
Mullanpur Cricket Stadium Rain News: ਮੁੱਲਾਂਪੁਰ ਸਟੇਡੀਅਮ ਵਿੱਚ ਖੇਡੇ ਜਾਣੇ ਹਨ ਲਗਾਤਾਰ 2 ਮੈਚ
Mullanpur Cricket Stadium Rain News in punjabi : 22 ਮਾਰਚ ਤੋਂ ਚੱਲ ਰਹੀ ਇੰਡੀਅਨ ਪ੍ਰੀਮੀਅਰ ਲੀਗ (IPL) ਹੁਣ ਆਪਣੇ ਆਖ਼ਰੀ ਪੜਾਅ 'ਤੇ ਹੈ। ਲੀਗ ਪੜਾਅ ਵਿੱਚ ਸਿਰਫ਼ ਇੱਕ ਮੈਚ ਬਾਕੀ ਹੈ, ਜੋ ਕਿ 27 ਮਈ ਨੂੰ ਲਖਨਊ ਸੁਪਰ ਜਾਇੰਟਸ (LSG) ਅਤੇ ਰਾਇਲ ਚੈਲੇਂਜਰਜ਼ ਬੰਗਲੌਰ (RCB) ਵਿਚਕਾਰ ਖੇਡਿਆ ਜਾਵੇਗਾ। 28 ਮਈ ਨੂੰ ਕੋਈ ਮੈਚ ਨਹੀਂ ਹੈ। ਪਲੇਆਫ਼ ਮੈਚ 29 ਮਈ ਤੋਂ ਹੋਣਗੇ।
ਚੰਡੀਗੜ੍ਹ ਨੇੜੇ ਮੁੱਲਾਂਪੁਰ ਕ੍ਰਿਕਟ ਸਟੇਡੀਅਮ ਨੂੰ ਕੁਆਲੀਫ਼ਾਇਰ-1 ਅਤੇ ਐਲੀਮੀਨੇਟਰ ਮੈਚਾਂ ਲਈ ਚੁਣਿਆ ਗਿਆ ਹੈ, ਜਿੱਥੇ ਮੈਚ 28 ਮਈ ਅਤੇ 29 ਮਈ ਨੂੰ ਹੋਣਗੇ ਪਰ, ਇਨ੍ਹਾਂ ਦੋਵਾਂ ਮੈਚਾਂ 'ਤੇ ਮੀਂਹ ਦਾ ਖ਼ਤਰਾ ਮੰਡਰਾ ਰਿਹਾ ਹੈ। ਚੰਡੀਗੜ੍ਹ ਵਿੱਚ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਭਵਿੱਖਬਾਣੀ ਕੀਤੀ ਹੈ ਕਿ 29 ਅਤੇ 30 ਮਈ ਨੂੰ ਮੀਂਹ ਦੇ ਨਾਲ-ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ।
ਮੌਸਮ ਦਾ ਇਹ ਪ੍ਰਭਾਵ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਵਿੱਚ ਦਿਖਾਈ ਦੇਵੇਗਾ। ਦੂਜੇ ਪਾਸੇ, ਮੌਸਮ ਵਿਭਾਗ ਦੀ ਇਸ ਚੇਤਾਵਨੀ 'ਤੇ, ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਦਾ ਕਹਿਣਾ ਹੈ ਕਿ ਉਹ ਦੋਵੇਂ ਮੈਚਾਂ ਲਈ ਪੂਰੀ ਤਰ੍ਹਾਂ ਤਿਆਰ ਹਨ। ਮੌਸਮ 'ਤੇ ਉਨ੍ਹਾਂ ਦੀ ਨਜ਼ਰ ਰਹੇਗੀ।
ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਕਿਹਾ ਕਿ 29 ਅਤੇ 30 ਮਈ ਨੂੰ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਵਿੱਚ ਤੂਫ਼ਾਨ ਅਤੇ ਮੀਂਹ ਦੀ ਚੇਤਾਵਨੀ ਹੈ। ਇਸ ਦਾ ਅਸਰ ਆਈਪੀਐਲ ਮੈਚਾਂ 'ਤੇ ਵੀ ਪੈ ਸਕਦਾ ਹੈ। ਪੀਸੀਏ ਸੂਤਰਾਂ ਨੇ ਦੱਸਿਆ ਕਿ 29 ਅਤੇ 30 ਮਈ ਨੂੰ ਹੋਣ ਵਾਲੇ ਮੈਚਾਂ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਹਾਲ ਹੀ ਵਿੱਚ ਖੇਡੇ ਗਏ ਮੈਚ ਬਹੁਤ ਵਧੀਆ ਢੰਗ ਨਾਲ ਕਰਵਾਏ ਗਏ। 29 ਅਤੇ 30 ਮਈ ਨੂੰ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਜੇਕਰ ਉਸ ਸਮੇਂ ਦੌਰਾਨ ਮੀਂਹ ਕੁਝ ਸਮੇਂ ਲਈ ਰੁਕਦਾ ਹੈ, ਤਾਂ ਮੈਚ ਦੁਬਾਰਾ ਸ਼ਡਿਊਲ ਕੀਤਾ ਜਾ ਸਕਦਾ ਹੈ।
(For more news apart from 'Mullanpur Cricket Stadium Rain News in punjabi ’ latest news latest news, stay tune to Rozana Spokesman)