆਈਪੀਐੱਲ ਦੀ ਪ੍ਰੈਕਟਿਸ ਕਰਨ ਆਏ ਸਨ ਪਰ ਇੱਥੋਂ ਐਤਵਾਰ ਨੂੰ ਦਿੱਲੀ ਜਾਂਦੇ ਸਮੇਂ ਉਨ੍ਹਾਂ ਦਾ ਐਕਸੀਡੈਂਟ ਹੋ ਗਿਆ ਸੀ। ਹੁਣ ਅਜਿਹੇ ਵਿਚ ਉਨ੍ਹਾਂ ਦੇ ਬਿਨ੍ਹਾਂ ਪ੍ਰੈਕਟਿਸ ਦੇ ਮੈਚ ਖੇਡਣ ਜਾਣ ਨੂੰ ਲੈ ਕੇ ਵੀ ਚਰਚਾ ਸ਼ੁਰੂ ਹੋ ਗਈ ਹੈ। 7 ਅਪ੍ਰੈਲ ਤੋਂ 27 ਮਈ ਤਕ ਆਈਪੀਐੱਲ ਮੈਚ ਹੋਣੇ ਹਨ। ਅਜਿਹੇ ਵਿਚ ਹੁਣ ਸ਼ਮੀ ਦਾ ਪੂਰੀ ਤਰ੍ਹਾਂ ਠੀਕ ਨਾ ਹੋਣਾ, ਉਨ੍ਹਾਂ ਦੇ ਖੇਡ ਵਿਚ ਅੜਿੱਕਾ ਪੈਦਾ ਕਰ ਸਕਦਾ ਹੈ।