Olympic Badminton : ਲਕਸ਼ਯ ਸੇਨ ਨੇ ਆਸਾਨ ਜਿੱਤ ਨਾਲ ਕੀਤੀ ਸ਼ੁਰੂਆਤ
Published : Jul 27, 2024, 8:50 pm IST
Updated : Jul 27, 2024, 9:15 pm IST
SHARE ARTICLE
Lakshay Sen
Lakshay Sen

ਵਿਸ਼ਵ ਦੇ 18ਵੇਂ ਨੰਬਰ ਦੇ ਖਿਡਾਰੀ ਲਕਸ਼ਯ ਨੇ 42 ਮਿੰਟ ’ਚ 21-8, 22-20 ਨਾਲ ਜਿੱਤ ਦਰਜ ਕੀਤੀ

Olympic Badminton : ਪੈਰਿਸ: ਭਾਰਤ ਦੇ ਲਕਸ਼ਯ ਸੇਨ ਨੇ ਪੈਰਿਸ ਓਲੰਪਿਕ ਬੈਡਮਿੰਟਨ ਮੁਕਾਬਲੇ ’ਚ ਵਿਸ਼ਵ ਦੇ 41ਵੇਂ ਨੰਬਰ ਦੇ ਖਿਡਾਰੀ ਕੇਵਿਨ ਕੋਰਡੇਨ ਨੂੰ ਸਿੱਧੇ ਗੇਮਾਂ ’ਚ ਹਰਾ ਕੇ ਪੈਰਿਸ ਓਲੰਪਿਕ ਬੈਡਮਿੰਟਨ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ। ਵਿਸ਼ਵ ਦੇ 18ਵੇਂ ਨੰਬਰ ਦੇ ਖਿਡਾਰੀ ਲਕਸ਼ਯ ਨੂੰ ਦੂਜੇ ਗੇਮ ’ਚ ਗੁਆਟੇਮਾਲਾ ਦੇ ਕੇਵਿਨ ਨੇ ਸਖਤ ਟੱਕਰ ਦਿਤੀ ਪਰ ਭਾਰਤੀ ਖਿਡਾਰੀ ਨੇ 42 ਮਿੰਟ ’ਚ 21-8, 22-20 ਨਾਲ ਜਿੱਤ ਦਰਜ ਕੀਤੀ। 

ਲਕਸ਼ਯ ਨੇ ਮੈਚ ਦੀ ਸ਼ਾਨਦਾਰ ਸ਼ੁਰੂਆਤ ਕਰਦਿਆਂ ਲਗਾਤਾਰ ਪੰਜ ਅੰਕ ਹਾਸਲ ਕਰ ਕੇ 5-0 ਦੀ ਲੀਡ ਬਣਾ ਲਈ। ਬ੍ਰੇਕ ਤਕ ਭਾਰਤੀ ਟੀਮ 11-2 ਨਾਲ ਅੱਗੇ ਸੀ। ਬ੍ਰੇਕ ਤੋਂ ਬਾਅਦ ਵੀ ਲਕਸ਼ਯ ਨੇ ਦਬਦਬਾ ਕਾਇਮ ਰੱਖਿਆ ਅਤੇ ਸਕੋਰ ਨੂੰ 18-5 ਤਕ ਪਹੁੰਚਾਇਆ। 

ਲਕਸ਼ਯ ਨੇ ਕ੍ਰਾਸ ਕੋਰਟ ਸਮੈਸ਼ ਨਾਲ 19-8 ਨਾਲ 12 ਗੇਮ ਪੁਆਇੰਟ ਹਾਸਲ ਕੀਤੇ ਅਤੇ ਫਿਰ ਕੇਵਿਨ ਨੇ ਕੋਰਟ ਤੋਂ ਬਾਹਰ ਜਾ ਕੇ ਪਹਿਲਾ ਗੇਮ ਭਾਰਤੀ ਦੇ ਖਾਤੇ ਵਿਚ ਪਾ ਦਿਤਾ। ਕੇਵਿਨ ਨੇ ਦੂਜੇ ਗੇਮ ’ਚ ਬਿਹਤਰ ਸ਼ੁਰੂਆਤ ਕਰਦਿਆਂ 4-1 ਦੀ ਬੜ੍ਹਤ ਬਣਾ ਲਈ। ਕੇਵਿਨ ਨੇ ਗੋਲ ਦੀਆਂ ਗਲਤੀਆਂ ਦਾ ਫਾਇਦਾ ਉਠਾਉਂਦੇ ਹੋਏ ਬ੍ਰੇਕ ਤਕ 11-6 ਦੀ ਬੜ੍ਹਤ ਬਣਾ ਲਈ। ਲਕਸ਼ਯ ਨੇ ਇਸ ਸਮੇਂ ਦੌਰਾਨ ਨੈੱਟ ਅਤੇ ਆਊਟ ’ਤੇ ਕਈ ਸ਼ਾਟ ਮਾਰੇ। 

ਗੁਆਟੇਮਾਲਾ ਦੇ ਇਸ ਖਿਡਾਰੀ ਨੇ ਕੁੱਝ ਸ਼ਕਤੀਸ਼ਾਲੀ ਸਮੈਸ਼ ਅਤੇ ਚੰਗੇ ਸ਼ਾਟ ਬਣਾ ਕੇ ਲੀਡ 15-8 ਕਰ ਦਿਤੀ। ਲਕਸ਼ਯ ਨੇ ਫਿਰ ਮਜ਼ਬੂਤ ਵਾਪਸੀ ਕੀਤੀ ਅਤੇ 16-20 ਦੇ ਸਕੋਰ ’ਤੇ ਲਗਾਤਾਰ ਛੇ ਅੰਕਾਂ ਨਾਲ ਗੇਮ ਅਤੇ ਮੈਚ 22-20 ਨਾਲ ਜਿੱਤ ਲਿਆ।

ਡਬਲਜ਼ ’ਚ ਸਾਤਵਿਕ ਅਤੇ ਚਿਰਾਗ ਦੀ ਜੋੜੀ ਨੇ ਵੀ ਅਪਣਾ ਮੁਕਾਬਲਾ ਜਿੱਤਿਆ

ਪੁਰਸ਼ ਡਬਲਜ਼ ਵਿਚ ਸਾਤਵਿਕ ਅਤੇ ਚਿਰਾਗ ਨੇ ਫਰਾਂਸ ਦੇ ਲੁਕਾਸ ਕੋਰਵੀ ਅਤੇ ਰੋਨਨ ਲਾਬਰ ਨੂੰ 46 ਮਿੰਟ ਤੱਕ ਚੱਲੇ ਮੁਕਾਬਲੇ ਵਿਚ 21-17, 21-14 ਨਾਲ ਹਰਾਇਆ। 

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement