
ਕ੍ਰਿਕਟਰਾਂ ਲਈ ਸ਼ੁੱਕਰਵਾਰ ਨੂੰ ਅਜਿਹੀ ਖਬਰ ਆਈ ਜਿਸਦਾ ਇੰਤਜ਼ਾਰ 37 ਸਾਲ ਤੋਂ ਸੀ।
ਨਵੀਂ ਦਿੱਲੀ : ਕ੍ਰਿਕਟਰਾਂ ਲਈ ਸ਼ੁੱਕਰਵਾਰ ਨੂੰ ਅਜਿਹੀ ਖਬਰ ਆਈ ਜਿਸਦਾ ਇੰਤਜ਼ਾਰ 37 ਸਾਲ ਤੋਂ ਸੀ। ਬੀਸੀਸੀਆਈ ਨੇ ਚੰਡੀਗੜ੍ਹ ਦੀ ਕ੍ਰਿਕੇਟ ਐਸੋਸੀਏਸ਼ਨ ਨੂੰ ਮਾਨਤਾ ਦੇ ਦਿੱਤੀ ਹੈ। ਹੁਣ ਸਿਟੀ ਦੀ ਆਪਣੀ ਕ੍ਰਿਕਟ ਟੀਮ ਹੋਵੇਗੀ। ਜਿਵੇਂ ਹੀ ਇਸਦੀ ਸੂਚਨਾ ਸ਼ਹਿਰ ਵਿੱਚ ਫੈਲੀ ਨੌਜਵਾਨ ਕ੍ਰਿਕਟਰਾਂ ਦੇ ਚਿਹਰੇ ਖਿੜ ਉੱਠੇ।
ਖਿਡਾਰੀਆਂ ਨੇ ਲੱਡੂ ਵੰਡ ਕੇ ਖੁਸ਼ੀਆਂ ਮਨਾਈਆਂ। ਯੂਟੀ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸੰਜੈ ਟੰਡਨ ਨੇ ਕਿਹਾ ਕਿ ਅਜੋਕਾ ਦਿਨ ਇਤਿਹਾਸਿਕ ਹੈ।
BCCI approves chandigarh cricket association
ਸ਼ਹਿਰ ਦੇ ਹਰ ਕ੍ਰਿਕਟਰ ਅਤੇ ਉਨ੍ਹਾਂ ਦੇ ਪਰਿਵਾਰ ਲਈ ਇਹ ਸਭ ਤੋਂ ਵੱਡਾ ਦਿਨ ਹੈ। ਬੀਸੀਸੀਆਈ ਵਲੋਂ ਮਾਨਤਾ ਮਿਲਣ ਦਾ ਸੁਪਨਾ ਕਈ ਸਾਲ ਤੋਂ ਲੋਕ ਦੇਖ ਰਹੇ ਸਨ। ਟੰਡਨ ਨੇ ਦੱਸਿਆ ਮੈਨੂੰ ਬੀਸੀਸੀਆਈ ਵਲੋਂ ਸਿਟੀ ਦੀ ਕ੍ਰਿਕਟ ਐਸੋਸੀਏਸ਼ਨ ਨੂੰ ਮਾਨਤਾ ਮਿਲਣ ਦੀ ਸੂਚਨਾ ਦਿੱਤੀ ਗਈ। ਸਾਡੇ ਖਿਡਾਰੀ ਹੁਣ ਆਪਣੀ ਟੀਮ ਤੋਂ ਖੇਡਣਗੇ। ਦੂਜੇ ਰਾਜਾਂ ਦੀਆਂ ਟੀਮਾਂ 'ਤੇ ਨਿਰਭਰ ਨਹੀਂ ਰਹਿਣਾ ਪਵੇਗਾ।
BCCI approves chandigarh cricket association
ਹੁਣ ਮੈਨੂੰ ਹੋਰ ਐਏਸੋਸੀਏਸ਼ਨ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆਂ ਹੋਇਆ ਹੈ। ਸੰਜੈ ਟੰਡਨ ਨੇ ਕਿਹਾ ਕਿ ਮਾਨਤਾ ਮਿਲਣ ਤੋਂ ਬਾਅਦ ਸਾਡੇ ਲਈ ਸਭ ਤੋਂ ਵੱਡਾ ਚੈਲੇਂਜ ਇਹ ਹੋਵੇਗਾ ਸ਼ਹਿਰ ਵੱਲੋਂ ਅਜਿਹੇ ਖਿਡਾਰੀ ਨੂੰ ਉਭਾਰਨਾ, ਜੋ ਸਿੱਧਾ ਨੈਸ਼ਨਲ ਟੀਮ ਦਾ ਹਿੱਸਾ ਬਣੇ। ਇਸ ਤੋਂ ਬਾਅਦ ਹੀ ਬੀਸੀਸੀਆਈ ਨੂੰ ਅਹਿਸਾਸ ਹੋਵੇਗਾ ਕਿ ਉਨ੍ਹਾਂ ਨੇ ਸਿਟੀ ਨੂੰ ਮਾਨਤਾ ਦੇ ਕੇ ਕੋਈ ਗਲਤੀ ਨਹੀਂ ਕੀਤੀ। ਸਾਡੇ ਕੋਲ ਕਾਫ਼ੀ ਕ੍ਰਿਕਟ ਦੇ ਮੈਦਾਨ ਹਨ ਅਤੇ ਤਜ਼ਰਬੇਕਾਰ ਕੋਚ ਵੀ ਹਨ।