
ਕੋਲਕਾਤਾ ਨਾਈਟ ਰਾਈਡਰਜ਼ ਨੇ ਪੰਜਾਬ ਕਿੰਗਜ਼ ਨੂੰ ਤੈਅ 20 ਓਵਰਾਂ 'ਚ 9 ਵਿਕਟਾਂ 'ਤੇ 123 ਦੌੜਾਂ 'ਤੇ ਰੋਕ ਦਿੱਤਾ
ਅਹਿਮਦਾਬਾਦ: ਕੋਲਕਾਤਾ ਨਾਈਟ ਰਾਈਡਰਜ਼ ਨੇ ਸੋਮਵਾਰ ਨੂੰ ਨਰਿੰਦਰ ਮੋਦੀ ਸਟੇਡੀਅਮ 'ਚ ਖੇਡੇ ਗਏ ਆਈਪੀਐਲ ਮੈਚ 'ਚ ਪੰਜਾਬ ਕਿੰਗਜ਼ ਨੂੰ 5 ਵਿਕਟਾਂ ਨਾਲ ਹਰਾਇਆ। ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੇ ਕਪਤਾਨ ਈਯੋਨ ਮੋਰਗਨ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਇਸ ਜਿੱਤ ਦੇ ਨਾਲ ਕੋਲਕਾਤਾ ਨੇ ਸੀਰੀਜ਼ ਦੀ ਦੂਜੀ ਜਿੱਤ ਦਰਜ ਕੀਤੀ ਹੈ। ਕੋਲਕਾਤਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਦਿਆਂ ਪੰਜਾਬ ਕਿੰਗਜ਼ ਨੂੰ 9 ਵਿਕਟਾਂ 'ਤੇ 123 ਦੌੜਾਂ 'ਤੇ ਰੋਕ ਦਿੱਤਾ ਤੇ ਫਿਰ 16.4 ਓਵਰਾਂ 'ਚ 5 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ।
Kolkata beats Punjab by five wickets as Morgan, Tripathi, bowlers shine
ਪੰਜਾਬ ਵੱਲੋਂ ਮਿਲੇ 124 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਕਰ ਕੇ ਉੱਤਰੀ ਕੋਲਕਾਤਾ ਨੇ ਖ਼ਰਾਬ ਸ਼ੁਰੂਆਤ ਕੀਤੀ ਤੇ ਟੀਮ ਨੇ ਆਪਣੀਆਂ ਤਿੰਨ ਵਿਕਟਾਂ ਤੇ 17 ਦੌੜਾਂ ਗੁਆ ਦਿੱਤੀਆਂ, ਜਿਸ 'ਚ ਸ਼ੁਭਮਨ ਗਿੱਲ (9), ਨਿਤੀਸ਼ ਰਾਣਾ (0) ਤੇ ਸੁਨੀਲ ਨਰਾਇਣ (0) ਦੀਆਂ ਵਿਕਟਾਂ ਸ਼ਾਮਲ ਹਨ। ਹਾਲਾਂਕਿ ਇਸ ਤੋਂ ਬਾਅਦ ਰਾਹੁਲ ਤ੍ਰਿਪਾਠੀ (41) ਤੇ ਕਪਤਾਨ ਈਯੋਨ ਮੋਰਗਨ (ਅਜੇਤੂ 47) ਨੇ ਚੌਥੇ ਵਿਕਟ ਲਈ 48 ਗੇਂਦਾਂ 'ਤੇ 66 ਦੌੜਾਂ ਦੀ ਭਾਈਵਾਲੀ ਕਰਦਿਆਂ ਟੀਮ ਨੂੰ ਸੰਭਾਲਿਆ। ਇਸ ਤੋਂ ਬਾਅਦ ਤ੍ਰਿਪਾਠੀ ਆਊਟ ਹੋ ਗਏ। ਉਸ ਨੇ 32 ਗੇਂਦਾਂ 'ਚ 7 ਚੌਕੇ ਲਾਏ।
Kolkata beats Punjab by five wickets as Morgan, Tripathi, bowlers shine
ਤ੍ਰਿਪਾਠੀ ਦੇ ਆਊਟ ਹੋਣ ਤੋਂ ਬਾਅਦ ਆਂਦਰੇ ਰਸੇਲ (10) ਵੀ 98 ਦੇ ਸਕੋਰ 'ਤੇ 5ਵੇਂ ਬੱਲੇਬਾਜ਼ ਵਜੋਂ ਰਨ ਆਊਟ ਹੋਏ। ਹਾਲਾਂਕਿ ਮੋਰਗਨ ਇਕ ਸਿਰੇ 'ਤੇ ਬਣੇ ਰਹੇ ਤੇ 47 ਦੌੜਾਂ ਦੀ ਅਜੇਤੂ ਪਾਰੀ ਖੇਡਣ ਤੋਂ ਬਾਅਦ ਟੀਮ ਨੂੰ 5 ਵਿਕਟਾਂ ਨਾਲ ਜਿੱਤ ਦਿਵਾਈ। ਮੋਰਗਨ ਨੇ 40 ਗੇਂਦਾਂ 'ਚ 4 ਚੌਕੇ ਤੇ 2 ਛੱਕੇ ਲਾਏ। ਦਿਨੇਸ਼ ਕਾਰਤਿਕ ਨੇ 6 ਗੇਂਦਾਂ 'ਚ 12 ਦੌੜਾਂ ਬਣਾਈਆਂ।
Kolkata beats Punjab by five wickets as Morgan, Tripathi, bowlers shine
ਇਸ ਦੇ ਨਾਲ ਹੀ ਪੰਜਾਬ ਕਿੰਗਜ਼ ਲਈ ਮੁਹੰਮਦ ਸ਼ਮੀ, ਮੋਜੇਸ ਹੈਨਰੀਕੇਜ਼, ਅਰਸ਼ਦੀਪ ਸਿੰਘ ਤੇ ਦੀਪਕ ਹੁੱਡਾ ਨੇ 1-1 ਵਿਕਟ ਲਈ। ਇਸ ਤੋਂ ਪਹਿਲਾਂ ਕੋਲਕਾਤਾ ਨਾਈਟ ਰਾਈਡਰਜ਼ ਨੇ ਪੰਜਾਬ ਕਿੰਗਜ਼ ਨੂੰ ਤੈਅ 20 ਓਵਰਾਂ 'ਚ 9 ਵਿਕਟਾਂ 'ਤੇ 123 ਦੌੜਾਂ 'ਤੇ ਰੋਕ ਦਿੱਤਾ। ਮਯੰਕ ਅਗਰਵਾਲ ਨੇ 34 ਗੇਂਦਾਂ 'ਚ 1 ਚੌਕਾ ਤੇ 2 ਛੱਕਿਆਂ ਦੀ ਮਦਦ ਨਾਲ 34 ਦੌੜਾਂ ਦੀ ਪਾਰੀ ਖੇਡੀ।
IPL
ਉਨ੍ਹਾਂ ਦੇ ਇਲਾਵਾ ਨਿਕੋਲਸ ਪੂਰਨ ਨੇ 19 ਗੇਂਦਾਂ 'ਚ 1 ਚੌਕਾ ਤੇ 1 ਛੱਕੇ ਦੀ ਮਦਦ ਨਾਲ 19 ਦੌੜਾਂ ਬਣਾਈਆਂ। ਕਪਤਾਨ ਲੋਕੇਸ਼ ਰਾਹੁਲ ਨੇ ਵੀ 19, ਜਦਕਿ ਸ਼ਾਹਰੁਖ ਖਾਨ ਨੇ 13 ਦੌੜਾਂ ਦਾ ਯੋਗਦਾਨ ਦਿੱਤਾ। ਅੰਤ 'ਚ ਕ੍ਰਿਸ ਜੌਰਡਨ ਨੇ 18 ਗੇਂਦਾਂ 'ਚ 1 ਚੌਕੇ ਤੇ 3 ਛੱਕੇ ਦੀ ਮਦਦ ਨਾਲ 30 ਦੌੜਾਂ ਦੀ ਪਾਰੀ ਖੇਡਦਿਆਂ ਪੰਜਾਬ ਨੂੰ 123 ਦੌੜਾਂ 'ਤੇ ਪਹੁੰਚਾ ਦਿੱਤਾ। ਕੋਲਕਾਤਾ ਦੇ ਪ੍ਰਸਿੱਧ ਕ੍ਰਿਸ਼ਨਾ ਨੇ 3 ਤੇ ਪੈਟ ਕਮਿੰਸ ਤੇ ਸੁਨੀਲ ਨਰਾਇਣ ਨੇ 2-2, ਜਦਕਿ ਸ਼ਿਵਮ ਮਾਵੀ ਤੇ ਵਰੁਣ ਚੱਕਰਵਰਤੀ ਨੇ 1-1 ਵਿਕਟ ਲਈ।