
Olympic Games 2024 : 55 ਸਾਲ ਦੀ ਉਮਰ ’ਚ ਅੱਜ 10 ਮੀਟਰ ਏਅਰ ਪਿਸਟਲ ਮੁਕਾਬਲੇ ’ਚ ਲਿਆ ਹਿੱਸਾ, ਪਰ ਫ਼ਾਈਨਲ ’ਚ ਥਾਂ ਨਹੀਂ ਬਣਾ ਸਕੀ
Olympic Games 2024 : ਪੈਰਿਸ: ਜਾਰਜੀਆ ਦੀ ਨਿਸ਼ਾਨੇਬਾਜ਼ ਨੀਨੋ ਸਲੂਕਾਵਾਜ਼ 10 ਓਲੰਪਿਕ ਖੇਡਣ ਵਾਲੀ ਪਹਿਲੀ ਮਹਿਲਾ ਖਿਡਾਰੀ ਬਣ ਗਈ ਹੈ। ਸਾਲੁਕਵਾਜੇ ਨੇ 1988 ਤੋਂ ਹਰ ਓਲੰਪਿਕ ਖੇਡਿਆ ਹੈ। ਉਸ ਨੇ 1988 ’ਚ 19 ਸਾਲ ਦੀ ਉਮਰ ’ਚ ਸੋਨ ਤਮਗਾ ਜਿੱਤਿਆ ਸੀ। ਉਸ ਨੇ ਪੈਰਿਸ ਓਲੰਪਿਕ ’ਚ ਜਾਰਜੀਆ ਲਈ 10 ਮੀਟਰ ਏਅਰ ਪਿਸਟਲ ਮੁਕਾਬਲੇ ’ਚ ਹਿੱਸਾ ਲਿਆ ਹੈ।
ਉਹ ਅੱਠ ਨਿਸ਼ਾਨੇਬਾਜ਼ਾਂ ਦੇ ਫਾਈਨਲ ’ਚ ਜਗ੍ਹਾ ਨਹੀਂ ਬਣਾ ਸਕੀ ਅਤੇ ਕੁਆਲੀਫਿਕੇਸ਼ਨ ’ਚ 38ਵੇਂ ਸਥਾਨ ’ਤੇ ਰਹੀ। ਉਹ ਸ਼ੁਕਰਵਾਰ ਨੂੰ 25 ਮੀਟਰ ਪਿਸਟਲ ਮੁਕਾਬਲੇ ’ਚ ਵੀ ਹਿੱਸਾ ਲਵੇਗੀ। ਸਾਲੁਕਵਾਜੇ ਨੇ 1988 ’ਚ ਸੋਵੀਅਤ ਯੂਨੀਅਨ ਲਈ ਖੇਡਿਆ ਅਤੇ ਸੋਵੀਅਤ ਯੂਨੀਅਨ ਦੇ ਪਤਨ ਤੋਂ ਬਾਅਦ 1992 ਦੇ ਬਾਰਸੀਲੋਨਾ ਓਲੰਪਿਕ ’ਚ ਏਕੀਕ੍ਰਿਤ ਟੀਮ ਲਈ ਖੇਡਿਆ।
ਉਹ ਪਿਛਲੇ ਅੱਠ ਓਲੰਪਿਕ ’ਚ ਜਾਰਜੀਆ ਲਈ ਖੇਡ ਚੁਕੀ ਹੈ। ਉਹ 2008 ਦੇ ਬੀਜਿੰਗ ਓਲੰਪਿਕ ’ਚ ਵੀ ਸੁਰਖੀਆਂ ’ਚ ਆਈ ਸੀ ਜਦੋਂ ਰੂਸ ਨੇ ਜਾਰਜੀਆ ਨਾਲ ਥੋੜ੍ਹੇ ਸਮੇਂ ਲਈ ਜੰਗ ਲੜੀ ਸੀ। ਸਾਲੁਕਵਾਜੇ ਨੇ ਕਾਂਸੀ ਦਾ ਤਗਮਾ ਜਿੱਤਿਆ ਅਤੇ ਚਾਂਦੀ ਤਮਗਾ ਜੇਤੂ ਰੂਸ ਦੀ ਨਤਾਲੀਆ ਪੇਡਰੀਨਾ ਨੂੰ ਪੋਡੀਅਮ ’ਤੇ ਜੱਫੀ ਪਾਈ।
2016 ਦੇ ਰੀਓ ਓਲੰਪਿਕ ’ਚ, ਸਲੁਕਵਾਜੇ ਅਤੇ ਉਸ ਦਾ ਪੁੱਤਰ ਓਲੰਪਿਕ ਦੇ ਇਤਿਹਾਸ ’ਚ ਇਕੋ ਸਮੇਂ ਖੇਡਣ ਵਾਲੀ ਮਾਂ-ਪੁੱਤਰ ਨਿਸ਼ਾਨੇਬਾਜ਼ਾਂ ਦੀ ਪਹਿਲੀ ਜੋੜੀ ਬਣ ਗਏ।